ਲਿਬਰਲਾਂ ਦਾ ਕਹਿਣਾ ਸਭ ਜਾਇਜ਼, ਵਿਰੋਧੀ ਧਿਰ ਜਤਾ ਰਹੀ ਵਿਰੋਧ
ਓਟਵਾ/ਬਿਊਰੋ ਨਿਊਜ਼
ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕਿਊਬਿਕ ਵਿੱਚ ਇੱਕ ਫੰਡਰੇਜ਼ਰ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਲਈ ਡੋਨਰਜ਼ ਨੂੰ 1500 ਡਾਲਰ ਤੱਕ ਦੀ ਟਿਕਟ ਖਰੀਦਣੀ ਪਈ। ਪਰ ਲਿਬਰਲਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ।
ਐਨਡੀਪੀ ਦੇ ਅੰਤਰਿਮ ਆਗੂ ਟੌਮ ਮਲਕੇਅਰ ਨੇ ਪ੍ਰਸ਼ਨ ਕਾਲ ਦੌਰਾਨ ਵਿਅੰਗ ਕਰਦਿਆਂ ਆਖਿਆ ਕਿ ਸਪੀਕਰ ਸਾਹਿਬ ਪ੍ਰਧਾਨ ਮੰਤਰੀ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ। ਉਨ੍ਹਾਂ ਆਖਿਆ ਕਿ ਉਹ ਇਸ ਲਈ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਦੇ ਦਰਸ਼ਨ ਕਰਨ ਲਈ ਉਨ੍ਹਾਂ ਨੂੰ 1500 ਡਾਲਰ ਨਹੀਂ ਦੇਣੇ ਪੈਣਗੇ।
ਐਨਡੀਪੀ ਤੇ ਕੰਜ਼ਰਵੇਟਿਵਾਂ ਨੂੰ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਨ ਦਾ ਮੌਕਾ ਮਿਲ ਗਿਆ ਹੈ ਤੇ ਉਹ ਆਪਣੇ ਵੱਲੋਂ ਅਜਿਹਾ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਪ੍ਰਧਾਨ ਮੰਤਰੀ ਜਾਂ ਤਾਂ ਇਹ ਜਾਣਦੇ ਨਹੀਂ ਕਿ ਇਹ ਗੈਰ ਇਖਲਾਕੀ ਤੇ ਗੈਰਕਾਨੂੰਨੀ ਹੈ ਤੇ ਜਾਂ ਫਿਰ ਉਹ ਜਾਣਬੁੱਝ ਕੇ ਨਿਯਮ ਤੋੜ ਰਹੇ ਹਨ।
ਟਰੂਡੋ ਦੇ ਦਰਸ਼ਨ 1500 ਡਾਲਰਾਂ ‘ਚ ?
RELATED ARTICLES