Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਨੇ ਓਸੀਈਡਬਲਿਊ ਨਾਲ ਡੀਲ ਕੀਤੀ ਫਾਈਨਲ

ਓਨਟਾਰੀਓ ਸਰਕਾਰ ਨੇ ਓਸੀਈਡਬਲਿਊ ਨਾਲ ਡੀਲ ਕੀਤੀ ਫਾਈਨਲ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਕੌਂਸਲ ਆਫ ਐਜੂਕੇਸ਼ਨਲ ਵਰਕਰਜ਼ (ਓਸੀਈਡਬਲਿਊ) ਦੀ ਨੁਮਾਇੰਦਗੀ ਵਾਲੇ ਸਕੂਲ ਸਟਾਫ ਨਾਲ ਡੀਲ ਸਿਰੇ ਚੜ੍ਹਾ ਲਈ ਗਈ ਹੈ।
ਓਸੀਈਡਬਲਿਊ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਇਹ ਡੀਲ ਬਾਰਗੇਨਿੰਗ ਕੌਂਸਲ, ਦ ਕੌਂਸਲ ਆਫ ਟਰੱਸਟੀਜ਼ ਐਸੋਸੀਏਸ਼ਨ ਐਂਡ ਦ ਪ੍ਰੋਵਿੰਸ ਦਰਮਿਆਨ ਕਈ ਦਿਨਾਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਾਈ ਗਈ। ਇਹ ਵੀ ਆਖਿਆ ਗਿਆ ਕਿ ਆਉਣ ਵਾਲੇ ਕੁੱਝ ਹਫਤਿਆਂ ਵਿੱਚ ਪ੍ਰੋਵਿੰਸ ਭਰ ਦੇ ਉਨ੍ਹਾਂ ਦੇ ਮੈਂਬਰਾਂ ਵੱਲੋਂ ਇਸ ਉੱਤੇ ਮੋਹਰ ਲਾਉਣ ਦਾ ਕੰਮ ਕੀਤਾ ਜਾਵੇਗਾ। ਓਸੀਈਡਬਲਿਊ ਪ੍ਰੋਵਿੰਸ ਭਰ ਦੇ ਪਬਲਿਕ ਤੇ ਕੈਥੋਲਿਕ ਸਕੂਲ ਬੋਰਡਜ਼ ਦੇ ਹਜ਼ਾਰਾਂ ਵਰਕਰਜ਼ ਦੀ ਨੁਮਾਇੰਦਗੀ ਕਰਦੀ ਹੈ ਤੇ ਇਨ੍ਹਾਂ ਵਿੱਚ ਐਜੂਕੇਸ਼ਨਲ ਰਿਸੋਰਸ ਫੈਸੀਲਿਟੇਟਰਜ ਤੇ ਮੈਂਟੀਨੈਂਸ ਤੇ ਕੰਸਟ੍ਰਕਸ਼ਨ ਵਰਕਰਜ਼ ਵੀ ਸ਼ਾਮਲ ਹਨ। ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇੱਕ ਰਲੀਜ ਜਾਰੀ ਕਰਦਿਆਂ ਆਖਿਆ ਕਿ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਐਜੂਕੇਸ਼ਨ ਯੂਨੀਅਨਜ਼ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਸਮਰੱਥ ਹੈ।

 

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …