ਲੰਘੇ ਵੀਰਵਾਰ ਨੂੰ ਵਿਸ਼ਵ ਪ੍ਰਸਿੱਧ ਪਹਿਲਵਾਨ ਟਾਈਗਰਜੀਤ ਸਿੰਘ ਅਤੇ ਮਿਲਟਨ ਦੇ ਮੇਅਰ ਗੋਰਡਨ ਕਰੈਂਨਜ਼ ‘ਪਰਵਾਸੀ’ ਦੇ ਸਟੂਡੀਉ ਵਿਚ ਪਹੁੰਚੇ। ਵਰਨਣਯੋਗ ਹੈ ਕਿ ਟਾਈਗਰਜੀਤ ਸਿੰਘ ਜਿਹਨਾਂ ਦੇ ਨਾਂ ਤੇ ਮਿਲਟਨ ਵਿਚ ਟਾਰੀਗਰਜੀਤ ਸਿੰਘ ਸਕੂਲ ਵੀ ਖੁੱਲ੍ਹਿਆ ਹੋਇਆ ਹੈ, ਪਿਛਲੇ 30 ਸਾਲਾਂ ਤੋਂ ਮਿਲਟਨ ਵਿਚ ਰਹਿ ਰਹੇ ਹਨ ਅਤੇ ਉਹਨਾਂ ਨੂੰ ਮਿਲਟਨ ਦੇ ਵਾਕ ਆਫ ਫੇਮ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ। ਮੇਅਰ ਗੋਰਡਨ ਕਰੈਨਜ਼ ਪਿਛਲੇ 38 ਸਾਲਾਂ ਤੋਂ ਮਿਲਟਨ ਦੇ ਮੇਅਰ ਹਨ ਅਤੇ ਉਹ ਹੁਣ ਮਿਸੀਸਾਗਾ ਦੀ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਦਾ 36 ਸਾਲ ਮੇਅਰ ਹੋਣ ਦਾ ਰਿਕਾਰਡ ਤੋੜ ਕੇ ਕੈਨੇਡਾ ਦੇ ਸਭ ਤੋਂ ਲੰਮੇ ਸਮੇਂ ਰਹਿਣ ਵਾਲੇ ਮੇਅਰ ਬਣ ਗਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਉਹ ਅਗਲੇ 4 ਸਾਲ ਮੁੜ ਤੋਂ ਮੇਅਰ ਬਣੇ ਰਹਿਣ ਲਈ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ 15 ਸਾਲ ਕਾਊਂਸਲਰ ਵੀ ਰਹਿ ਚੁੱਕੇ ਹਨ । ਉਹਨਾਂ ਦੇ ਨਾਲ ਪਿਛਲੇ 28 ਸਾਲਾਂ ਤੋਂ ਵਾਰਡ ਨੰ: 1 ਦੇ ਕਾਊਂਸਲਰ ਜੌਨ ਵੀ ਸਟੂਡੀੳ ਵਿਚ ਹਾਜ਼ਰ ਸਨ।
Home / ਦੁਨੀਆ / ਵਿਸ਼ਵ ਪ੍ਰਸਿੱਧ ਪਹਿਲਵਾਨ ਟਾਈਗਰਜੀਤ ਸਿੰਘ ਅਤੇ ਮਿਲਟਨ ਦੇ ਮੇਅਰ ਗੋਰਡਨ ਕਰੈਂਨਜ਼ ‘ਪਰਵਾਸੀ’ ਦੇ ਸਟੂਡੀਉ ਵਿਚ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …