Breaking News
Home / ਭਾਰਤ / ਦਿੱਲੀ ‘ਚ ਹਿੰਸਾ ਦੌਰਾਨ ਮੌਤਾਂ ਦੀ ਗਿਣਤੀ 24 ਤੱਕ ਪਹੁੰਚੀ

ਦਿੱਲੀ ‘ਚ ਹਿੰਸਾ ਦੌਰਾਨ ਮੌਤਾਂ ਦੀ ਗਿਣਤੀ 24 ਤੱਕ ਪਹੁੰਚੀ

ਨਰਿੰਦਰ ਮੋਦੀ ਨੇ ਸ਼ਾਂਤੀ ਲਈ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪੂਰਬੀ ਦਿੱਲੀ ਵਿਚ ਸੀ.ਏ.ਏ. ਵਿਰੋਧੀ ਹਿੰਸਾ ਦੌਰਾਨ ਅੱਜ ਤੱਕ 24 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 250 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚਾਂਦ ਬਾਗ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਕੀਤੀ ਪੱਥਰਬਾਜ਼ੀ ਵਿਚ ਆਈ.ਬੀ. ਦੇ ਕਾਂਸਟੇਬਲ ਦੀ ਮੌਤ ਵੀ ਹੋ ਗਈ। ਦਿੱਲੀ ਵਿਚ ਲਗਾਤਾਰ ਅੱਜ ਚੌਥੇ ਦਿਨ ਵੀ ਹਿੰਸਾ ਹੁੰਦੀ ਰਹੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਲਈ ਅਪੀਲ ਕੀਤੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਫੌਜ ਤਾਇਨਾਤ ਕੀਤੀ ਜਾਵੇ। ਧਿਆਨ ਰਹੇ ਕਿ ਦਿੱਲੀ ਵਿਚ ਹਿੰਸਾ ‘ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਵਲੋਂ ਅਜੀਤ ਡੋਭਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਵੀ ਲਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਵਿਚ ਪ੍ਰਦਰਸ਼ਨ ਤਾਂ ਕਈ ਦਿਨਾਂ ਤੋਂ ਚੱਲ ਰਹੇ ਹਨ, ਪਰ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਹਿੰਸਾ ਨੇ ਲੋਕਾਂ ਨੂੰ 1984 ਵਾਲੇ ਦਿਨ ਯਾਦ ਕਰਾ ਦਿੱਤੇ ਹਨ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …