19.8 C
Toronto
Sunday, August 16, 2026
spot_img
Homeਭਾਰਤਪਾਕਿ ਦੀ ਫਾਇਰਿੰਗ 'ਚ ਇੱਕ ਹੋਰ ਜਵਾਨ ਸ਼ਹੀਦ

ਪਾਕਿ ਦੀ ਫਾਇਰਿੰਗ ‘ਚ ਇੱਕ ਹੋਰ ਜਵਾਨ ਸ਼ਹੀਦ

ਪਾਕਿ ਦੀ ਫਾਇਰਿੰਗ ‘ਚ ਇੱਕ ਹੋਰ ਜਵਾਨ ਸ਼ਹੀਦਸਰਹੱਦੀ ਪਿੰਡਾਂ ‘ਚ ਸਹਿਮ ਦਾ ਮਾਹੌਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਕਾਰਨ ਪਿਛਲੇ 24 ਘੰਟਿਆਂ ਵਿੱਚ ਭਾਰਤ ਨੇ ਆਪਣੇ ਦੂਜੇ ਜਵਾਨ ਨੂੰ ਖੋਹ ਦਿੱਤਾ ਹੈ। ਬੀਐਸਐਫ ਦਾ ਸ਼ਹੀਦ ਜਵਾਨ ਸੁਸ਼ੀਲ ਕੁਮਾਰ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਇੱਕ ਜਵਾਨ ਜ਼ਖਮੀ ਵੀ ਹੋਇਆ ਹੈ।
ਆਰ ਐਸ ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਲੰਘੀ ਰਾਤ ਭਾਰੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੋ ਸਥਾਨਕ ਨਾਗਰਿਕ ਵੀ ਜ਼ਖਮੀ ਹੋਏ ਹਨ। ਪਾਕਿਸਤਾਨ ਦੀ ਇਸ ਹਰਕਤ ਕਾਰਨ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਚਾਰ ਦਿਨ ਪਹਿਲਾਂ ਪਾਕਿਸਤਾਨ ਦੀ ਫਾਇਰਿੰਗ ਵਿੱਚ ਭਾਰਤੀ ਜਵਾਨ ਗੁਰਨਾਮ ਸਿੰਘ ਜ਼ਖਮੀ ਹੋਇਆ ਸੀ ਜਿਸ ਦੀ ਐਤਵਾਰ ਨੂੰ ਮੌਤ ਹੋ ਗਈ।
ਪਾਕਿਸਤਾਨ ਨੇ ਲੰਘੀ ਰਾਤ ਕੌਮਾਂਤਰੀ ਸਰਹੱਦ ਨੇੜੇ 25 ਤੋਂ ਜ਼ਿਆਦਾ ਚੌਂਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਅਤੇ ਗੋਲੇ ਦਾਗੇ। ਪਾਕਿਸਤਾਨ ਦੀ ਇਸ ਹਰਕਤ ਦਾ ਭਾਰਤੀ ਜਵਾਨ ਵੀ ਮੂੰਹ ਤੋੜ ਜਵਾਬ ਦੇ ਰਹੇ ਹਨ।

RELATED ARTICLES
POPULAR POSTS