-10.7 C
Toronto
Monday, December 15, 2025
spot_img
Homeਜੀ.ਟੀ.ਏ. ਨਿਊਜ਼ਫਰਾਡ ਬਿਊਰੋ ਨੇ ਸੀ.ਆਰ.ਏ. ਇਮੀਗ੍ਰੇਸ਼ਨ ਸਕੈਮ ਤੋਂ ਕੀਤਾ ਆਗਾਹ

ਫਰਾਡ ਬਿਊਰੋ ਨੇ ਸੀ.ਆਰ.ਏ. ਇਮੀਗ੍ਰੇਸ਼ਨ ਸਕੈਮ ਤੋਂ ਕੀਤਾ ਆਗਾਹ

logo (2)ਹੁਣ ਆ ਗਿਆ ਟੈਕਸ ਟਾਈਮ
ਪੀਲ/ਬਿਊਰੋ ਨਿਊਜ਼
ਮਾਰਚ ਮਹੀਨੇ ਟੈਕਸ ਰਿਟਰਨ ਭਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਾਅਲਸਾਜ਼ਾਂ ਦੀ ਵੀ ਸਰਗਰਮੀ ਵੱਧ ਗਈ ਹੈ ਅਤੇ ਪੀਲ ਰੀਜ਼ਨਲ ਪੁਲਿਸ ਨੇ ਫਰਾਡ ਪ੍ਰੀਵੇਂਸ਼ਲ ਮਹੀਨਾ ਵੀ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਪੀਲ ਪੁਲਿਸ ਦੇ ਜਾਂਚਕਾਰ ਲੋਕਾਂ ਨੂੰ ਕੈਨੇਡਾ ਰੈਵੀਨਿਊ ਏਜੰਸੀ ਅਤੇ ਇਮੀਗਰੇਸ਼ਨ ਸਕੈਮ ਸਬੰਧੀ ਆਉਣ ਵਾਲੀਆਂ ਕਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਅਜਿਹੇ ਮਾਮਲਿਆਂ ਦੀ ਜਾਂਚ ਕਰੇਗੀ।
ਇਸ ਟੈਕਸ ਸੀਜ਼ਨ ਦੌਰਾਨ ਪੁਲਿਸ ਲਗਾਤਾਰ ਅਜਿਹੇ ਸ਼ੱਕੀ ਕਾਲਾਂ ‘ਤੇ ਧਿਆਨ ਦੇ ਰਹੀ ਹੈ। ਪੁਲਿਸ ਨੂੰ ਲਗਾਤਾਰ ਅਜਿਹੇ ਮਾਮਲਿਆਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ ਅਤੇ ਜਾਅਲਸਾਜ਼ ਉਨ੍ਹਾਂ ਨੂੰ ਸਰਕਾਰੀ ਏਜੰਸੀਆਂ ਵਜੋਂ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਲੋਕਾਂ ਨੂੰ ਟੈਕਸ ਭਰਨ ਲਈ ਕਹਿ ਰਹੇ ਹਨ। ਉਥੇ, ਲੋਕਾਂ ਕੋਲੋਂ ਨਕਦ ਪੈਸੇ ਲੈਣ ਦੀ ਗੱਲ ਵੀ ਆਖੀ ਜਾ ਰਹੀ ਹੈ।
ਇਸ ਵਾਰ ਜਾਅਲਸਾਜ਼ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ, ਸਰਵਿਸ ਕੈਨੇਡਾ ਅਤੇ ਸੀ.ਆਰ.ਏ. ਵਲੋਂ ਕਾਲ ਕਰ ਰਹੇ ਹਨ। ਲੋਕਾਂ ਨੂੰ ਆਡਿਟ ਨਾ ਕਰਵਾਉਣ ਨੂੰ ਲੈ ਕੇ ਅਤੇ ਬਕਾਇਆ ਟੈਕਸਾਂ ਨੂੰ ਭਰਨ ਲਈ ਆਖਿਆ ਜਾ ਰਿਹਾ ਹੈ। ਉਥੇ, ਲੋਕਾਂ ਨੂੰ ਗਲਤ ਜਾਣਕਾਰੀ ਦੇਣ ਦੇ ਨਾਂਅ ‘ਤੇ ਵੀ ਧਮਕਾਇਆ ਜਾ ਰਿਹਾ ਹੈ। ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਗ੍ਰਿਫ਼ਤਾਰੀ ਜਾਂ ਡਿਪੋਰਟ ਕਰਨ ਦਾ ਡਰ ਵੀ ਦਿਖਾਇਆ ਜਾ ਰਿਹਾ ਹੈ।
ਇਸ ਤੋਂ ਬਾਅਦ ਲੋਕਾਂ ਕੋਲੋਂ ਵੈਸਟਰਨ ਯੂਨੀਅਨ ਜਾਂ ਮਨੀਗ੍ਰਾਮ ਟਰਾਂਸਫ਼ਰ, ਬੈਂਕ ਟਰਾਂਸਫ਼ਰਸ ਜਾਂ ਪ੍ਰੀਪੇਡ ਕ੍ਰੈਡਿਟ ਕਾਰਡ ਖਰੀਦ ਕੇ ਦੇਣ ਲਈ ਆਖਿਆ ਜਾ ਰਿਹਾ ਹੈ। ਉਥੇ ਕੁਝ ਲੋਕਾਂ ਨੂੰ ਘਰਾਂ ‘ਚ ਹੀ ਟੈਕਸ ਭੇਜ ਕੇ ਵੀ ਪੈਸੇ ਵਸੂਲ ਕੀਤੇ ਗਏ ਹਨ। ਲੋਕਾਂ ਨੂੰ ਫ਼ੰਡ ਵਾਇਰ ਕਰਕੇ ਵਿਦੇਸ਼ਾਂ ‘ਚ ਵੀ ਭੇਜਣ ਲਈ ਆਖਿਆ ਜਾ ਰਿਹਾ ਹੈ।
ਪੁਲਿਸ ਏਜੰਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਭਾਗਾਂ ਦੇ ਲੋਕ ਕਿਸੇ ਵੀ ਵਿਅਕਤੀ ਨਾਲ ਅਜਿਹੇ ਫ਼ੋਨ ‘ਤੇ ਸੰਪਰਕ ਨਹੀਂ ਕਰਦੇ ਅਤੇ ਨਾ ਹੀ ਕਿਸੇ ਪੈਸੇ ਦੀ ਮੰਗ ਕਰਦੇ ਹਨ। ਕੈਨੇਡਾ ਸਰਕਾਰ ਵੈਸਟਰਨ ਯੂਨੀਅਨ, ਮਨੀਗ੍ਰਾਮ ਜਾਂ ਪ੍ਰੀਪੇਡ ਕਾਰਡਾਂ ਦੇ ਰਾਹੀਂ ਨਕਦ ਭੁਗਤਾਨ ਨਹੀਂ ਲੈਂਦੀ। ਅਜਿਹੇ ਵਿਚ ਅਜਿਹੀ ਕੋਈ ਵੀ ਕਾਲ ਆਉਣ ‘ਤੇ ਸਿੱਧਾ ਪੁਲਿਸ ਤੋਂ ਜਾਂ ਸਬੰਧਤ ਵਿਭਾਗ ਨਾਲ ਸੰਪਰਕ ਕਰਨ ਲਈ ਆਖਿਆ ਜਾ ਰਿਹਾ ਹੈ। ਲੋਕ ਐਂਟੀਫਰਾਡ ਸੈਂਟਰ ਡਾਟ ਸੀਏ. ‘ਤੇ ਵੀ ਸ਼ਿਕਾਇਤ ਭੇਜ ਸਕਦੇ ਹਨ।

RELATED ARTICLES
POPULAR POSTS