Breaking News
Home / ਜੀ.ਟੀ.ਏ. ਨਿਊਜ਼ / ਕੋਵਿਡ-19 ਤੇ ਚਾਰ ਹੋਰ ਫਲੂ ਵਾਇਰਸਿਜ਼ ਤੋਂ ਬਚਾਵੇਗੀ ਫਾਈਜ਼ਰ ਦੀ ਸਿੰਗਲ ਡੋਜ਼

ਕੋਵਿਡ-19 ਤੇ ਚਾਰ ਹੋਰ ਫਲੂ ਵਾਇਰਸਿਜ਼ ਤੋਂ ਬਚਾਵੇਗੀ ਫਾਈਜ਼ਰ ਦੀ ਸਿੰਗਲ ਡੋਜ਼

ਓਟਵਾ/ਬਿਊਰੋ ਨਿਊਜ਼ : ਦੁਨੀਆ ਦੀਆ ਸਭ ਤੋਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ ਇੱਕ, ਜਿਸ ਨੇ ਕਈ ਮਿਲੀਅਨ ਕੋਵਿਡ-19 ਵੈਕਸੀਨਜ਼ ਤਿਆਰ ਕੀਤੀਆਂ, ਹੁਣ ਮਿਸਰਤ ਇਨਫਲੂਐਂਜਾ ਤੇ ਕਰੋਨਾ ਵਾਇਰਸ ਸ਼ੌਟ ਤਿਆਰ ਕਰਨ ਉੱਤੇ ਕੰਮ ਕਰ ਰਹੀ ਹੈ।
ਅਮਰੀਕੀ ਰੈਗੂਲੇਟਰਜ਼ ਨੇ ਫਾਈਜ਼ਰ ਤੇ ਬਾਇਓਐਨਟੈਕ ਨੂੰ ਮੁੱਢਲੇ ਪੜਾਅ ਲਈ ਤਾਂ ਹਰੀ ਝੰਡੀ ਦੇ ਦਿੱਤੀ ਹੈ ਤੇ ਇਸ ਦੀ ਸਿੰਗਲ ਡੋਜ ਵੈਕਸੀਨ ਨੂੰ ਤੇਜੀ ਨਾਲ ਤਿਆਰ ਕਰਨ ਲਈ ਵੀ ਕੰਪਨੀਆਂ ਨੂੰ ਆਖਿਆ ਹੈ। ਇਹ ਵੈਕਸੀਨ ਤਿਆਰ ਹੋਣ ਉਪਰੰਤ ਫਲੂ ਵਾਇਰਸ ਦੇ ਨਾਲ ਨਾਲ ਓਮੀਕ੍ਰੌਨ ਵੇਰੀਐਂਟ ਦੇ ਸਟਰੇਨ ਤੋਂ ਵੀ ਲੋਕਾਂ ਨੂੰ ਬਚਾਉਣ ਦਾ ਕੰਮ ਕਰੇਗੀ। ਕੰਪਨੀਆਂ ਵੱਲੋਂ ਵੀ ਸਿਹਤਮੰਦ ਬਾਲਗਾਂ ਉੱਤੇ ਇਸ ਮਿਸ਼ਰਤ ਵੈਕਸੀਨ ਦੀ ਸੇਫਟੀ ਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਮੁੱਢਲੇ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਹਨ। ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਬੀਏ.4 ਤੇ ਬੀਏ.5 ਓਮੀਕ੍ਰੌਨ ਵੇਰੀਐਂਟਸ ਦੇ ਨਾਲ ਨਾਲ ਚਾਰ ਫਲੂ ਵਾਇਰਸਾਂ ਨੂੰ ਨਿਸਾਨਾ ਬਣਾਉਣ ਲਈ ਐਮਆਰਐਨਏ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਓਮੀਕ੍ਰੌਨ ਵੇਰੀਐਂਟਸ ਤੇ ਚਾਰ ਫਲੂ ਵਾਇਰਸਿਜ਼ ਦੀ ਮੁੱਖ ਸਟਰੇਨਜ਼ ਵਜੋਂ ਇਸ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊਐਚਓ) ਵੱਲੋਂ ਪਛਾਣ ਕੀਤੀ ਗਈ ਹੈ। ਜੇ ਇਹ ਤਜਰਬਾ ਸਫਲ ਰਹਿੰਦਾ ਹੈ ਤਾਂ ਇਹ ਸਾਹ ਸਬੰਧੀ ਦੋ ਬਿਮਾਰੀਆਂ ਤੋਂ ਇੱਕ ਡੋਜ਼ ਨਾਲ ਬਚਾਅ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਫਾਈਜ਼ਰ ਪਹਿਲਾਂ ਤੋਂ ਹੀ ਸੋਧੀ ਹੋਈ ਇਨਫਲੂਐਂਜਾ ਵੈਕਸੀਨ ਉੱਤੇ ਕੰਮ ਕਰ ਰਹੀ ਹੈ। ਸਤੰਬਰ ਵਿੱਚ ਇਸ ਫਾਰਮਾਸਿਊਟੀਕਲ ਕੰਪਨੀ ਨੇ ਅਮਰੀਕਾ ਵਿੱਚ 25,000 ਵਿਅਕਤੀਆਂ ਉੱਤੇ ਟ੍ਰਾਇਲ ਦਾ ਐਲਾਨ ਕੀਤਾ ਸੀ। ਜੇ ਇਹ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਫਾਈਜ਼ਰ ਮੁਤਾਬਕ ਇਹ ਫਲੂ ਸ਼ੌਟ 2024 ਤੱਕ ਬਣ ਕੇ ਤਿਆਰ ਹੋ ਸਕਦਾ ਹੈ। ਮੌਡਰਨਾ ਵੀ ਇਸ ਪਾਸੇ ਕੰਮ ਕਰ ਰਹੀ ਹੈ।

 

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …