16.6 C
Toronto
Sunday, September 28, 2025
spot_img
Homeਭਾਰਤਦੇਸ਼ ਦਾ ਪੈਸਾ ਲੁੱਟਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮਹਾਂਗਠਜੋੜ ਬਣਾ ਲਿਆ...

ਦੇਸ਼ ਦਾ ਪੈਸਾ ਲੁੱਟਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮਹਾਂਗਠਜੋੜ ਬਣਾ ਲਿਆ : ਮੋਦੀ

ਸਿਲਵਾਸਾ : ਕੋਲਕਾਤਾ ‘ਚ ਸ਼ਨਿਚਰਵਾਰ ਨੂੰ ਵਿਰੋਧੀ ਪਾਰਟੀਆਂ ਵਲੋਂ ਕਰਵਾਈ ਗਈ ਰੈਲੀ ਤੇ ਉਨ੍ਹਾਂ ਦੇ ਪ੍ਰਸਤਾਵਿਤ ਮਹਾਗਠਜੋੜ ‘ਤੇ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਅਜਿਹੇ ਲੋਕਾਂ ਦਾ ਗਠਜੋੜ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਭਾਰਤ ਨੂੰ ਲੁੱਟਣ ਤੋਂ ਰੋਕ ਦਿੱਤਾ ਸੀ। ਇਹ ਗਠਜੋੜ ਨਰਿੰਦਰ ਮੋਦੀ ਵਿਰੁੱਧ ਨਹੀਂ ਬਲਕਿ ਦੇਸ਼ ਦੇ ਲੋਕਾਂ ਵਿਰੁੱਧ ਹੈ। ਪ੍ਰਧਾਨ ਮੰਤਰੀ ਕੇਂਦਰ ਸ਼ਾਸ਼ਿਤ ਸੂਬਾ ਦਾਦਰ ਨਗਰ ਹਵੇਲੀ ਦੀ ਰਾਜਧਾਨੀ ਸਿਲਵਾਸਾ ਵਿਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਕੋਲਕਾਤਾ ਵਿਚ ਤ੍ਰਿਣਮੂਲ ਕਾਂਗਰਸ ਵਲੋਂ ਕਰਵਾਈ ਗਈ ਰੈਲੀ ਅਤੇ ਬਿਨਾ ਨਾਂ ਲਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ‘ਤੇ ਤਨਜ਼ ਕੱਸਦਿਆਂ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਦਾ ਸਿਰਫ ਇਕ ਵਿਧਾਇਕ ਹੈ, ਪਰ ਫਿਰ ਵੀ ਉਹ ਇੰਨਾ ਡਰੇ ਹੋਏ ਹਨ ਕਿ ਚੀਕ ਰਹੇ ਹਨ ਬਚਾਓ-ਭ੍ਰਿਸ਼ਟਾਚਾਰ ਵਿਰੁੱਧ ਮੇਰੇ ਕੰਮਾਂ ਨੇ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨੂੰ ਪੈਸਾ ਲੁੱਟਣੋਂ ਰੋਕ ਦਿੱਤਾ। ਹੁਣ ਉਨ੍ਹਾਂ ਨੇ ਮਹਾਗਠਜੋੜ ਬਣਾ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੇਤਾ ਡਰ ਕਾਰਨ ਇਕੱਠੇ ਹੋਏ ਹਨ। ਉਹ ਅਜੇ ਠੀਕ ਤਰ੍ਹਾਂ ਇਕਜੁੱਟ ਵੀ ਨਹੀਂ ਹੋ ਸਕਦੇ ਹਨ ਪਰ ਉਨ੍ਹਾਂ ਨੇ ਆਪਣੀ ਹਿੱਸੇਦਾਰੀ (ਸੀਟਾਂ ਦੀ) ਲਈ ਮੁੱਲ ਭਾਅ ਸ਼ੁਰੂ ਕਰ ਦਿੱਤਾ ਹੈ। ਉਹ ਖੁਦ ਨੂੰ ਬਚਾਉਣ ਲਈ ਸਮਰਥਨ ਮੰਗ ਰਹੇ ਹਨ, ਪਰ ਮੈਂ ਦੇਸ਼ ਨੂੰ ਅੱਗੇ ਲਿਜਾਦ ਲਈ ਤੁਹਾਡਾ ਸਮਰਥਨ ਚਾਹੁੰਦਾ ਹਾਂ। ਪੱਛਮੀ ਬੰਗਾਲ ਸਰਕਾਰ ਵਲੋਂ ਭਾਜਪਾ ਨੂੰ ਯਾਤਰਾਵਾਂ ਕੱਢਣ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸ਼ਾਸ਼ਿਤ ਸੂਬੇ ਵਿਚ ਸਿਆਸੀ ਪਾਰਟੀਆਂ ਨੂੰ ਆਪਣੇ ਪ੍ਰੋਗਰਾਮ ਚਲਾਉਣ ਤੱਕ ਦੀ ਪ੍ਰਵਾਨਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਥੇ ਪਾਰਟੀ ਵਰਕਰਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਹ ਲੋਕਤੰਤਰ ਬਚਾਉਣ ਦੀ ਗੱਲ ਕਰ ਰਹੇ ਹਨ। ਜਦੋਂ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਉਸ ਨੂੰ ਬਚਾਉਣ ਦੀ ਗੱਲ ਕਰਦੇ ਹਨ ਤਾਂ ਲੋਕ ਕਹਿਣਗੇ, ਕਿਆ ਬਾਤ ਹੈ।

RELATED ARTICLES
POPULAR POSTS