Breaking News
Home / ਜੀ.ਟੀ.ਏ. ਨਿਊਜ਼ / ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ

ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ

johan-copy-copyਇਮੀਗ੍ਰੇਸ਼ਨ ਵਿਚ ਵਾਧੇ ਦੀ ਸੰਭਾਵਨਾ ਨਹੀਂ
ਓਟਵਾ/ਬਿਊਰੋ ਨਿਊਜ਼ : ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਆਖਿਆ ਕਿ ਇਮੀਗ੍ਰੇਸ਼ਨ ਵਿਚ ਵਾਧਾ ਸੰਭਵ ਨਹੀਂ ਹੈ। ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਕਿਹਾ ਹੈ ਕਿ 2017 ਲਈ ਇਮੀਗ੍ਰੇਸ਼ਨ ਦੇ ਸਾਰੇ ਟੀਚਿਆਂ ਨੂੰ ਅਗਲੇ ਮਹੀਨੇ ਤੱਕ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਹਰੀ ਸਲਾਹਕਾਰਾਂ ਦੇ ਇੱਕ ਗਰੁੱਪ ਵੱਲੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਪੱਧਰ ਵਿੱਚ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ।
ਮੈਕੈਲਮ ਨੇ ਆਖਿਆ ਕਿ ਉਨ੍ਹਾਂ ਇਕਨਾਮਿਕ ਗ੍ਰੋਥ ਉੱਤੇ ਐਡਵਾਇਜ਼ਰੀ ਕਾਉਂਸਲ ਦੀ ਰਿਪੋਰਟ ਪੜ੍ਹੀ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਸਾਲ ਵਿੱਚ ਇਮੀਗ੍ਰੇਸ਼ਨ ਦੇ 450,000 ਦੇ ਟੀਚੇ ਤੱਕ ਪਹੁੰਚਣ ਲਈ 50 ਫੀਸਦੀ ਵਾਧੇ ਦੀ ਲੋੜ ਹੈ ।ਇਹ ਵੀ ਆਖਿਆ ਗਿਆ ਹੈ ਕਿ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਹੁਨਰਮੰਦ ਤੇ ਕਾਰੋਬਾਰੀ ਇਮੀਗ੍ਰੈਂਟਸ ਦੀ ਲੋੜ ਹੈ।
14 ਮੈਂਬਰੀ ਪੈਨਲ, ਜਿਸ ਦੇ ਚੇਅਰ ਮੈਕੈਂਜੀ ਐਂਡ ਕਾਰਪੋਰੇਸ਼ਨ ਨਾਂ ਦੀ ਫਰਮ ਦੇ ਡੌਮੀਨੀਕ ਬਾਰਟਨ ਹਨ, ਵੱਲੋਂ ਵੀਰਵਾਰ ਨੂੰ ਇਸ ਬਾਬਤ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਸਿਫਾਰਿਸ਼ਾਂ ਵੀ ਕੀਤੀਆਂ ਜਾਣਗੀਆਂ। ਮੈਕੈਲਮ ਦਾ ਕਹਿਣਾ ਹੈ ਕਿ ਬਾਰਟਨ ਗਰੁੱਪ ਵੱਲੋਂ ਦਿੱਤੇ ਜਾ ਰਹੇ ਟੀਚਿਆਂ ਨੂੰ ਪੂਰਾ ਕਰਨਾ ਕਾਫੀ ਮਹਿੰਗਾ ਹੋਵੇਗਾ ਤੇ ਇਸ ਨੂੰ ਕੌਮੀ ਪੱਧਰ ਉੱਤੇ ਸਮਰਥਨ ਮਿਲਣ ਦੀ ਵੀ ਬਹੁਤੀ ਉਮੀਦ ਨਹੀਂ ਹੈ।
ਮੈਕੈਲਮ ਦਾ ਕਹਿਣਾ ਹੈ ਕਿ ਇਹ ਟੀਚਾ ਤਾਂ ਕਾਫੀ ਵੱਡਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਜੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਰਕਾਰ 2017 ਲਈ ਇਮੀਗ੍ਰੇਸ਼ਨ ਸਬੰਧੀ ਆਪਣੇ ਟੀਚਿਆਂ ਨੂੰ ਅਗਲੇ ਮਹੀਨੇ ਐਲਾਨੇਗੀ। ਮੈਕੈਲਮ ਦੇ ਕੈਬਨਿਟ ਕੁਲੀਗ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਬਾਰਟਨ ਪੈਨਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਵੀ ਇਮੀਗ੍ਰੇਸ਼ਨ ਦਾ ਪੱਧਰ ਵਧਾਉਣ ਦੇ ਹੱਕ ਵਿੱਚ ਹਨ। ਪਰ ਉਨ੍ਹਾਂ ਬਾਰਟਨ ਦੀ ਰਿਪੋਰਟ ਵਾਲੇ ਟੀਚੇ ਨੂੰ ਹੂ-ਬ-ਹੂ ਸਵੀਕਾਰਨ ਤੋਂ ਹਿਚਕ ਵਿਖਾਈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …