ਟੋਰਾਂਟੋ/ਬਿਊਰੋ ਨਿਊਜ਼ : ਡਾਊਨ ਟਾਊਨ ਟੋਰਾਂਟੋ ਵਿੱਚ ਤੜ੍ਹਕਸਾਰ ਇੱਕ ਘਰ ਨੂੰ ਲੱਗੀ ਅੱਗ ਨਾਲ ਫਾਇਰ ਅਮਲਾ ਜੂਝ ਰਿਹਾ ਹੈ।
ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ 5:30 ਵਜੇ ਦੇ ਨੇੜੇ ਤੇੜੇ ਗ੍ਰੈਂਗ ਐਵਨਿਊ ਤੇ ਬੈਵਰਲੀ ਸਟਰੀਟ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਜ਼ਬਰਦਸਤ ਅੱਗ ਲੱਗ ਗਈ। ਇਸ ਘਰ ਦੇ ਨੇੜੇ ਸਥਿਤ ਘਰਾਂ ਵਿੱਚੋਂ ਅਜੇ ਵੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਨਿੱਘਾ ਰੱਖਣ ਲਈ ਸ਼ੈਲਟਰ ਬੱਸਾਂ ਦੀ ਮਦਦ ਲਈ ਜਾ ਰਹੀ ਹੈ।
ਮੌਕੇ ਤੋਂ ਹਾਸਲ ਹੋਈਆਂ ਤਸਵੀਰਾਂ ਤੋਂ ਇਸ ਘਰ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਏ ਦੇ ਸੰਘਣੇ ਬੱਦਲ ਨਿਕਲਦੇ ਵੇਖੇ ਜਾ ਸਕਦੇ ਹਨ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਗੁਆਂਢੀਆਂ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਇਹ ਘਰ ਖਾਲੀ ਪਿਆ ਸੀ ਤੇ ਸਾਰਾ ਸਾਲ ਇੱਥੇ ਕਿਸੇ ਨੂੰ ਆਉਂਦਿਆਂ ਜਾਂਦਿਆਂ ਨਹੀਂ ਵੇਖਿਆ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …