Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸ ਫਾਈਟਰ ਜਹਾਜ਼ ’ਚ ਭਰੀ ਉਡਾਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸ ਫਾਈਟਰ ਜਹਾਜ਼ ’ਚ ਭਰੀ ਉਡਾਣ

ਕਿਹਾ : ਦੇਸ਼ ਦੀ ਸਵਦੇਸ਼ੀ ਸਮਰੱਥਾ ’ਤੇ ਭਰੋਸਾ ਹੋਰ ਵਧਿਆ


ਬੇਂਗਲੁਰੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨੀਵਾਰ 25 ਨਵੰਬਰ ਨੂੰ ਤੇਜਸ ਫਾਈਟਰ ਜਹਾਜ਼ ਉਡਾਇਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਬੇਂਗਲੁਰੂ ਦੇ ਯੇਲਹੰਕਾ ਏਅਰ ਬੇਸ ’ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ’ਚ ਉਡਾਣ ਭਰੀ। ਫਾਈਟਰ ਜਹਾਜ਼ ’ਚ ਬੈਠਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲਿਖਿਆ ਤੇਜਸ ’ਚ ਸਫਲਤਾਪੂਰਵਕ ਸਵਾਰੀ ਕੀਤੀ ਅਤੇ ਇਹ ਇਕ ਕਮਾਲ ਦਾ ਤਜ਼ਰਬਾ ਸੀ। ਇਸ ਉਡਾਣ ਨਾਲ ਮੇਰੇ ਅੰਦਰ ਦੇਸ਼ ਦੀ ਸਵਦੇਸ਼ੀ ਸਮਰੱਥਾ ’ਤੇ ਭਰੋਸਾ ਹੋਰ ਵਧ ਗਿਆ ਹੈ ਅਤੇ ਨਾਲ ਹੀ ਸਾਡੀ ਰਾਸ਼ਟਰੀ ਸਮਰੱਥਾ ਦੇ ਬਾਰੇ ਮੈਨੂੰ ਮਾਣ ਅਤੇ ਨਵੀਂ ਆਸ ਦਾ ਅਹਿਸਾਸ ਹੋਇਆ ਹੈ।  ਤੇਜਸ ਨੂੰ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨੇ ਡਿਵੈਲਪ ਕੀਤਾ ਹੈ। ਇਹ ਸਿੰਗਲ ਇੰਜਣ ਵਾਲਾ ਹਲਕਾ ਲੜਾਕੂ ਜਹਾਜ਼ ਹੈ। ਭਾਰਤੀ ਹਵਾਈ ਫੌਜ ’ਚ ਇਸ ਦੀਆਂ ਦੋ ਸਕਵਾਡਰਨ ਸ਼ਾਮਲ ਹੋ ਚੁੱਕੀਆਂ ਹਨ। ਹਲਕੇ ਲੜਾਕੂ ਜਹਾਜ਼ ਅਤੇ ਸਵਦੇਸ਼ੀ ਐਡਵਾਂਸਡ ਮੀਡੀਅਮ ਕਾਮਬੈਟ ਏਅਰਕਰਾਫਟ ਦੀ ਪਹਿਲੀ ਦੋ ਸਕਵਾਡਰਨ ਦੇ ਇੰਜਣ ਹੁਣ ਦੇਸ਼ ’ਚ ਹੀ ਬਣਨਗੇ। ਭਾਰਤ ਦੇ ਰੱਖਿਆ ਖੇਤਰ ਨੂੰ ਮਜ਼ਬੂਤੀ ਦੇਣ ਲਈ ਇਹ ਫੈਸਲਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਸਿੰਘ ਪਾਟਿਲ, ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ, ਰਾਸ਼ਟਰਪਤੀ ਦਰੋਪਦੀ ਮੁਰਮੂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਆਦਿ ਕਈ ਦਿੱਗਜ਼ ਆਗੂ ਸੁਖੋਈ ਫਾਈਟਰ ਜਹਾਜ਼ਾਂ ਦੀ ਉਡਾਣ ਭਰ ਚੁੱਕੇ ਹਨ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …