-10.7 C
Toronto
Tuesday, January 20, 2026
spot_img
Homeਦੁਨੀਆਪਹਿਲਾਂ ਕਸ਼ਮੀਰ ਲੈਣ ਦੀ ਗੱਲ ਕਰਦੇ ਸੀ, ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਲ...

ਪਹਿਲਾਂ ਕਸ਼ਮੀਰ ਲੈਣ ਦੀ ਗੱਲ ਕਰਦੇ ਸੀ, ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਲ : ਬਿਲਾਵਲ ਭੁੱਟੋ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਨਿਸ਼ਾਨਾ ਸਾਧਿਆ ਹੈ। ਬਿਲਾਵਲ ਨੇ ਪਾਕਿਸਤਾਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਉਸ ਕੋਲੋਂ ਕਸ਼ਮੀਰ ਖੋਹ ਲਵਾਂਗੇ ਪਰ ਇਮਰਾਨ ਖ਼ਾਨ ਦੀ ਸਰਕਾਰ ‘ਚ ਅਜਿਹੇ ਹਾਲਾਤ ਬਣ ਗਏ ਹਨ ਮੁਜ਼ੱਫਰਾਬਾਦ ਨੂੰ ਬਚਾਉਣਾ ਵੀ ਮੁਸ਼ਕਲ ਹੋ ਗਿਆ ਹੈ। ਬਿਲਾਵਲ ਨੇ ਇਮਰਾਨ ‘ਤੇ ਤਨਜ ਕਸਦੇ ਹੋਏ ਕਿਹਾ ਕਿ ਤੁਸੀਂ ਆਰਾਮ ਨਾਲ ਸੌਂਦੇ ਰਹੋ ਅਤੇ ਉਧਰ ਮੋਦੀ ਨੇ ਕਸ਼ਮੀਰ ਵੀ ਖੋਹ ਲਿਆ ਹੈ। ਭੁੱਟੋ ਨੇ ਬੇਹੱਦ ਤਲਖ਼ ਲਹਿਜ਼ੇ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਚੂੰ ਵੀ ਨਹੀਂ ਕਰ ਸਕਦੇ, ਬਿੱਲੀ ਬਣ ਜਾਂਦੇ ਹਨ। ਬਿਲਾਵਲ ਨੇ ਇਮਰਾਨ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਜਨਤਾ ਨੇ ਨਹੀਂ ਚੁਣਿਆ, ਬਲਕਿ ਕੁਝ ਲੋਕਾਂ ਨੇ ਕਠਪੁਤਲੀ ਬਣਾ ਕੇ ਸੱਤਾ ‘ਤੇ ਬਿਠਾਇਆ ਹੈ।

RELATED ARTICLES
POPULAR POSTS