Breaking News
Home / ਪੰਜਾਬ / ਪੰਜਾਬ, ਚੰਡੀਗੜ੍ਹ ਅਤੇ ਉਤਰੀ ਭਾਰਤ ’ਚ ਭਾਰੀ ਮੀਂਂਹ

ਪੰਜਾਬ, ਚੰਡੀਗੜ੍ਹ ਅਤੇ ਉਤਰੀ ਭਾਰਤ ’ਚ ਭਾਰੀ ਮੀਂਂਹ

ਜਨ ਜੀਵਨ ਹੋਇਆ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ, ਹਰਿਆਣਾ ਸਣੇ ਉਤਰੀ ਭਾਰਤ ’ਚ ਪਏ ਭਾਰੀ ਮੀਂਂਹ ਨੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਲਗਤਾਰ ਪਏ ਇਸ ਮੀਂਹ ਨੇ ਪੰਜਾਬ ਸਣੇ ਉੱਤਰੀ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਯੂਪੀ ਤੇ ਜੰਮੂ ਕਸ਼ਮੀਰ ’ਚ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿ੍ਰਤਕਾਂ ’ਚ ਹਿਮਾਚਲ ਪ੍ਰਦੇਸ਼ ਦੇ 6, ਉੱਤਰਾਖੰਡ ਦੇ 6, ਪੰਜਾਬ ਦੇ ਦੋ, ਜੰਮੂ ਕਸ਼ਮੀਰ ਦੇ ਤਿੰਨ, ਯੂਪੀ ਦੇ ਤਿੰਨ ਅਤੇ ਹਰਿਆਣਾ ਦਾ ਇੱਕ ਵਿਅਕਤੀ ਸ਼ਾਮਲ ਹੈ। ਹੜ੍ਹ ਵਰਗੇ ਹਾਲਾਤ ਬਣਨ ਕਾਰਨ ਪੰਜਾਬ ਸਮੇਤ ਹੋਰ ਸੂਬਿਆਂ ’ਚ ਅਲਰਟ ਐਲਾਨ ਦਿੱਤਾ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਫ਼ਸਲਾਂ ਸਮੇਤ ਹੋਰ ਮਾਲੀ ਨੁਕਸਾਨ ਹੋਇਆ ਹੈ। ਪਾਣੀ ਲੋਕਾਂ ਦੇ ਘਰਾਂ ਅੰਦਰ ਤੱਕ ਵੜ ਗਿਆ। ਕਈ ਥਾਵਾਂ ’ਤੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਸੱਦਣਾ ਪਿਆ ਹੈ। ਪੰਜਾਬ ਦੇ ਦੋ ਜ਼ਿਲਿ੍ਰਆਂ ਮੁਹਾਲੀ ਅਤੇ ਪਟਿਆਲਾ ’ਚ ਫ਼ੌਜ ਨੇ ਕਮਾਨ ਸੰਭਾਲ ਲਈ ਹੈ। ਸੂਬਿਆਂ ਨੇ ਆਪਣੇ ਪੱਧਰ ’ਤੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਹਨ। ਉੱਤਰੀ ਭਾਰਤ ’ਚ ਬਿਨਾ ਰੁਕੇ ਪਏ ਮੀਂਹ ਕਰਕੇ ਘੱਗਰ ਅਤੇ ਸਤਲੁਜ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪੰਜਾਬ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਸਮੁੱਚੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ।

 

Check Also

ਕਿਸਾਨ ਆਗੂਆਂ ਵਲੋਂ 6 ਦਸੰਬਰ ਨੂੰ ਦਿੱਲੀ ਮਰਜੀਵੜਿਆਂ ਦਾ ਜਥਾ ਰਵਾਨਾ ਕੀਤਾ ਜਾਵੇਗਾ

ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵਲੋਂ ਅੱਜ …