Breaking News
Home / ਦੁਨੀਆ / ਸਰਬਤ ਸੰਗਤ ਨੂੰ ਅਰਦਾਸ ‘ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ

ਸਰਬਤ ਸੰਗਤ ਨੂੰ ਅਰਦਾਸ ‘ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ

ਬਰੈਂਪਟਨ/ਬਾਸੀ ਹਰਚੰਦ : ਮੱਲ ਸਿੰਘ ਬਾਸੀ ਨੇ ਜਾਣਕਾਰੀ ਦਿੱਤੀ ਕਿઠਅਨੰਦਪੁਰ ਸਾਹਿਬ,ਚਮਕੌਰ ਸਾਹਿਬ, ਰੋਪੜ ਅਤੇ ਖਮਾਣੋ ਦੀਆਂ ਸੰਗਤਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਸਿੱਖ ਪੰਥ ਦੀ ਆਨ-ਸ਼ਾਨ ਅਤੇ ਬਾਨ ਲਈ ਅਦੁਤੀ ਕੁਰਬਾਨੀ ਦਿੱਤੀ, ਦੀ ਯਾਦ ਵਿੱਚ ਪਵਿੱਤਰ ਸ਼ਰਧਾ ਨਾਲ 21 ਦਸੰਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ (ਮੇਅ ਫੀਲਡ ਅਤੇ ਏਅਰਪੋਰਟ ਰੋਡ ਤੇ ਸਥਿਤ)ઠਅਖੰਡ ਪਾਠ ਦਾ ਅਰੰਭ 10-00 ਵਜੇ ਹੋਵੇਗਾ ਅਤੇ 23 ਦਸੰਬਰ ਨੂੰ 10-00 ਵਜੇ ਤੋਂ 12-00 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਉਪਰੰਤ ਸਮੂਹ ਸੰਗਤਾਂ ਆਦਿ ਗ੍ਰੰਥ ਗੁਰੁ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਿਲ ਕੇ ਸਿੱਖ ਪੰਥ ਦੀ ਚੜਦੀ ਕਲਾ ਲਈ ਅਰਦਾਸ ਵਿੱਚ ਸ਼ਾਮਲ ਹੋਣਗੀਆਂ। ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਿੰਨੇ ਦਿਨ ਆਉ ਰਲਮਿਲ ਕੇ ਇਹ ਪਵਿੱਤਰ ਦਿਹਾੜੇ ਤੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਗੁਰੂ ਗਰੰਥ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ।
ਜੋ ਵੀ ਪਰਿਵਾਰ ਇਸ ਖਬਰ ਨੂੰ ਪੜ੍ਹੇ ਉਹ ਨੇੜੇ ਦੇ ਹੋਰ ਪਰਿਵਾਰਾਂ ਨਾਲ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗੱਲ ਸਾਂਝੀ ਕਰੇ। ਹੋਰ ਜਾਣਕਾਰੀ ਲਈ ਸੰਪਰਕ ਕਰੋ : ਮੱਲ ਸਿੰਘ ਬਾਸੀ 437-980-7015,ઠਪ੍ਰੋ. ਨਿਰਮਲ ਸਿੰਘ 416-670-5874, ਲਾਭ ਸਿੰਘ ਸੋਹਲ 905-453-9104, ਸ਼ੇਰ ਸਿੰਘ ਮਾਵੀ ਸਰਪੰਚ 905-794-2023, ਜਥੇ. ਸੰਤੋਖ ਸਿੰਘ ਪੁਰਖਾਲੀ 905-584-9793

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …