’84 ਸਿੱਖ ਕਤਲੇਆਮ ਦਾ ਮੁੱਖ ਮੁਲਾਜ਼ਮ ਹੈ ਸੱਜਣ ਕੁਮਾਰ
ਚੰਡੀਗੜ੍ਹ/ਬਿਊਰੋ ਨਿਊਜ਼
’84 ਦੇ ਸਿੱਖ ਕਤਲੇਆਮ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਕਰਨ ਦਾ ਹੁਕਮ ਦਿੱਤਾ ਹੈ। ਮੁਲਜ਼ਮ ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਸਹਿਮਤੀ ਦਿੰਦਿਆਂ ਕਿਹਾ ਕਿ ਵਿਦੇਸ਼ ਜਾਂ ਭਾਰਤ ਵਿੱਚ ਕਿਸੇ ਤਰ੍ਹਾਂ ਦੇ ਵੀ ਟੈਸਟ ਦੇਣ ਲਈ ਤਿਆਰ ਹੈ ਤੇ ਉਹ ਆਪਣੇ ਖਰਚੇ ‘ਤੇ ਲਾਈ ਡਿਟੈਕਟਰ ਟੈਸਟ ਕਰਵਾਏਗਾ। ਐਸ.ਆਈ.ਟੀ ਦੀ ਐਪਲੀਕੇਸ਼ਨ ਨੂੰ ਜੋ ਗਲਤ ਠਹਿਰਾਇਆ ਜਾ ਰਿਹਾ ਸੀ, ਹੁਣ ਉਸ ‘ਤੇ ਸੱਜਣ ਕੁਮਾਰ ਦੇ ਵਕੀਲ ਮੰਨ ਗਏ ਹਨ। ਸੱਜਣ ਕੁਮਾਰ ਦੇ ਵਕੀਲਾਂ ਨੇ ਵੀ ਲਾਈ ਡਿਟੈਕਟਰ ਟੈਸਟ ਲਈ ਹਾਂ ਕਰ ਦਿੱਤੀ ਹੈ। ਮਾਨਯੋਗ ਜੱਜ ਵੀ ਨੇ ਸਹਿਮਤੀ ਦਾ ਹੁਕਮ ਦਿੰਦਿਆਂ ਬਿਆਨ ‘ਤੇ ਹਸਤਾਖ਼ਰ ਕੀਤੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …