Breaking News
Home / ਦੁਨੀਆ / ਦੁਬਈ ਜਹਾਜ਼ ਹਾਦਸੇ ‘ਚ 27 ਸਾਲ ਦੇ ਫਾਇਰ ਫਾਈਟਰ ਜਸਿਮ ਨੇ ਯਾਤਰੀਆਂ ਤੇ ਕਰੂ ਮੈਂਬਰਾਂ ਨੂੰ ਬਾਹਰ ਕੱਢਣ ‘ਚ ਕੀਤੀ ਮਦਦ ਪਰ ਖੁਦ ਫਸ ਗਿਆ

ਦੁਬਈ ਜਹਾਜ਼ ਹਾਦਸੇ ‘ਚ 27 ਸਾਲ ਦੇ ਫਾਇਰ ਫਾਈਟਰ ਜਸਿਮ ਨੇ ਯਾਤਰੀਆਂ ਤੇ ਕਰੂ ਮੈਂਬਰਾਂ ਨੂੰ ਬਾਹਰ ਕੱਢਣ ‘ਚ ਕੀਤੀ ਮਦਦ ਪਰ ਖੁਦ ਫਸ ਗਿਆ

Air Bus copy copyਹੀਰੋ ਜਿਸ ਨੇ ਆਪਣੀ ਜਾਨ ਦੇ ਕੇ ਬਚਾਈਆਂ 300 ਜਾਨਾਂ
ਦੁਬਈ : ਦੁਬਈ ਏਅਰ ਪੋਰਟ ‘ਤੇ ਹੋਏ ਅਮੀਰਾਤ ਏਅਰਲਾਈਨਜ਼ ਦੇ ਜਹਾਜ਼ ਦੀ ਕਰੈਸ਼ ਲੈਂਡਿੰਗ ਤੋਂ ਬਾਅਦ ਉਸ ‘ਚ ਅੱਗ ਲੱਗਣ ਅਤੇ ਯਾਤਰੀਆਂ ਨੂੰ ਬਚਾਉਣ ਦੀ ਖਬਰ ਤਾਂ ਸਭ ਜਾਣਦੇ ਹਨ ਪ੍ਰੰਤੂ ਉਸ ਸਖਸ਼ ਨੂੰ ਕੋਈ ਨਹੀਂ ਜਾਣਦਾ ਜਿਸ ਨੇ ਇਨ੍ਹਾਂ ਯਾਤਰੀਆਂ ਨੂੰ ਜੇਕਰ ਸਮੇਂ ਸਿਰ ਨਾ ਕੱਢਿਆ ਹੰਦਾ ਤਾਂ ਕਈ ਜਾਨਾਂ ਜਾ ਸਕਦੀਆਂ ਸਨ। ਇਹ ਹੀਰੋ ਫਾਇਰ ਫਾਈਅਰ ਹੈ ਜਿਸਮ ਇਸਾ ਬਲੌਸੀ। ਇਹ ਫਾਇਰ ਫਾਈਟਰ ਟੀਮ ‘ਚ ਸੀ। ਉਸ ਨੇ ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਕੇ ਸੈਂਕੜੇ ਜਾਨਾਂ ਬਚਾਅ ਲਈਆਂ ਪਰ ਖੁਦ ਅੱਗ ਦੀਆਂ ਲਪਟਾਂ ਤੋਂ ਨਹੀਂ ਬਚ ਸਕਿਆ।27 ਸਾਲ ਦੇ ਜਸਿਮ ਨੇ ਹਾਦਸਾਗ੍ਰਸਤ ਜਹਾਜ਼ ਤੋਂ ਯਾਤਰੀਆਂ ਅਤੇ ਕਰੂ ਮੈਂਬਰਾਂ ਸਮੇਤ 300 ਲੋਕਾਂ ਨੂੰ ਬਾਹਰ ਕੱਢਿਆ ਸੀ। ਮੰਗਲਵਾਰ ਨੂੰ ਜਦੋਂ ਅਮੀਰਾਤ ਦੇ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਬਚਾਉਣ ਦੇ ਲਈ ਤਿਆਰ ਟੀਮ ‘ਚ ਜਸਿਮ ਵੀ ਸੀ। ਜਿਸ ਤਰ੍ਹਾਂ ਹੀ ਜਹਾਜ਼ ਰੁਕਿਆ ਤਾਂ ਉਹ ਉਸ ਵੱਲ ਦੌੜੇ ਅਤੇ ਯਾਤਰੀਆਂ ਨੂੰ ਬਾਹਰ ਕੱਢਣ ਲੱਗੇ ਜਿਸ ਤਰ੍ਹਾਂ ਹੀ ਸਾਰੇ ਯਾਤਰੀ ਬਾਹਰ ਨਿਕਲੇ ਤਾਂ ਜਹਾਜ਼ ‘ਚ ਧਮਾਕੇ ਦੇ ਨਾਲ ਅੱਗ ਲੱਗ ਗਈਅਤੇ ਇਸ ‘ਚ ਜਸਿਮ ਜ਼ਖਮੀ ਹੋ ਗਿਆ। ਗੰਭੀਰ ਸੱਟਾਂ ਦੇ ਚਲਦੇ ਉਸ ਦੀ ਮੌਤ ਹੋ ਗਈ। ਉਸ ਦੇ ਬਲੀਦਾਨ ਨੂੰ ਸਲਾਮ ਕਰਦੇ ਹੋਏ ਜਨਰਲ ਸਿਵਿਲ ਐਵੀਏਸ਼ਨ ਅਥਾਰਟੀ ਨੇ ਕਿਹਾ ‘ਅਸੀਂ ਉਪਰ ਵਾਲੇ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਦੀ ਦਇਆ ਦ ਚਲਦੇ ਵੱਡਾ ਹਾਦਸੇ ਟਲ ਗਿਆ। ਪਰ ਸਾਨੂੰ ਦੁੱਖ ਹੈ ਕਿ ਇਸ ‘ਚ ਸਾਡੇ ਜਾਂਬਾਜ ਫਾਇਰ ਫਾਈਟਰ ਦੀ ਮੌਤ ਹੋ ਗਈ ਜੋ ਦੂਜਿਆਂ ਦੀ ਜ਼ਿੰਦਗੀ ਬਚਾਉਣ ‘ਚ ਲੱਗਿਆ ਸੀ। ਲੈਂਡ ਹੋਣ ਤੋਂ ਪਹਿਲਾਂ ਜਹਾਜ਼ ਨੂੰ ਫਿਰ ਤੋਂ ਉਡਣ ਅਤੇ ਦੂਜੀ ਕੋਸ਼ਿਸ਼ ਦੇ ਲਈ ਕਿਹਾ ਸੀ ਉਦੋਂ ਤੱਕ ਜਹਾਜ਼ ਰਨਵੇਅ ਦੇ ਨੇੜੇ ਆ ਚੁੱਕਿਆ ਸੀ ਫਿਰ ਉਚਾਈ ‘ਤੇ ਜਾਣ ਦੀ ਬਜਾਏ ਰਨਵੇਅ ਨਾਲ ਟਕਰਾ ਕੇ ਅੱਗ ਦਾ ਗੋਲਾ ਬਣ ਗਿਆ। ਚਾਚਾ ਮੁਹੰਮਦ ਇਬਰਾਹਿਮ ਦੱਸਦੇ ਹਨ ਕਿ ‘ਤਿੰਨ ਭਾਈਆਂ ਅਤੇ ਦੋ ਭੈਣਾਂ ‘ਚ ਸਭ ਤੋਂ ਵੱਡਾ ਸੀ ਜਸਿਮ। ਬਚਪਨ ਤੋਂ ਹੀ ਲੋਕਾਂ ਦੀ ਮਦਦ ਕਰਨਾ ਉਸ ਦਾ ਸ਼ੌਕ ਸੀ। ਚਾਹੇ ਉਹ ਕਿਸੇ ਵੀ ਦੇਸ਼ ਜਾਂ ਧਰਮ ਨੂੰ ਮੰਨਣ ਵਾਲੇ ਹੋਣ। ਇਸ ਲਈ ਉਨ੍ਹਾਂ ਨੂੰ ਸਿਵਲ ਡਿਫੈਂਸ ‘ਚ ਜਾਣ ਦਾ ਫੈਸਲਾ ਲਿਆ। ਜਸਿਮ ਦੇ ਪਿਤਾ ਦੱਸਦੇ ਹਨ ਕਿ ਪਰਿਵਾਰ ਹਮੇਸ਼ਾ ਤੋਂ ਹੀ ਉਸ ਦੀ ਪਹਿਲ ਸੀ। ਜਲਦ ਹੀ ਉਹ ਘਰ ਖਰੀਦਣ ਵਾਲੇ ਸੀ ਤਾਂ ਕਿ ਪਰਿਵਾਰ ਨੂੰ ਚੰਗੀ ਤਰ੍ਹਾਂ ਰੱਖਿਆ ਜਾ ਸਕੇ ਅਤੇ ਉਸ ਤੋਂ ਬਾਅਦ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ।
ਚਾਚਾ ਮੁਹੰਮਦ ਇਬਰਾਹਿਮ ਦੱਸਦੇ ਹਨ ਕਿ ‘ਤਿੰਨ ਭਾਈਆਂ ਅਤੇ ਦੋ ਭੈਣਾਂ ‘ਚ ਸਭ ਤੋਂ ਵੱਡਾ ਸੀ ਜਸਿਮ। ਬਚਪਨ ਤੋਂ ਹੀ ਲੋਕਾਂ ਦੀ ਮਦਦ ਕਰਨਾ ਉਸ ਦਾ ਸ਼ੌਕ ਸੀ। ਚਾਹੇ ਉਹ ਕਿਸੇ ਵੀ ਦੇਸ਼ ਜਾਂ ਧਰਮ ਨੂੰ ਮੰਨਣ ਵਾਲੇ ਹੋਣ। ਇਸ ਲਈ ਉਨ੍ਹਾਂ ਨੂੰ ਸਿਵਲ ਡਿਫੈਂਸ ‘ਚ ਜਾਣ ਦਾ ਫੈਸਲਾ ਲਿਆ।
ਚੇਤਾਵਨੀ ਮਿਲ ਰਹੀ ਸੀ ਪ੍ਰੰਤੂ ਲੈਂਡਿੰਗ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਸੀ : ਪਾਇਲਟ
ਫਲਾਇਟ ‘ਚ ਪਾਇਲਟ ਦੇ ਤੌਰ ‘ਤੇ ਫਸਟ ਆਫੀਸਰ ਸਿਡਨੀ ਦੇ ਜੇਰੇਮੀ ਵੇਬ ਅਤੇ ਉਸ ਦੇ ਇਕ ਸਾਥੀ ਵੀ ਸੀ। ਜੇਰੇਮੀ ਦੱਸਦਾ ਹੈ ਕਿ ਦੁਬਈ ਪਹੁੰਚਣ ਤੋਂ ਪਹਿਲਾਂ ਚਾਰ ਘੰਟੇ ਵਧੀਆ ਨਹੀਂ ਰਹੇ। ਏਅਰ ਟ੍ਰੈਫਿਕ ਕੰਟਰੋਲ ਲਗਾਤਾਰ ਚੇਤਾਵਨੀ ਦਿੰਦਾ ਰਿਹਾ ਕਿ ਲੈਂਡਿੰਗ ਗੇਅਰ ਡਾਊਨ ਨਹੀਂ ਹੋਇਆ ਹੈ। ਲੈਂਡਿੰਗ ਤੋਂ ਪਹਿਲਾਂ ਫਿਰ ਉਡਣ ਨੂੰ ਵੀ ਕਿਹਾ ਗਿਆ ਸੀ ਕੋਸ਼ਿਸ ਕੀਤੀ ਪਰ ਕੋਈ ਬਦਲ ਨਹੀਂ ਬਚਿਆ ਸੀ। ਇਸ ਲਈ ਕਰੈਸ਼ ਲੈਂਡਿੰਗ ਕਰਨੀ ਪਈ। ਹਾਦਸੇ ਤੋਂ ਬਾਅਦ ਉਹ ਪਤਨੀ ਦੇ ਨਾਲ ਆਸਟਰੇਲੀਆ ਦੇ ਲਈ ਰਵਾਨਾ ਹੋ ਗਿਆ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …