3.7 C
Toronto
Monday, December 29, 2025
spot_img
Homeਜੀ.ਟੀ.ਏ. ਨਿਊਜ਼ਆਟੋ ਇੰਸ਼ੋਰੈਂਸ ਦਰ ਘੱਟ ਕਰਨ ਦਾ ਲਿਬਰਲ ਨੇ ਕੀਤਾ ਚੋਣ ਵਾਅਦਾ

ਆਟੋ ਇੰਸ਼ੋਰੈਂਸ ਦਰ ਘੱਟ ਕਰਨ ਦਾ ਲਿਬਰਲ ਨੇ ਕੀਤਾ ਚੋਣ ਵਾਅਦਾ

ਓਨਟਾਰੀਓ ਲਿਬਰਲ ਪਾਰਟੀ ਕਾਰ ਬੀਮਾ ਦਰਾਂ ਨੂੰ ਘੱਟ ਕਰੇਗੀ ਭਾਵੇਂ ਤੁਸੀਂ ਸੂਬੇ ‘ਚ ਕਿਤੇ ਵੀ ਰਹੋ
ਸਿਰਫ ਸਾਡੇ ਕੋਲ ਹੀ ਹੈ ਵਾਜਿਬ ਕਾਰ ਬੀਮਾ ਮੁਹੱਈਆ ਕਰਾਉਣ ਦੀ ਠੋਸ ਯੋਜਨਾ : ਲਿਬਰਲ
ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਨੂੰ ਬਰੈਂਪਟਨ ਵਿੱਚ ਓਨਟਾਰੀਓ ਲਿਬਰਲ ਪਰਟੀ ਨੇ ਐਲਾਨ ਕੀਤਾ ਕਿ ਮੁੜ ਚੁਣੀ ਗਈ ਲਿਬਰਲ ਸਰਕਾਰ ਬੀਮਾ ਕੰਪਨੀਆਂ ਨੂੰ ਇਲਾਕੇ ਅਤੇ ਡਰਾਈਵਰਾਂ ਦੇ ਪੋਸਟਲ ਕੋਡ ਤੇ ਨਿਧਾਰਤ ਜ਼ਿਆਦਾ ਆਟੋ ਬੀਮਾ ਰੇਟ ਤਹਿ ਕਰਨ ਤੇ ਪਾਬੰਦੀ ਲਾਵੇਗੀ। ਇਸ ਹੀਲੇ ਨਾਲ ਬਰੈਂਪਟਨ ਅਤੇ ਟਰੋਂਟੋ ਦੇ ਲਾਗਲੇ ਸ਼ਹਿਰਾਂ ਦੇ ਵਸਨੀਕਾਂ ਨੂੰ ਤੁਰੰਤ ਰਾਹਤ ਮਿਲੇਗੀ। ਇਹ ਹੀ ਨਹੀਂ ਸਗੋਂ ਓਨਟਾਰੀਓ ਲਿਬਰਲ ਪਰਟੀ ਠੋਸ ਕਦਮ ਚੁੱਕੇਗੀ ਜਿਸ ਨਾਲ ਜੋ ਡਰਾਇਵਰ ਐਂਟੀ-ਡਿਸਟ੍ਰੈਕਸ਼ਨ ਡਰਾਇਵਿੰਗ ਐਪ ਵਰਤਣਗੇ, ਉਹਨਾਂ ਨੂੰ ਹੋਰ ਰਾਹਤ ਮਿਲੇਗੀ, ਅਤੇ ਇਸ ਦੇ ਨਾਲ ਨਾਲ ਸੂਬੇ ਦੇ ਡਰਾਇਵਰ ਵਰਤੋਂ ਦੇ ਅਧਾਰ ਤੇ ਬੀਮਾ ਪਲੈਨ ਖਰੀਦ ਸਕਣਗੇ।
ਓਨਟਾਰੀਓ ਲਿਬਰਲ ਇਕੱਲੀ ਅਜੇਹੀ ਪਾਰਟੀ ਹੈ ਜਿਸ ਦੇ ਕੋਲ ਓਨਟਾਰੀਓ ਡਰਾਇਵਰਾਂ ਦੇ ਕਾਰ ਬੀਮਾਂ ਦਰਾਂ ਨੂੰ ਘੱਟ ਕਰਨ ਲਈ ਭਰੋਸੇਮੰਦ ਅਤੇ ਮੰਨਣਯੋਗ ਤਰਕੀਬ ਹੈ।
ਓਨਟੇਰੀਓ ਐਨ ਡੀ ਪੀ ਪਾਰਟੀ ਕੋਲ ਕੋਈ ਠੋਸ ਜੁਆਬ ਜਾਂ ਵਿਸਤਾਰਪੂਰਵਕ ਪਲੈਟਫੋਰਮ ਨਹੀਂ ਹੈ ਜਿਸ ਨਾਲ ਉਹ ਆਪਣੇ 15% ਦੇ ਕਟੌਤੀ ਦੇ ਵਾਅਦੇ ਨੂੰ ਪੂਰਾ ਕਰ ਸਕੇ। ਵਿਸਤਾਰਪੂਰਵਕ ਕਾਰਨਾਂ ਦੇ ਨਾ ਹੁੰਦਿਆਂ, ਉਸ ਪਾਰਟੀ ਦਾ ਹੋਰਨਾਂ ਸੂਬਿਆਂ ‘ਚ ਕੀਤੇ ਕਾਰਜਾਂ ਦੁਆਰਾ ਕੇਵਲ ਅਨੁਮਾਨ ਹੀ ਲਾਇਆ ਜਾ ਸਕਦਾ ਹੈ, ਜਿਸ ਦੇ ਮੁਤਾਬਿਕ, ਐਨ ਡੀ ਪੀ ਆਪਣਾ ਵਾਅਦਾ ਪੀੜ੍ਹਤਾਂ ਦੀਆਂ ਸਹੂਲਤਾਂ ਵਿੱਚ ਕਟੌਤੀ ਕਰ ਕੇ ਜਾਂ ਅਗੇ ਹੀ ਮਾਲਾਮਾਲ ਬੀਮਾਂ ਕੰਪਨੀਆਂ ਨੂੰ ਮੁਆਫਜਾ ਦੇ ਕੇ ਜਾਂ ਬ੍ਰਿਟਿਸ਼ ਕਲੰਬੀਆ ਸੂਬੇ ਵਾਂਗ ਓਨਟੇਰੀਓ ਨੂੰ ਵਿੱਤੀ ਸੰਕਟ ਵੱਲ ਧਕੇਲ ਕੇ ਹੀ ਪੂਰਾ ਕਰੇਗੀ।
ਓਨਟਾਰੀਓ ਲਿਬਰਲ ਪਾਰਟੀ ਨੇ ਪਹਿਲਾਂ ਹੀ ਬੀਮਾ ਦਰਾਂ ਨੂੰ ਘਟਾਉਣ ਦੇ ਸਹੀ ਕਦਮ ਚੁੱਕੇ ਹੋਏ ਹਨ।
ਜੇਕਰ ਕੰਜ਼ਿਯੂਮਰ ਪ੍ਰਾਇਸ ਇੰਨਡੈਕ ਵਲ ਝਾਤੀ ਮਾਰੀਏ ਤਾਂ 2013 ਤੋਂ ਸਾਰੇ ਸੂਬੇ ‘ਚ ਬੀਮਾਂ ਦਰਾਂ ‘ਚ 10% ਦੀ ਗਿਰਾਵਟ ਆਈ ਹੈ। ਹਾਲ ਦੀ ਘੜੀ ਵਿੱਚ ‘ਫੇਅਰ ਆਟੋ ਇੰਸ਼ੋਰਿੰਸ ਪਲੈਨ’ ਲਾਗੂ ਹੋ ਰਿਹਾ ਹੈ ਜਿਸ ਨਾਲ ਦਰਾਂ ਵਿੱਚ ਹੋਰ ਕਟੌਤੀ ਭਰੋਸੇਮੰਦ ਤੇ ਨਿਰਪੱਖ ਮੈਡੀਕਲ ਟੈਸਟ ਰਾਹੀਂ ਅਤੇ ਹੋਰ ਕੇਅਰ ਸਬੰਧੀ ਪ੍ਰੋਗਰਾਮਾਂ ਤੇ ਤਹਿਤ ਮਦਦ ਮੁਹੱਈਆ ਕਰਾਈ ਜਾਵੇਗੀ ਜਿਸ ਨਾਲ ਵਸਨੀਕਾਂ ਨੂੰ ਛੇਤੀ ਸਹਿਤ ਸੰਬੰਧੀ ਰਾਹਤ ਮਿਲੇ।
ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਸੂਬੇ ਦੇ ਪਰਿਵਾਰਾਂ ਲਈ ਅਜੇ ਹੋਰ ਕਦਮਾਂ ਨੂੰ ਚੁੱਕਣ ਦੀ ਲੋੜ ਹੈ। ਕੰਸਰਵੇਟਿਵ ਪਾਰਟੀ ਲਈ ਆਟੋ ਬੀਮਾ ਦਰਾਂ ਨੂੰ ਘਟਾਉਣ ਲਈ ਕੋਈ ਪਲੈਨ ਨਹੀਂ ਹੈ, ਅਤੇ ਨਾ ਹੀ ਉਹਨਾਂ ਕੋਲ ਓਨਟਾਰੀਓ ਲਈ ਕੋਈ ਹੋਰ ਤਰਕੀਬ ਹੈ।

RELATED ARTICLES
POPULAR POSTS