-3 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਸੋਨੀਆ ਸਿੱਧੂ ਵੱਲੋਂ ਖੋਲ੍ਹਿਆ ਕੰਪੇਨ ਦਫਤਰ

ਸੋਨੀਆ ਸਿੱਧੂ ਵੱਲੋਂ ਖੋਲ੍ਹਿਆ ਕੰਪੇਨ ਦਫਤਰ

ਨਵਦੀਪ ਬੈਂਸ, ਰਮੇਸ਼ ਸੰਘਾ, ਗਗਨ ਸਿਕੰਦ, ਕਮਲ ਖਹਿਰਾ ਅਤੇ ਰੂਬੀ ਸਹੋਤਾ ਨੇ ਵੀ ਲਵਾਈ ਹਾਜ਼ਰੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਬਰੈਂਪਟਨ ਸਾਊਥ (ਦੱਖਣੀ) ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੋਨੀਆ ਸਿੱਧੂ 2019 ਦੀਆਂ ਆ ਰਹੀਆਂ ਚੋਣਾਂ ਲਈ ਫਿਰ ਤੋਂ ਪਾਰਟੀ ਦੇ ਉਮੀਦਵਾਰ ਹਨ।
ਉਨ੍ਹਾਂ ਵਲੋਂ ਆਪਣਾ ਕੰਪੇਨ ਦਫਤਰ ਪਿਛਲੇ ਦਿਨੀ (205 ਕੌਂਟੀ ਕੋਰਟ ਬੁਲੇਵਰਡ (ਨੇੜੇ ਟੀ ਡੀ ਬੈਂਕ) ਵਿਖੇ ਖੋਲ੍ਹਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਬੀਬੀ ਸੋਨੀਆ ਸਿੱਧੂ ਨੂੰ ਸ਼ੁਭ ਇਛਾਵਾਂ ਭੇਟ ਕੀਤੀਆਂ ਅਤੇ ਪਿਛਲੇ ਸਾਲਾਂ ਦੌਰਾਨ ਉਹਨਾਂ ਵੱਲੋਂ ਭਾਈਚਾਰੇ ਲਈ ਦਿੱਤੀਆਂ ਵਧੀਆ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਬਾਰ ਬੀ ਕਿਊ ਪਾਰਟੀ ਵੀ ਕੀਤੀ ਗਈ ਜਿੱਥੇ ਕਿ ਸਾਰਾ ਦਿਨ ਲੋਕਾਂ ਦੀ ਆਵਾਜਾਈ ਰਹੀ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਇਆ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਕੈਨੇਡਾ ਦੇ ਮੰਤਰੀ ਨਵਦੀਪ ਸਿੰਘ ਬੈਂਸ, ਐਮ ਪੀ ਰਮੇਸ਼ਵਰ ਸਿੰਘ ਸੰਘਾ, ਕਮਲ ਖਹਿਰਾ, ਰੂਬੀ ਸਹੋਤਾ, ਗਗਨ ਸਿਕੰਦ ਤੋਂ ਇਲਾਵਾ ਮਨਿੰਦਰ ਸਿੱਧੂ, ਕਈ ਸੀਨੀਅਰਜ਼ ਕਲੱਬਾਂ ਦੇ ਨੁਮਾਇੰਦੇ ਅਤੇ ਹਰ ਭਾਈਚਾਰੇ ਦੇ ਲੋਕ ਬੀਬੀ ਸੋਨੀਆਂ ਸਿੱਧੂ ਨੂੰ ਸ਼ੁੱਭ ਇਸ਼ਾਵਾਂ ਅਤੇ ਵਧਾਈਆਂ ਦੇਣ ਲਈ ਪਹੁੰਚੇ ਹੋਏ ਸਨ।

RELATED ARTICLES
POPULAR POSTS