-11 C
Toronto
Wednesday, January 21, 2026
spot_img
Homeਦੁਨੀਆਕੈਨੇਡਾ ਤੋਂ ਅਮਰੀਕਾ ’ਚ ਦਾਖ਼ਲ ਹੋ ਰਹੇ 8 ਵਿਅਕਤੀ ਨਦੀ ’ਚ ਡੁੱਬੇ

ਕੈਨੇਡਾ ਤੋਂ ਅਮਰੀਕਾ ’ਚ ਦਾਖ਼ਲ ਹੋ ਰਹੇ 8 ਵਿਅਕਤੀ ਨਦੀ ’ਚ ਡੁੱਬੇ

ਮਰਨ ਵਾਲਿਆਂ ’ਚ 5 ਭਾਰਤੀ ਵਿਅਕਤੀ ਵੀ ਸ਼ਾਮਲ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ-ਅਮਰੀਕਾ ਸਰਹੱਦ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬੱਚਿਆਂ ਸਮੇਤ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਪੰਜ ਭਾਰਤੀ ਵੀ ਸ਼ਾਮਲ ਹਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਲਾਸ਼ਾਂ ਨਦੀ ’ਚ ਡੁੱਬੀ ਹੋਈ ਕਿਸ਼ਤੀ ਦੇ ਨੇੜਿਓਂ ਮਿਲੀਆਂ ਹਨ। ਪ੍ਰਾਪਤ ਹੋਈਆਂ ਲਾਸ਼ਾਂ ਦੋ ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚੋਂ ਇਕ ਪਰਿਵਾਰ ਭਾਰਤੀ ਸੀ, ਜਦਕਿ ਦੂਜਾ ਪਰਿਵਾਰ ਰੋਮਾਨੀਆ ਮੂਲ ਦਾ ਸੀ। ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਿਸ ਮੁਖੀ ਨੇ ਦੱਸਿਆ ਕਿ ਪਾਣੀ ਵਿੱਚੋਂ ਕੁੱਲ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 6 ਬਾਲਗ ਅਤੇ 2 ਬੱਚੇ ਸ਼ਾਮਲ ਹਨ। ਕੈਨੇਡੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੱਕ ਹੈ ਕਿ ਮੀਂਹ,ਗੜੇਮਾਰੀ ਅਤੇ ਤੇਜ਼ ਹਵਾ ਕਾਰਨ ਇਹ ਕਿਸ਼ਤੀ ਪਲਟ ਗਈ ਅਤੇ ਇਸ ਵਿਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS