Breaking News
Home / ਭਾਰਤ / ਕਰੋਨਾ ਵੈਕਸੀਨੇਸ਼ਨ ’ਚ ਬਦਲਾਅ ਦੀ ਤਿਆਰੀ

ਕਰੋਨਾ ਵੈਕਸੀਨੇਸ਼ਨ ’ਚ ਬਦਲਾਅ ਦੀ ਤਿਆਰੀ

ਕੋਵੀਸ਼ੀਲਡ ਦੀ ਦੂਜੀ ਡੋਜ਼ ਵਿਚਾਲੇ 12 ਤੋਂ 16 ਹਫਤਿਆਂ ਦਾ ਗੈਪ ਰੱਖਣ ਦੀ ਸਿਫਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਭਾਰਤ ਸਰਕਾਰ ਨੂੰ ਸਲਾਹ ਦੇਣ ਵਾਲੇ ਪੈਨਲ ਨੇ ਵੈਕਸੀਨ ਕੋਵੀਸ਼ੀਲਡ ਦੇ ਦੋ ਡੋਜਾਂ ਦੇ ਵਿਚਾਲੇ ਗੈਪ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮੂਨਾਈਜੇਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਕੋਵੀਸ਼ੀਲਡ ਦੀ ਡੋਜ ਵਿਚਾਲੇ 12 ਤੋਂ 16 ਹਫਤਿਆਂ ਦਾ ਗੈਪ ਕਰ ਦਿੱਤਾ ਜਾਏ। ਫਿਲਹਾਲ 6 ਤੋਂ 8 ਹਫਤੇ ਦੇ ਗੈਪ ਦੌਰਾਨ ਹੀ ਇਹ ਡੋਜ਼ ਲਗਾਏ ਜਾ ਰਹੇ ਹਨ। ਪੈਨਲ ਨੇ ਇਹ ਵੀ ਦੱਸਿਆ ਕਿ ਕੋ-ਵੈਕਸੀਨ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਗਈ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਕਿ ਜੋ ਵਿਅਕਤੀ ਕਰੋਨਾ ਦੀ ਲਪੇਟ ’ਚ ਆ ਚੁੱਕੇ ਹਨ, ਉਨ੍ਹਾਂ ਨੂੰ 6 ਮਹੀਨੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਉਣਾ ਚਾਹੀਦਾ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਕੋਵੀਸ਼ੀਲਡ ਵੈਕਸੀਨ ਦੇ ਦੋ ਡੋਜ਼ ਵਿਚਾਲੇ ਦੋ ਹਫਤਿਆਂ ਦਾ ਗੈਪ ਵਧਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਕੋਵੀਸ਼ੀਲਡ ਦੀਆਂ ਦੋਵੇਂ ਡੋਜ਼ਾਂ ਵਿਚਾਲੇ 4 ਤੋਂ 6 ਹਫਤਿਆਂ ਦਾ ਅੰਤਰ ਰੱਖਿਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਇਹ ਅੰਤਰ 6 ਤੋਂ 8 ਹਫਤਿਆਂ ਦਾ ਕਰ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ 2 ਤੋਂ 18 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦੇ ਟਰਾਇਲ ਨੂੰ ਮਨਜੂਰੀ ਮਿਲ ਗਈ ਹੈ। ਇਹ ਕਦਮ ਕਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ ਤੋਂ ਬਾਅਦ ਚੁੱਕਿਆ ਗਿਆ। ਭਾਰਤ ਬਾਇਓਟੈਕ ਵਲੋਂ ਕੀਤਾ ਜਾ ਰਿਹਾ ਇਹ ਟਰਾਇਲ 525 ਵਲੰਟੀਅਰਾਂ ’ਤੇ ਕੀਤਾ ਜਾਵੇਗਾ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …