ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀਆਂ ਦਲਿਤ ਸੰਸਥਾਵਾਂ ਅਤੇ ਸਹਿਯਗਿੀਆਂ ਵਲੋਂ ਭਾਰਤ ਦੇ ਸਵਿੰਧਾਨ ਨਿਰਮਾਤਾ ਡਾ ਅੰਬੇਡਕਰ ਜੀ ਦਾ 125ਵਾਂ ਜਨਮ ਦਿਨ ਭਰਪੂਰ ਜਸ਼ਨਾਂ ਨਾਲ ਮਨਾਇਆ ਗਿਆ ਜਿਸ ਵਿੱਚ 600 ਤੋਂ ਲੈ 700 ਲੋਕਾਂ ਨੇਂ ਸ਼ਮੂਲੀਅਤ ਕੀਤੀ।2360 ਲਖਨਉ ਡਰਾਈਵ ਵਿਖੇ ਸਥਿਤ ਮਿਸੀਸਾਗਾ ਪੈਲੇਸ,ਮਿਸੀਸਾਗਾ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ,ਬ੍ਰਹਮ ਦੱਤ,ਅਜੀਤ ਲਿਆਰ ਅਤੇ ਹਰਮੇਸ਼ ਸਿੰਘ ਵਲੋਂ ਪ੍ਰੋਗਰਾਮ ਹੋਸਟ ਦੀ ਭੂਮਿਕਾ ਨਿਭਾਈ ਗਈ।ਸ਼ੁਰੂਆਤ ਵਿੱਚ,ਪ੍ਰੋਫੈਸਰ ਅਰੂਨ ਗੌਤਮ ਜੀ ਨੇਂ ਭਾਂਤੇਜੀ ਸਮੇਤ ਸੱਭ ਦਾ ਸਵਾਗਤ ਕੀਤਾ।ਅੰਬੇਡਕਰ ਸਾਹਿਬ ਜੀ ਨੂੰ ਫਲੋਰਲ ਟ੍ਰਿਬਿਯੂਟ ਪੇਸ਼ ਕੀਤੇ ਗਏ।ਪ੍ਰਸਿੱਧ ਕਮਿਉਿਿਨਟੀ ਲੀਡਰ ਮਨਜੀਤ ਸਿੰਘ ਜੀ ਦੀਆਂ ਲੜਕੀਆਂ ਗੁਣੀਕਾ ਸ਼ਿੰਜੀ ਅਤੇ ਗਗਨਦੀਪ ਸ਼ਿੰਜੀ ਦੁਆਰਾ ਅੰਬੇਡਕਰ ਸਾਹਿਬ ਜੀ ਦੀ ਜਿੰਦਗੀ ਬਾਰੇ ਆਪਣੇਂ ਵਿਚਾਰ ਪੇਸ਼ ਕੀਤ ਗਏ।ਇਸ ਪੌਗਰਾਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਡਾ ਅਨੱਨਈਆ ਮੁਖਰਜ਼ੀ-ਰੀਡ,ਯੋਰਕ ਯੂਨੀਵਰਸਿਟੀ ਡੀਨ, ਨੇਂ ਨਿਭਾਈ ਅਤੇ ਅੰਬੇਡਕਰ ਸਾਹਿਬ ਜੀ ਦੀ ਜਿੰਦਗੀ ਬਾਰੇ ਭਰਪੂਰ ਚਾਨਣਾਂ ਪਾਇਆ। ਮੁੱਖ ਮਹਿਮਾਨ ਤੋਂ ਸਿਵਾਇ ਦੂਸਰੇ ਬੁੱਧੀਜੀਵੀਆਂ,ਜਿਹਨਾਂ ਅੰਬੇਡਕਰ ਜੀ ਦੀ ਜਿੰਦਗੀ ਸੰਬਧੀ ਆਪਣੇ ਵਿਚਾਰ ਪੇਸ਼ ਕੀਤੇ,ਉਹਨਾਂ ਵਿੱਚ ਸ਼੍ਰੀ ਰਾਜਿੰਦਰ ਗਰੇਵਾਲ,ਪ੍ਰਸਿੱਧ ਬਿਜਨਸਮੈਨ ਕਸ਼ਮੀਰਾ ਸਿੰਘ,ਕਮਿਉਨਿਟੀ ਲੀਡਰ ਜਾਗੀਰੀ ਬੈਂਸ,ਅਪੂਰਵਾ ਮੋਹਲੇ,ਦਲਿਤ ਫਰੀਡਮ ਨੈੱਟਵਰਕ ਕਨੇਡਾ ਦੇ ਡਿਵੈਲਪਮੈਂਟ ਡਾਇਰੈਕਟਰ ਡੇਵਿਡ ਲੈਂਡੀ,ਵੀ ਸਨ।ਜੀ ਟੀ ਏ ਮੀਡੀਆ ਵਲੋਂ ਪ੍ਰਸਿੱਧ ਪੱਤਰਕਾਰ ਸ਼੍ਰੀ ਜੈਦੀਪ ਸਿੰਘ,ਪਰਵਾਸੀ ਅਖਬਾਰ ਦੇ ਮੁੱਖ ਐਡੀਟਰ ਰਾਜਿੰਦਰ ਸੈਣੀਂ,ਫਾਰਵਰਡ ਪ੍ਰੈੱਸ ਨਵੀਂ ਦਿੱਲੀ ਦੇ ਫਾਉਂਡਰ ਅਤੇ ਮੁੱਖ ਐਡੀਟਰ ਆਈਵਨ ਕੋਸਟਕਾ ਨੇਂ ਵੀ ਆਪਣੇਂ ਵਿਚਾਰ ਪੇਸ ਕੀਤੇ।ਜੀ ਟੀ ਏ ਦੇ ਬਜੁਰਗ,ਸਿਆਣੇਂ,ਜਾਣੇਂ-ਪਹਿਚਾਣੇਂ ਮੀਡੀਆ ਪ੍ਰਤਿਨਿਧ ਸ਼੍ਰੀ ਦੁੱਗਲ ਅੰਕਲ ਜੀ ਦੀ ਮੋਜੂਦਗੀ,ਇਸ ਪ੍ਰੋਗਰਾਮ ਵਿੱਚ ਕਾਫੀ ਸ਼ਲਾਘਾਯੋਗ ਰਹੀ ਜਿਹਨਾਂ ਨੇਂ ਮੀਡੀਆ ਸਲਾਹਕਾਰ ਦੀ ਚੰਗੀ ਭੁਮਿਕਾ ਨਿਭਾ ਕੇ ਆਪਣੇਂ ਤਜ਼ਰਬੇ ਦਾ ਸਬੂਤ ਦਿੰਦਿਆਂ ਹਲੀਮਗੀ ਦਾ ਇੱਕ ਅਜਿਹਾ ਪੱਖ ਪੇਸ਼ ਕੀਤਾ ਜਿਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੋਵੇਗੀ ਅਤੇ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਫੈਡਰਲ ਅਤੇ ਪ੍ਰੋਵੈਂਸ਼ੀਅਲ ਲੀਡਰਾਂ ਵਿੱਚੋਂ ਬਰੈਂਮਟਨ ਸੈਂਟਰਲ ਐਮ ਪੀ ਰਮੇਸ਼ ਸੰਘਾ ਜੀ ਅਤੇ ਐਮ ਪੀ ਪੀ ਦੀਪਿਕਾ ਦਮੈਰਲਾ ਨੇਂ ਸ਼ਮੂਲੀਅਤ ਕੀਤੀ ਅਤੇ ਅੰਬੇਡਕਰ ਸਾਹਿਬ ਜੀ ਦੀ ਜਿੰਦਗੀ ਬਾਰ ਆਪਣੇਂ ਵਿਚਾਰ ਪੇਸ਼ ਕੀਤੇ।ਐਮ ਪੀ ਰਮੇਸ਼ ਸੰਘਾ ਜੀ ਦੀ ਸ਼ਮੂਲੀਅਤ ਸ਼ਲਾਘਾਯੋਗ ਸੀ ਜਿਹਨਾਂ ਥੋੜ੍ਹੇ ਸਮੇਂ ਵਿੱਚ ਸੱਦਾ ਪ੍ਰਵਾਨ ਕੀਤਾ ਅਤੇ ਦੂਸਰੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚઠ ਆਏ।ਮਿਸ ਦੀਪਿਕਾ ਦਮੈਰਲਾ ਜੀ ਦੀ ਮੌਜੂਦਗੀ ਵੀ ਸ਼ਲਾਘਾਯੋਗ ਸੀ ਜਿਹਨਾਂ ਨੇਂ ਚੰਗੀ ਸਪੀਚ ਦੇ ਨਾਲ-ਨਾਲ ਉਂਟੇਰਿਉ ਦੀ ਪ੍ਰੀਮੀਅਰ ਸ਼੍ਰੀਮਤੀ ਕੈਥਲੀਨ ਵਿੱਨ ਦੇ ਵਿਚਾਰ ਪੜ੍ਹ ਕੇ ਸੁਣਾਏ।ਇੰਡੀਅਨ ਕੋਂਸਲੇਟ ਜਨਰਲ ਟੋਰੰਟੋ,ਦਿਨੇਸ਼ ਭਾਟੀਆ ਜੀ ਨੇਂ ਕੋਸ਼ਿਸ਼ ਕੀਤੀ ਕਿ ਉਹ ਇਸ ਪ੍ਰੋਗਰਾਮ ਵਿੱਚ ਆ ਸਕਣ ਪਰ ਆਪਣੀਂ ਵਿਅਸਤਤਾ ਕਾਰਣ ਨਾਂ ਪਹੁੰਚ ਸਕੇ ਪਰ ਫਿਰ ਵੀ ਉਹਨਾਂ ਆਪਣੇਂ ਪ੍ਰਤੀਨਿਧ ਨੂੰ ਭੇਜ ਕੇ ਇਸ ਪ੍ਰੋਗਰਾਮ ਨੂੰ ਦਿਲਚਸਪ ਬਣਾਇਆ।ઠઠઠ
ਸਾਰੇ ਬੁਲਾਰਿਆਂ ਨੇਂ ਭਾਰਤ ਦੇ ਸਵਿੰਧਾਨ ਨਿਰਮਾਤਾ ਡਾ ਅੰਬੇਡਕਰ ਜੀ ਦੇ 125ਵੇਂ ਜਨਮ ਦਿਨ ਦੇ ਜਸ਼ਨਾਂ ਨੂੰ ਮਨਾਉਂਦਿਆਂ ਉਹਨਾਂ ਦੀ ਜਿੰਦਗੀ ਅਤੇ ਪ੍ਰਾਪਤੀਆਂ ਦਾ ਜਿਕਰ ਕੀਤਾ।ਅੰਬੇਡਕਰ ਸਾਹਿਬ ਜੀ ਦੁਆਰਾ ਕੀਤੇ ਗਏ ਆਰਥਿਕ ਅਤੇ ਸਮਾਜਿਕ ਸੁਧਾਰਾਂ ਬਾਰੇ ਭਰਪੂਰ ਚਾਨਣਾਂ ਪਾਇਆ ਗਿਆ।ਇੱਕ ਬੁਲਾਰੇ ਨੇਂ ਇਸ ਮਹਤੱਵਪੂਰਣ ਮੌਕੇ ਤੇ ਇਹ ਅਭੁੱਲ ਤੱਥ,ਜਿਸਨੂੰ ਕੁੱਝ ਬੁੱਧੀਜੀਵੀ ਅਣਗੌਲਾ ਕਰ ਜਾਂਦੇ ਹਨ,ਪੇਸ਼ ਕਰਨਾਂ ਬਹੁਤ ਜਰੂਰੀ ਸਮਝਿਆ ਕਿ ਇੱਕ ਤਾਜ਼ਾ ਸਰਵੇਖਣ ਮੁਤਾਬਿਕ 20 ਲੱਖ ਭਾਰਤੀਆਂ ਨੇਂ ਅੰਬੇਡਕਰ ਸਾਹਿਬ ਨੂੰ ਭਾਰਤ ਦੇ ਸੱਭ ਤੋਂ ਮਹਾਨ ਲੀਡਰ ਮਨਿੰਆ ਹੈ।ਡਾ ਅੰਬੇਡਕਰ ਜੀ ਦੇ 125ਵੇਂ ਜਨਮ ਦਿਨ ਸੰਬਧੀ ਕੁੱਝ ਬੁਲਾਰਿਆਂ ਨੇਂ ਆਪਣੇਂ ਵਿਚਾਰ ਪੇਸ਼ ਕਰਦਿਆਂ ਅੰਬੇਡਕਰ ਸਾਹਿਬ ਜੀ ਦੀ ਜਿੰਦਗੀ ਨੂੰ ਮਹਾਨ ਸਿਵਲ ਰਾਈਟਜ ਲੀਡਰ ਮਾਰਟਿਨ ਲੂਥਰ ਅਤੇ ਯਹੂਦੀਆਂ, ਮੁਸਲਮਾਨਾਂ ਅਤੇ ਈਸਾਈਆਂ ਵਿੱਚ ਮਕਬੂਲ ਪ੍ਰਸਿੱਧ ਸੰਤ ਮੂਸਾ ਨਾਲ ਜੋੜਿਆ ਜਿਸਨੇਂ ਹਜਾਰਾਂ ਸਾਲ ਪਹਿਲਾਂ ਰੱਬ ਦੀ ਮੱਦਦ ਨਾਲ ਇੱਕ ਗੁਲਾਮ ਕੌਮ ਨੂੰ ਮਿਸਰੀਆਂ ਦੀ ਗੁਲਾਮੀਂ ਤੋਂ ਅਜਾਦ ਕਰਵਾਇਆ ਸੀ।ਇੱਕ ਦੂਸਰੇ ਬੁਲਾਰੇ ਨੇਂ ਸੱਭ ਨੂੰ ਝੰਜੋੜਦਿਆਂ ਇਹ ਵੀ ਯਾਦ ਕਰਵਾਇਆ ਕਿ ਹੁਣ ਜਦਕਿ ਅਸੀਂ ਆਪਣੇਂ ਆਪਣੇਂ ਰਾਹ ਜਾ ਰਹੇ ਹਾਂ ਆਉ ਆਪਣੇਂ ਆਪ ਨੂੰ ਯਾਦ ਕਰਵਾਈਏ ਕਿ ਅਸੀਂ ਅੱਗੇ ਕੀ ਰਨਾਂ ਹੈ ਜੇਕਰ ਅਸੀਂ ਅੰਬੇਡਕਰ ਸਾਹਿਬ ਜੀ ਦੀ ਮੌਜੂਦਗੀ ਦਾ ਅਸਲੀ ਮਤਲਬ ਚਾਹੁੰਦੇ ਹਾਂ।ਆਉ, ਅਸੀਂ ਜੋ ਯੂਨੀਵਰਸਿਟੀ,ਕਮਿਉਨਿਟੀ,ਸਕਾਲਰਜ਼,ਸੂਝਵਾਨ ਹਾਂ ,ਅੰਬੇਡਕਰ ਸਾਹਿਬ ਜੀ ਦੇ ਸਮਾਜਿਕ ਸੰਘਰਸ਼ ਨੂੰ,ਅੱਗੇ ਲੈਕੇ ਚੱਲੀਏ।਼ ਪ੍ਰੌਫੈਸਰ ਅਨਿਲ ਗੌਤਮ,ਬ੍ਰਹਮ ਦੱਤ,ਦਿਨੇਸ਼ ਲੱਧੜ੍ਹ,ਅਜੀਤ ਲਿਆਰ,ਪਿਆਰਾ ਰਾਹੁਲ,ਜਸਵਿੰਦਰ ਸਿੰਘ ਅਤੇ ਮਨਜੀਤ ਸਿੰਘ ਵਧਾਈ ਦੇ ਪਾਤਰ ਹਨ ਜਿਹਨਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਹੁਤ ਚੰਗੀ ਭੁਮਿਕਾ ਨਿਭਾਈ।ਮੀਡੀਆ ਨੂੰ ਸਹਿਯੋਗ ਦੇਣ ਵਿੱਚ ਪ੍ਰੋਗਰਾਮ ਦੇ ਪ੍ਰਬੰਧਕਾਂ ਵਲੋਂ ਆਪਣੀਂ ਗਲਤੀਆਂ ਦਾ ਅਹਿਸਾਸ ਹੋਇਆ ਅਤੇ ਉਹਨਾਂ ਇਹ ਪ੍ਰਣ ਲਿਆ ਕਿ ਅਗਲੇ ਪੌਗਰਾਮਾਂ ਵਿੱਚ ਸਾਰੇ ਪ੍ਰਤਿਨਿਧੀਆਂ ਨੂੰ ਬੋਲਣ ਦਾ ਮੌਕਾ ਅਤੇ ਪੂਰਾ ਸਨਮਾਨ ਦਿੱਤਾ ਜਾਵੇਗਾ।(ਰਿਪੋਰਟ ਦੇਵ ਝੱਮਟ 657-853-2752)
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …