ਕਵੀਨਸ ਪਾਰਕ : ਓਨਟਾਰੀਓ ਬਜਟ 2016 ਨੇ ਸਾਬਤ ਕਰ ਦਿੱਤਾ ਹੈ ਕਿ ਲਿਬਰਲਾਂ ਦੇ ਦੌਰ ‘ਚ ਓਨਟਾਰੀਓ ਦੇ ਸੀਨੀਅਰਜ਼ ਲਈ ਜ਼ਿੰਦਗੀ ਕਾਫ਼ੀ ਮੁਸ਼ਕਿਲ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬਰਾਊਨ ਨੇ ਐਕਟਿੰਗ ਪ੍ਰੀਮੀਅਰ ਡੇਬ ਮੈਥਿਊਜ ਕੋਲੋਂ ਪੁੱਛਿਆ ਹੈ ਕਿ ਲਿਬਰਲ ਸਰਕਾਰ ਓਨਟਾਰੀਓ ਡਰੱਗ ਬੈਨੀਫਿੱਟ ਤਹਿਤ ਕਟੌਤੀ ਨੂੰ ਦੋਗੁਣਾ ਕਰ ਰਹੀ ਹੈ ਅਤੇ ਇਸ ਵਿਚ 70 ਡਾਲਰ ਵਧਾ ਰਹੀ ਹੈ। ਬਜਟ ਪ੍ਰਤੀ ਪ੍ਰਿਸਕ੍ਰਿਪਸ਼ਨ 1 ਡਾਲਰ ਵਧਾਇਆ ਗਿਆ ਹੈ। ਭਾਵ ਕਿ ਹੁਣ ਸੀਨੀਅਰ ਸਿਟੀਜ਼ਨਸ ਨੂੰ ਜੀਵਨ ਰੱਖਿਅਕ ਦਵਾਈਆਂ ਲਈ 1 ਡਾਲਰ ਵਧੇਰੇ ਅਦਾ ਕਰਨਾ ਪਵੇਗਾ। ਬਹੁਤ ਘੱਟ ਸੀਨੀਅਰ ਸਿਟੀਜ਼ਨਸ ਨੂੰ ਹੀ ਲਾਭ ਹੋਵੇਗਾ। ਬਰਾਊਨ ਨੇ ਆਖਿਆ ਕਿ 10 ਵਿਚੋਂ 1 ਤਾਂ ਪਹਿਲਾਂ ਹੀ ਖਰਚ ਲਈ ਪ੍ਰਿਸਕ੍ਰਿਪਸ਼ਨ ਨਹੀਂ ਭਰਦੇ ਅਤੇ ਸਰਕਾਰ ਨੇ ਹੁਣ ਦਵਾਈਆਂ ਨੂੰ ਉਨ੍ਹਾਂ ਦੇ ਲਈ ਦੋਗੁਣਾ ਮਹਿੰਗਾ ਕਰ ਦਿੱਤਾ ਹੈ। ਸਰਕਾਰ ਉਨ੍ਹਾਂ ਦੇ ਨਾਲ ਸਹੀ ਨਹੀਂ ਕਰ ਰਹੀ। ਓਨਟਾਰੀਓ ਵਿਚ ਸੀਨੀਅਰ ਸਿਟੀਜ਼ਨਸ ‘ਤੇ ਇਸ ਤਰ੍ਹਾਂ ਮਾਰ ਕਰਨਾ ਸਰਕਾਰ ਲਈ ਸਹੀ ਨਹੀਂ ਹੈ। ਸਰਕਾਰ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਸੁਰੱਖਿਅਤ ਮਾਹੌਲ ਮਿਲੇਗਾ ਅਤੇ ਕੇਅਰ ਸਰਵਿਸਜ਼ ਦਾ ਵਿਸਥਾਰ ਹੋਵੇਗਾ ਪਰ ਸਰਕਾਰ ਤਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਰਹੀ ਹੈ। ਸਰਕਾਰ ਨੇ ਕੈਟਰੇਕ ਸਰਜਰੀਜ਼ ਅਤੇ ਫ਼ਿਜ਼ਿਓਥੈਰੇਪੀ ਸਰਵਿਸਜ਼ ਵਿਚ ਵੀ ਕਟੌਤੀ ਕਰ ਦਿੱਤੀ ਹੈ।
ਬਰਾਊਨ ਨੇ ਕਿਹਾ ਕਿ ਸੀਨੀਅਰਜ਼ ਨੂੰ ਪਹਿਲਾਂ ਹੀ ਡਾਕਟਰ ਲੱਭਣ ਵਿਚ ਮੁਸ਼ਕਿਲ ਹੋ ਰਹੀ ਹੈ ਅਤੇ ਲਿਬਰਲ ਸਰਕਾਰ ਨੇ ਮੈਡੀਕਲ ਰੈਜੀਡੈਂਸੀ ਸਪਾਟਸ ਵਿਚ ਵੀ ਕਮੀ ਕਰ ਦਿੱਤੀ ਹੈ। ਸੀਨੀਅਰ ਫ਼ਿਜ਼ਿਓਥੈਰੇਪੀ ਸਰਵਿਸਜ਼ ਵਿਚ ਹੀ 50 ਮਿਲੀਅਨ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਸਰਕਾਰ ਨੂੰ ਉਨ੍ਹਾਂ ਦਾ ਕੋਈ ਖਿਆਲ ਨਹੀਂ ਹੈ।
ਸੀਨੀਅਰਜ਼ ਲਈ ਸੁਖਾਵਾਂ ਨਹੀਂ ਹੈ ਬਜਟ 2016
RELATED ARTICLES