Breaking News
Home / ਜੀ.ਟੀ.ਏ. ਨਿਊਜ਼ / ਐਨਡੀਪੀਦੀਲੀਡਰਸ਼ਿਪਚੋਣ ‘ਚ ਆਪਣੇ ਤਿੰਨਵਿਰੋਧੀਸਾਥੀਆਂ ਨੂੰ ਪਛਾੜਨਵਾਲੇ

ਐਨਡੀਪੀਦੀਲੀਡਰਸ਼ਿਪਚੋਣ ‘ਚ ਆਪਣੇ ਤਿੰਨਵਿਰੋਧੀਸਾਥੀਆਂ ਨੂੰ ਪਛਾੜਨਵਾਲੇ

ਜਗਮੀਤ ਨੇ ਸਿਰਜਿਆਇਤਿਹਾਸ
ਇਹ ਜਿੱਤ ਮੇਰੀਨਹੀਂ, ਮੇਰੇ ਸਮਰਥਕਾਂ ਅਤੇ ਵਾਲੰਟੀਅਰਾਂ ਦੀਹੈ :ਜਗਮੀਤ ਸਿੰਘ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਅਖ਼ੀਰਜਗਮੀਤ ਸਿੰਘ ਨੇ ਐੱਨ.ਡੀ.ਪੀ.ਦੀਲੀਡਰਸ਼ਿਪਵਾਲਾਮੋਰਚਾਫ਼ਤਿਹਕਰ ਹੀ ਲਿਆ।ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜਦੋਂ ਤੋਂ ਉਹ ਇਸ ਲੀਡਰਸ਼ਿਪ ਦੌੜ ਵਿਚਸ਼ਾਮਲ ਹੋਏ ਸਨ, ਉਹ ਆਪਣੇ ਸਰਗ਼ਰਮਵਾਲੰਟੀਅਰਾਂ ਦੀਮਦਦਨਾਲਆਪਣੀ ਇਸ ਚੋਣ-ਮੁਹਿੰਮ ਨੂੰ ਕੈਨੇਡਾ-ਭਰਵਿਚਬੜੇ ਜੋਸ਼ੀਲੇ ਤੇ ਜ਼ੋਰਦਾਰ ਢੰਗ ਨਾਲਚਲਾਰਹੇ ਸਨ।ਉਨ੍ਹਾਂ ਦੀ ਇਸ ਮਿਹਨਤ ਨੇ ਚੋਖਾ ਰੰਗ ਲਿਆਂਦਾਅਤੇ ਜਗਮੀਤ ਸਿੰਘ ਨੇ ਇਸ ਨੌਮੀਨੇਸ਼ਨ ਚੋਣਵਿਚਕੁਲਪੋਲ ਹੋਈਆਂ 65,782 ਵਿੱਚੋਂ 35,266 ਵੋਟਾਂ ਲੈ ਕੇ ਬਾਕੀ ਤਿੰਨਾਂ ਵਿਰੋਧੀਉਮੀਦਵਾਰਾਂ ਨੂੰ ਪਛਾੜਨਵਿਚਕਾਮਯਾਬਰਹੇ ਹਨ। ਇਸ ਤਰ੍ਹਾਂ ਉਹ ਕੈਨੇਡਾਦੀ ਕਿਸੇ ਸਿਆਸੀ ਪਾਰਟੀ ਦੇ ਪਹਿਲੇ ਪੱਗੜੀਧਾਰੀ ਸਿੱਖ ਆਗੂ ਬਣੇ ਹਨ।
ਪਹਿਲੀਅਕਤੂਬਰਦੀਸ਼ਾਮ ਨੂੰ ਆਏ ਚੋਣ-ਨਤੀਜਿਆਂ ਅਨੁਸਾਰਨਿਊ ਡੈਮੋਕਰੈਟਿਕਪਾਰਟੀ ਦੇ ਮੈਂਬਰਾਂ ਨੇ ਪਾਰਟੀਦੀਲੀਡਰਸ਼ਿਪ ਦੌੜ ਵਿਚਸ਼ਾਮਲਚਾਰਉਮੀਦਵਾਰਾਂ ਵਿੱਚੋਂ 38 ਸਾਲਾਜਗਮੀਤ ਸਿੰਘ ਜੋ ਪੇਸ਼ੇ ਵਜੋਂ ਇਕ ਸਫ਼ਲਕ੍ਰਿਮੀਨਲਵਕੀਲਹਨਅਤੇ ਇਸ ਸਮੇਂ ਓਨਟਾਰੀਓਸੂਬੇ ਦੇ ਬਰੈਂਪਟਨ ਗੋਰ ਮਾਲਟਨਹਲਕੇ ਦੇ ਐੱਮ.ਪੀ.ਪੀ. ਵਜੋਂ ਨੁਮਾਇੰਦਗੀ ਕਰਰਹੇ ਹਨ, ਨੂੰ 53.6% ਵੋਟਾਂ ਦੇ ਕੇ ਬਹੁਤ ਵੱਡੇ ਫ਼ਰਕਨਾਲਜਿਤਾਇਆ ਹੈ। ਉਨ੍ਹਾਂ ਨੂੰ 35,266 ਵੋਟਾਂ ਪ੍ਰਾਪਤ ਹੋਈਆਂ, ਜਦ ਕਿ ਦੂਸਰੇ ਤਿੰਨ ਉਮੀਦਵਾਰ ਵਿੱਚੋਂ ਉੱਤਰੀਓਨਟਾਰੀਓ ਤੋਂ ਐੱਮ.ਪੀ. ਚਾਰਲੀ ਐਂਗਸ ਨੂੰ 12,705 (19.1%), ਮੈਨੀਟੋਬਾ ਤੋਂ ਐੱਮ.ਪੀ. ਨਿਕੀਐਸ਼ਟਨ ਨੂੰ 11,376 (17.4%) ਅਤੇ ਕਿਊਬਿਕ ਤੋਂ ਐੱਮ.ਪੀ. ਗਾਇ ਕੈਰਨ ਨੂੰ ਕੇਵਲ 6,164 (9.5%) ਵੋਟਾਂ ਹੀ ਮਿਲ ਸਕੀਆਂ।
ਇਸ ਮਹਾਨ ਜਿੱਤ ਨਾਲਜਗਮੀਤ ਸਿੰਘ ਨੇ ਨਵਾਂ ਇਤਿਹਾਸਸਿਰਜਿਆ ਹੈ ਅਤੇ ਉਹ ਹੁਣਐੱਨ.ਡੀ.ਪੀ. ਦੇ ਮੌਜੂਦਾ ਨੇਤਾ ਟੌਮ ਮੁਲਕੇਅਰ ਦੀ ਜਗ੍ਹਾ ਲੈਣਗੇ ਜੋ 2012 ਤੋਂ ਹੁਣ ਤੱਕ ਪਾਰਲੀਮੈਂਟ ਦੇ ਕੁਲ 338 ਮੈਂਬਰਾਂ ਵਿੱਚੋਂ ਪਾਰਟੀ ਦੇ 44 ਮੈਂਬਰਾਂ ਦੀਅਗਵਾਈਕਰਰਹੇ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦੇ ਸਮੱਰਥਕਾਂ ਨੇ ਪਾਰਟੀਲਈ 47,000 ਤੋਂ ਵਧੇਰੇ ਵੋਟਾਂ ਬਣਾਈਆਂ ਸਨਜਿਨ੍ਹਾਂ ਵਿੱਚੋਂ ਜਗਮੀਤ ਸਿੰਘ ਨੂੰ 35,266 ਤੋਂ ਵੱਧ ਵੋਟਾਂ ਮਿਲੀਆਂ ਹਨ।ਜਗਮੀਤ ਸਿੰਘ ਇਸ ਸ਼ਾਨਦਾਰ ਜਿੱਤ ਦਾਸਿਹਰਾਆਪਣੇ ਸਰਗ਼ਰਮਵਰਕਰਾਂ ਤੇ ਵਾਲੰਟੀਆਂ ਦੇ ਸਿਰ ਬੰਨ੍ਹਦੇ ਹਨਜਿਹੜੇ ਉਨ੍ਹਾਂ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।ਪਹਿਲੀਅਕਤੂਬਰਦੀਸ਼ਾਮ ਨੂੰ ਬਰੈਂਪਟਨ ਦੇ ‘ਰਾਇਲਬੈਂਕੁਇਟਹਾਲ’ਵਿਚ ਇਕੱਠੀ ਹੋਈ ਸਮੱਰਥਕਾਂ ਦੀਭੀੜ ਨੂੰ ਸੰਬੋਧਨ ਕਰਦਿਆਂ ਹੋਇਆਂ ਜਗਮੀਤ ਸਿੰਘ ਨੇ ਕਿਹਾ,”ਇਹ ਜਗਮੀਤਦੀ ਜਿੱਤ ਨਹੀਂ, ਸਗੋਂ ਵਾਲੰਟੀਅਰਾਂ ਅਤੇ ਸਮੱਰਥਕਾਂ ਦੀ ਜਿੱਤ ਹੈ।”
ਇਸ ਵਿਚਰਤੀਭਰ ਸ਼ੱਕ ਨਹੀਂ ਹੈ ਕਿ ਜਗਮੀਤ ਸਿੰਘ ਨੂੰ ਨਵੀਂ ਪੀੜ੍ਹੀ ਦੇ ਵਾਲੰਟੀਅਰਾਂ ਦੀਬੜੀਹਮਾਇਤਹਾਸਲ ਹੈ ਅਤੇ ਉਹ ਬੜੇ ਜੋਸ਼ਅਤੇ ਚਾਅ ਨਾਲਸਹਾਇਤਾਕਰਦੇ ਹਨ।ਜਗਮੀਤ ਨੇ ਵੱਡੀ ਪੱਧਰ ‘ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਾਲਲੈ ਕੇ ਆਪਣੀ ਇਸ ਲੀਡਰਸ਼ਿਪ ਚੋਣ-ਮੁਹਿੰਮ ਨੂੰ ਕਾਫ਼ੀ ਤੇਜ਼ ਕੀਤਾਅਤੇ ਉਹ ਘਰੋ-ਘਰੀ ਜਾ ਕੇ ਲੋਕਾਂ ਦੇ ‘ਡੋਰ ਨੌਕ’ ਕਰਕੇ ਉਨ੍ਹਾਂ ਨੂੰ ਪੁੱਛਦੇ ਰਹੇ ਕਿ ਕੀ ਉਨ੍ਹਾਂ ਨੇ ‘ਆਨ-ਲਾਈਨ’ਵੋਟਪਾ ਦਿੱਤੀ ਹੈ ਜਾਂ ਡਾਕ ਵਿੱਚ ਆਇਆ ਹੋਇਆ ‘ਬੈਲੱਟ ਪੇਪਰ’ਲੋੜੀਂਦਾਨਿਸ਼ਾਨਲਗਾ ਕੇ ਵਾਪਸਪੋਸਟਕਰ ਦਿੱਤਾ ਹੈ। ਇਸ ਦੇ ਨਾਲ ਹੀ ਬਰੈਂਪਟਨਦੀ ਪੰਜਾਬੀ ਕਮਿਊਨਿਟੀਅਤੇ ਖ਼ਾਸਕਰਕੇ ਸਿੱਖ-ਭਾਈਚਾਰਾ ਜਗਮੀਤ ਸਿੰਘ ਦੇ ਹੱਕ ਵਿਚਡਟ ਕੇ ਭੁਗਤਿਆ ਹੈ। ਉਨ੍ਹਾਂ ਨੇ ਜਗਮੀਤ ਸਿੰਘ ਦੇ ਇਸ ਚੋਣ-ਮੈਦਾਨਵਿਚਆਉਣਕਰਕੇ ਐੱਨ.ਡੀ.ਪੀ. ਦੀ ਵੱਧ ਤੋਂ ਵੱਧ ਮੈਂਬਰਸ਼ਿਪਲਈ ਤੇ ਵੋਟਾਂ ਵੀ ਵੱਧ ਚੜ੍ਹ ਕੇ ਪਾਈਆਂ ਅਤੇ ਇਸ ਚੋਣ-ਮੁਹਿੰਮ ਦੌਰਾਨ ਚੋਣ-ਫ਼ੰਡ ਵੀਬਹੁਤਾ ਇਸ ਇਲਾਕੇ ਵਿੱਚੋਂ ਹੀ ਇਕੱਠਾ ਹੋਇਆ।
ਪਹਿਲੇ ਗੇੜ ਦੀਲੀਡ ਦੇ ਨਾਲ ਹੀ ਜਗਮੀਤਸਮਰਥਕਾਂ ‘ਚ ਸ਼ੁਰੂ ਹੋਏ ਜਸ਼ਨ
ਵੋਟਾਂ ਦੀਗਿਣਤੀ ਦੇ ਪਹਿਲੇ ਗੇੜ ਵਿਚ ਹੀ ਜਗਮੀਤ ਸਿੰਘ ਤੇ ਹੋਰ ਤਿੰਨਾਂ ਉਮੀਦਵਾਰਾਂ ਦਾ ਵੱਡਾ ਫ਼ਰਕਵੇਖਦਿਆਂ ਟੋਰਾਂਟੋ ਦੇ ਇਕ ਹੋਟਲ ਦੇ ਮੀਟਿੰਗ ਵਿਚ ਇਕੱਠੇ ਹੋਏ ਉਸ ਦੇ ਸਮੱਰਥਕਾਂ ਨੇ ਉਸ ਨੂੰ ਮੋਢਿਆਂ ‘ਤੇ ਚੁੱਕ ਲਿਆਅਤੇ ਉਹ ਸਾਰੇ ਖ਼ੁਸ਼ੀਆਂ ਮਨਾਉਣਵਿਚ ਰੁੱਝ ਗਏ। ਜਗਮੀਤ ਸਿੰਘ ਨੂੰ ਮਿਲੀਆਂ ਵੋਟਾਂ ਦੀ ਇਹ ਖ਼ੂਬਸੂਰਤ ਉੱਚ-ਪ੍ਰਤੀਸ਼ਤਤਾ 2012 ਵਿਚਐੱਨ.ਡੀ.ਪੀ. ਨੇਤਾ ਟੌਮ ਮਲਕੇਅਰ ਨੂੰ ਮਿਲੀਆਂ 50.9% ਤੋਂ ਵੀਵਧੇਰੇ ਬਣਦੀ ਹੈ। ਉਂਜ, ਇਸ ਤੋਂ ਪਹਿਲਾਂ ਇਸ ਪਾਰਟੀ ਦੇ ਆਗੂ ਟੌਮੀ ਡੱਗਲਸ ਨੇ 1961 ਵਿਚ 78.5% ਅਤੇ ਜੈਕ ਲੇਅਟਨ ਨੇ 2003 ਵਿਚ 53.3% ਵੋਟਾਂ ਲੈ ਕੇ ਇਤਿਹਾਸਕ ਜਿੱਤ ਪ੍ਰਾਪਤਕੀਤੀ ਸੀ।

 

Check Also

ਕੈਨੇਡਾ ਪੁਲਿਸ ‘ਚ ਤਾਇਨਾਤ ਪੰਜਾਬਣ ਜਸਮੀਨ ਥਿਆੜਾ ਨੇ ਕੀਤੀ ਖੁਦਕੁਸ਼ੀ

ਓਟਵਾ : ਕੈਨੇਡੀਅਨ ਪੁਲਿਸ ‘ਚ ਕੰਮ ਕਰਦੀ ਪੰਜਾਬਣ ਜਸਮੀਨ ਕੌਰ ਥਿਆੜਾ ਨੇ ਖੁਦ ਨੂੰ ਗੋਲੀ …