Breaking News
Home / ਜੀ.ਟੀ.ਏ. ਨਿਊਜ਼ / ਪਰਿਵਾਰਾਂ ਨੂੰ ਇਕੱਠੇ ਕਰਨ ਨਾਲ ਕੈਨੇਡਾ ਮਜ਼ਬੂਤ ਬਣੇਗਾ : ਜੌਹਨ ਮੈਕਲਮ

ਪਰਿਵਾਰਾਂ ਨੂੰ ਇਕੱਠੇ ਕਰਨ ਨਾਲ ਕੈਨੇਡਾ ਮਜ਼ਬੂਤ ਬਣੇਗਾ : ਜੌਹਨ ਮੈਕਲਮ

minister-announces-immigration-progress-in-brampton-promise-made-copy-copyਕਿਹਾ : 12 ਮਹੀਨਿਆਂ ਦੇ ਅੰਦਰ-ਅੰਦਰ ਹੋ ਜਾਇਆ ਕਰੇਗੀ ਅਰਜ਼ੀਆਂ ‘ਤੇ ਕਾਰਵਾਈ
ਬਰੈਂਪਟਨ/ਬਿਊਰੋ ਨਿਊਜ਼
ਫੈਡਰਲ ਇੰਮੀਗਰੇਸ਼ਨ, ਰਿਫਿਊਜ਼ੀ ਅਤੇ ਇੰਮੀਗਰੇਸ਼ਨ ਮਹਿਕਮੇ ਦੇ ਮੰਤਰੀ ਜੌਹਨ ਮੈਕਲਮ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਕੈਨੇਡੀਅਨਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਲਈ ਆਪਣੇ ਦੰਪਤੀਆਂ ਨਾਲ ਮੁੜ ਮਿਲਣਾ ਸੌਖਾ ਕਰ ਰਹੀ ਹੈ। ਮੰਤਰੀ ਜੋਹਨ ਮੈਕਲਮ ਨੇ ਜੋੜਿਆਂ ਦੇ ਜਲਦੀ ਮੁੜ ਮਿਲਣ ਦੀ ਪ੍ਰਕਿਰਿਆ ਵਿੱਚ ਸੁਧਾਰਾਂ ਬਾਰੇ ਐਲਾਨ ਬਰੈਂਪਟਨ ਵੈਸਟ ਤੋਂ ਐਮ ਪੀ ਕਮਲ ਖੈਹਰਾ ਦੀ ਰਾਈਡਿੰਗ ਵਿੱਚ ਇੰਡਸ ਕਮਿਉਨਿਟੀ ਸਰਵਿਸਜ਼ ਦੇ ਦਫਤਰ ਵਿਖੇ ਕੀਤਾ। ਇਸ ਮੌਕੇ ਐਮ ਪੀ ਰਾਜ ਗਰੇਵਾਲ ਵੀ ਮੌਜੂਦ ਸਨ।
ਜਾਣਕਾਰੀ ਮੁਤਾਬਕ ਮੰਤਰੀ ਮੈਕਲਮ ਦੇ ਦਿਸ਼ਾ ਨਿਰਦੇਸ਼ ਉੱਤੇ ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿੱਪ ਕੈਨੇਡਾ (ਆਈ ਆਰ ਸੀ ਸੀ) ਨੇ ਪ੍ਰਕਿਰਿਆ ਸਮੇਂ ਨੂੰ ਘਟਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ। 2016 ਦੇ ਆਰੰਭ ਤੋਂ ਲੈ ਕੇ ਪੱਤਝੜ ਰੁੱਤ ਤੱਕ ਕੈਨੇਡਾ ਅੰਦਰੋਂ ਕੀਤੀਆਂ ਗਈਆਂ ਅਰਜ਼ੀਆਂ ਦੇ ਪ੍ਰਕਿਰਿਆ ਸਮੇਂ ਵਿੱਚ 15% ਅਤੇ ਕੈਨੇਡਾ ਤੋਂ ਬਾਹਰੋਂ ਕੀਤੀਆਂ ਅਰਜ਼ੀਆਂ ਦੇ ਪ੍ਰਕਿਰਿਆ ਸਮੇਂ ਵਿੱਚ 10% ਤੋਂ ਵੱਧ ਕਮੀ ਕੀਤੀ ਗਈ। ਹੁਣ ਤੋਂ ਪ੍ਰਕਿਰਿਆ ਸਮੇਂ ਵਿੱਚ ਹੋਰ ਵੀ ਕਮੀ ਲਿਆਂਦੀ ਜਾਵੇਗੀ ਜਿਸ ਵਿੱਚ ਜ਼ਿਆਦਾਤਰ ਅਰਜ਼ੀਆਂ ਉੱਤੇ ਹੁਣ ਕਾਰਵਾਈ 12 ਮਹੀਨੇ ਵਿੱਚ ਹੋ ਜਾਵੇਗੀ। ਗੁੰਝਲਦਾਰ ਕੇਸਾਂ ਵਿੱਚ ਵਧੇਰੇ ਵਕਤ ਲੱਗ ਸਕਦਾ ਹੈ।
ਇਸ ਮੌਕੇ ਬੋਲਦੇ ਹੋਏ ਜੌਹਨ ਮੈਕਲਮ ਨੇ ਕਿਹਾ ਕਿ ਅਸੀਂ ਕੈਨੇਡੀਅਨਾਂ ਦੀ ਗੱਲ ਸੁਣੀ ਅਤੇ ਉਸਦੇ ਨਤੀਜੇ ਵਿਖਾਏ ਹਨ। ਪਰਿਵਾਰਾਂ ਨੂੰ ਇੱਕਠੇ ਕਰਨ ਨਾਲ ਕੈਨੇਡਾ ਮਜ਼ਬੂਤ ਬਣਦਾ ਹੈ। ਜਿਹੜੇ ਕੈਨੇਡੀਅਨ ਕਿਸੇ ਨਾਲ ਵਿਦੇਸ਼ ਵਿੱਚ ਵਿਆਹ ਕਰਦੇ ਹਨ, ਉਹਨਾਂ ਨੂੰ ਪਰਵਾਸ ਕਰਨ ਵਿੱਚ ਸਾਲਾਂ ਬੱਧੀ ਉਡੀਕ ਨਹੀਂ ਕਰਨੀ ਪੈਣੀ ਚਾਹੀਦੀ ਜਾਂ ਉਹਨਾਂ ਨੂੰ ਇੱਥੇ ਰਹਿਣ ਬਾਰੇ ਅਨਿਸਚਤਾ ਵਿੱਚ ਨਹੀਂ ਛੱਡਿਆ ਜਾਣਾ ਚਾਹੀਦਾ। ਅਸੀਂ ਜੋ ਐਲਾਨ ਕੀਤਾ ਹੈ, ਉਹ ਪਰਿਵਾਰਾਂ ਨੂੰ ਮੁੜ ਇੱਕਠੇ ਹੋਣ ਲਈ ਇੱਕ ਵਧੇਰੇ ਕੁਸ਼ਲ, ਵਧੇਰੇ ਵਿਚਾਰਵਾਨ ਗੱਲ ਹੈ।
ਜਿਹਨਾਂ ਅਰਜ਼ੀਕਰਤਾਵਾਂ ਨੇ ਪਹਿਲਾਂ ਹੀ ਅਰਜ਼ੀਆਂ ਦਾਖਲ ਕੀਤੀਆਂ ਹੋਈਆਂ ਹਨ, ਉਹਨਾਂ ਨੂੰ ਅਰਜ਼ੀਆਂ ਮੁਕੰਮਲ ਹੋਣ ਬਾਰੇ ਫੈਸਲੇ ਲਈ ਹੋਰ 12 ਮਹੀਨੇ ਦੀ ਉਡੀਕ ਨਹੀਂ ਕਰਨੀ ਪਵੇਗੀ। ਅਰਜ਼ੀਆਂ ਉੱਤੇ ਉਸੇ ਤਰਤੀਬ ਵਿੱਚ ਕਾਰਵਾਈ ਕਰਦਾ ਰਹੇਗਾ ਜਿਸ ਵਿੱਚ ਉਹ ਪ੍ਰਾਪਤ ਕੀਤੀਆਂ ਗਈਆਂ ਸਨ। ਜ਼ਿਆਦਾਤਰ ਪਰਿਵਾਰ ਜੋ ਆਪਣੀਆਂ ਸਪਾਂਸਰਸ਼ਿੱਪ ਅਰਜ਼ੀਆਂ ਉੱਤੇ ਫੈਸਲੇ ਦੀ ਉਡੀਕ ਕਰਦੇ ਆ ਰਹੇ ਹਨ, ਉਹਨਾਂ ਨੂੰ ਆਪਣੀਆਂ ਅਰਜ਼ੀਆਂ ਉੱਤੇ ਫੈਸਲਾ ਲਈ ਦਸੰਬਰ 2017 ਤੋਂ ਵੱਧ ਸਮਾਂ ਉਡੀਕ ਨਹੀਂ ਕਰਨੀ ਪਵੇਗੀ।ਐਮ ਪੀ ਕਮਲ ਖੈਹਰਾ ਦਾ ਆਖਣਾ ਸੀ, “ਇਹ ਐਲਾਨ ਸਪੱਸ਼ਟ ਕਰਦਾ ਹੈ ਕਿ ਸਾਡੇ ਮੰਤਰੀ ਸਹਿਬਾਨ ਅਤੇ ਸਾਡੀ ਸਰਕਾਰ ਗੱਲ ਸੁਣਦੇ ਹਨ ਅਤੇ ਕਾਰਵਾਈ ਕਰਦੇ ਹਨ। ਸਾਡੇ ਦੇਸ਼ ਦਾ ਨਿਰਮਾਣ ਪਰਿਵਾਰਕ ਕਦਰਾਂ ਕੀਮਤਾਂ ਉੱਤੇ ਹੋਇਆ ਹੈ ਅਤੇ ਇਹ ਮਹੱਤਵਪੂਰਣ ਗੱਲ ਹੈ ਕਿ ਅਸੀਂ ਪਰਿਵਾਰਾਂ ਦੇ ਮੁੜ ਮਿਲਣ ਨੂੰ ਸੌਖਾ ਬਣਾਈਏ। ਜਦੋਂ ਕੋਈ ਕੈਨੇਡੀਅਨ ਕਿਸੇ ਵਿਅਕਤੀ ਨਾਲ ਵਿਦੇਸ਼ ਵਿੱਚ ਵਿਆਹ ਕਰਵਾਉਂਦਾ ਹੈ, ਉਸ ਜੋੜੇ ਲਈ ਕੈਨੇਡਾ ਵਿੱਚ ਮੁੜ ਮਿਲਣਾ ਸੌਖਾ ਹੋਣਾ ਚਾਹੀਦਾ ਹੈ। ਮਾਣਯੋਗ ਜਸਟਿਨ ਟਰੂਡੋ ਨੇ ਇਹ ਇਕਰਾਰ ਇੱਕ ਸਾਲ ਪਹਿਲਾਂ ਬਰੈਂਪਟਨ ਵਿੱਚ ਕੀਤਾ ਸੀ ਅਤੇ ਸਾਡੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ।”
64,000 ਤੋਂ ਵੱਧ ਬਿਨੈਕਾਰਾਂ ਨੂੰ ਮਿਲੇਗਾ ਲਾਭ
ਨਵੀਆਂ ਤਬਦੀਲੀਆਂ ਨਾਲ 2017 ਦੇ ਅੰਤ ਤੱਕ 64,000 ਬਿਨੈਕਾਰਾਂ ਨੂੰ ਲਾਭ ਮਿਲਣ ਦੀ ਆਸ ਹੈ, ਅਤੇ ਪਰਿਵਾਰਾਂ ਨੂੰ ਇੱਕਠੇ ਕਰਨ ਦਾ ਇਹ ਤਾਜ਼ਾ ਤਰੀਨ ਉੱਦਮ ਹੈ।ઠਪਤਾ ਲੱਗਾ ਹੈ ਕਿ ਨਵੇਂ ਸਪਾਂਸਰਾਂ ਲਈ ਅਰਜ਼ੀ ਦੀ ਕਿੱਟ ਨੂੰ ਸਮਝਣ ਵਿੱਚ ਸੌਖਾ ਅਤੇ ਸਰਲ ਬਣਾਉਣ ਲਈ ਸੋਧਿਆ ਗਿਆ ਹੈ। ਇਹ 15 ਦਸੰਬਰ 2016 ਤੋਂ ਉਪਲਬਧ ਹੋਵੇਗੀ। ਪਰਿਵਾਰਾਂ ਨੂੰ ਇਕੱਠੇ ਕਰਨ ਲਈ, ਆਈ ਆਰ ਸੀ ਸੀ ਦੀ 2017 ਵਿੱਚ 64,000 ਦੰਪਤੀਆਂ ਅਤੇ ਉਹਨਾਂ ਉੱਤੇ ਨਿਰਭਰ ਕਰਨ ਵਾਲਿਆਂ ਨੂੰ ਦਾਖਲ ਕਰਨ ਦੀ ਯੋਜਨਾ ਹੈ, ਇਹ ਪਿਛਲੇ ਦਹਾਕੇ ਦੀ ਔਸਤ 47,000 ਤੋਂ ਵੱਧ ਹੋਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …