ਡਾ. ਸੁਖਦੇਵ ਸਿੰਘ ਝੰਡ
(1-647-567-9128)
ਟੀ.ਪੀ.ਏ.ਆਰ. ਕਲੱਬ ਦਾ ਸਰਗਰਮ ਮੈਂਬਰ ਕਰਮਜੀਤ ਗਿੱਲ 5 ਅਤੇ 10 ਕਿਲੋਮੀਟਰ ਦੌੜਾਂ ਦਾ ਦੌੜਾਕ ਹੈ। ਕਲੱਬ ਦੇ ਆਪਣੇ ਸਾਥੀਆਂ ਨਾਲ ਉਹ ਦੌੜ ਦੇ ਲੱਗਭੱਗ ਹਰੇਕ ਈਵੈਂਟ ਵਿੱਚ ਹਿੱਸਾ ਲੈਂਦਾ ਹੈ, ਭਾਵੇਂ ਉਹ ਪੀਟਰਬੋਰੋ ਦੀ ‘ਬਟਰਫ਼ਲਾਈ ਰਨ’ ਹੋਵੇ ਜਾਂ ਓਨਟਾਰੀਓ ਲੇਕ ਦੇ ਕੰਢੇ ਹੋਣ ਵਾਲੀ ‘ਬਿੰਬੋ ਗਲੋਬਲ ਰਨ’ ਹੋਵੇ ਅਤੇ ਭਾਵੇਂ ਇਹ ਪੀਲ ਪੁਲਿਸ ਦੀ ‘ਰਨ ਅਗੇਨਸਟ ਰੇਸਿਜ਼ਮ’ ਜਾਂ ਕੋਈ ਵੀ ਹੋਰ ਦੌੜ ਹੋਵੇ। ਇਸਦੇ ਨਾਲ ਹੀ ਉਹ ਬਰੈਂਪਟਨ ਦੀਆਂ ਨਾਟਕ-ਟੀਮਾਂ ਦੁਆਰਾ ਸਮੇਂ-ਸਮੇਂ ਕਰਵਾਏ ਜਾਂਦੇ ਨਾਟਕਾਂ ਵਿੱਚ ਵੱਖੋ-ਵੱਖਰੇ ਕਿਰਦਾਰ ਬਾਖ਼ੂਬੀ ਨਿਭਾਉਂਦਾ ਹੈ। ਉਸਦੀ ਸ਼ਖ਼ਸੀਅਤ ਦਾ ਤੀਸਰਾ ਅਹਿਮ ਪੱਖ ‘ਸਮਾਜ-ਸੇਵੀ’ ਹੋਣ ਦਾ ਹੈ। ਆਪਣੇ ਹਮ-ਖ਼ਿਆਲ ਸਾਥੀਆਂ ਨਾਲ ਮਿਲ਼ ਕੇ ਇੱਥੇ ਬਰੈਂਪਟਨ ਵਿੱਚ ਉਸ ਨੇ ‘ਸਹਾਇਤਾ’ ਨਾਂ ਦੀ ਸਮਾਜ-ਸੇਵੀ ਸੰਸਥਾ ਬਣਾਈ ਹੋਈ ਹੈ। ਇਸਦੇ ਕੁਝ ਮੈਂਬਰ ਪੰਜਾਬ ਵਿੱਚ ਹਨ ਅਤੇ ਇਹ ਸੰਸਥਾ ਪੰਜਾਬ ਵਿੱਚ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਦੀ ਹੈ। ਇਨ÷ ਾਂ ਤਿੰਨ ਪਹਿਲੂਆਂ ਤੋਂ ਇਲਾਵਾ ਉਸਦੇ ਜੀਵਨ ਦੇ ਹੋਰ ਵੀ ਕਈ ਮਹੱਤਵਪੂਰਨ ਪੱਖ ਹਨ ਜਿਨ÷ ਾਂ ਕਰਕੇ ਉਸ ਦੀ ਸ਼ਖਸੀਅਤ ਬਹੁ-ਪੱਖੀ ਬਣ ਗਈ ਹੈ।
ਆਓ, ਇਸ ਆਰਟੀਕਲ ਵਿੱਚ ਉਸਦੀ ਬਹੁ-ਪੱਖੀ ਸ਼ਖ਼ਸੀਅਤ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਰਮਜੀਤ ਦੀ ਜਨਮ-ਭੂਮੀ ਲੁਧਿਆਣੇ ਜ਼ਿਲੇ ਦਾ ਪਿੰਡ ਧਮੋਟ ਹੈ ਜਿੱਥੇ ਉਸਦਾ ਜਨਮ 10 ਮਈ 1964 ਨੂੰ ਬਲਬੀਰ ਸਿੰਘ ਗਿੱਲ ਅਤੇ ਮਾਤਾ ਸੁਰਜੀਤ ਕੌਰ ਗਿੱਲ ਦੇ ਘਰ ਹੋਇਆ। ਉਹ ਦੋ ਭੈਣਾਂ ਦਾ ਇਕਲੌਤਾ ਲਾਡਲਾ ਵੀਰ ਹੈ, ਜੋ ਉਸ ਨੂੰ ਬੇਹੱਦ ਪਿਆਰ ਕਰਦੀਆਂ ਹਨ। ਪ੍ਰਾਇਮਰੀ ਤੱਕ ਪੜ÷ ਾਈ ਉਸਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਫਿਰ ਦਸਵੀਂ ਸਰਕਾਰੀ ਹਾਈ ਸਕੂਲ ਮੋਹਾਲੀ ਤੋਂ ਪਾਸ ਕੀਤੀ। ਮੈਟ੍ਰਿਕ ਕਰਨ ਤੋਂ ਬਾਅਦ ਉਸ ਨੇ ਸੈਂਟਰਲ ਪੌਲੀਟੈੱਕਨਿਕ ਚੰਡੀਗੜ÷ ਸੈੱਕਟਰ-26 ਤੋਂ ਇਲੈੱਕਟ੍ਰੀਕਲ ਇੰਜੀਨੀਅਰਿੰਗ ਤੋਂ ਤਿੰਨ-ਸਾਲਾ ਡਿਪਲੋਮਾ ਪ੍ਰਾਪਤ ਕੀਤਾ ਅਤੇ ਜਲਦੀ ਹੀ ਕੇਂਦਰ-ਸ਼ਾਸਤ ਪ੍ਰਦੇਸ਼ ਚੰਡੀਗੜ÷ ਦੇ ਬਿਜਲੀ ਮਹਿਕਮੇ ਵਿੱਚ ਉਸ ਨੂੰ ‘ਸਬ-ਸਟੇਸ਼ਨ ਅਟੈਂਡੈਂਟ’ (ਐੱਸ.ਐੱਸ.ਏ.) ਦੀ ਨੌਕਰੀ ਮਿਲ਼ ਗਈ। ਪੰਦਰਾਂ ਸਾਲ ਉਸਨੇ ਇਹ ਨੌਕਰੀ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈ। ਕਿਸੇ ਕੋਲੋਂ ਇੱਕ ਧੇਲਾ ਵੀ ਰਿਸ਼ਵਤ ਨਹੀਂ ਲਈ।
ਚੰਡੀਗੜ÷ ਆਪਣੀ ਸਰਵਿਸ ਦੌਰਾਨ ਵਾਪਰੀ ਇੱਕ ਦਿਲਚਸਪ ਘਟਨਾ ਬਾਰੇ ਕਰਮਜੀਤ ਨੇ ਦੱਸਿਆ ਕਿ ਉੱਥੇ ਇੱਕ ਵਾਰ ਸੈੱਕਟਰ-9 ਵਿੱਚ ਸਥਿਤ ਇੱਕ ਡਾਕਟਰ ਜਿਸਦੇ ਕਲੀਨਿਕ ਦਾ ਬਿਜਲੀ ਕੁਨੈੱਕਸ਼ਨ ਬਿੱਲ ਅਦਾ ਨਾ ਹੋਣ ਕਾਰਨ ਕੱਟਿਆ ਗਿਆ ਸੀ, ਨੂੰ ਮੁੜ ਚਾਲੂ ਕਰਵਾਉਣ ਲਈ ਉਸਦੇ ਦਫ਼ਤਰ ਆਇਆ। ਉਹ ਕਹਿ ਰਿਹਾ ਸੀ ਕਿ ਉਸਨੇ ਇਹ ਬਿੱਲ ਇਕ ਦਿਨ ਪਹਿਲਾਂ ਤਾਰ ਦਿੱਤਾ ਸੀ ਪਰ ਉਸਦੀ ਰਸੀਦ ਉਸਦੇ ਘਰ ਪੰਚਕੂਲੇ ਪਈ ਹੈ। ਉਹ ਕੁਨੈੱਕਸ਼ਨ ਮੁੜ ਚਾਲੂ ਕਰਵਾਉਣ ਲਈ ਬੜੇ ਤਰਲੇ-ਮਿੰਨਤਾਂ ਕੀਤੇ ਅਤੇ ਗਰਮੀ ਵਿੱਚ ਤੜਪ ਰਹੇ ਮਰੀਜ਼ਾਂ ਦੀ ਹਾਲਤ ਦਾ ਵਾਸਤਾ ਪਾਇਆ। ਇੱਥੋਂ ਤੀਕ ਕਿ ਉਸਨੇ ਕਰਮਜੀਤ ਦੇ ਗੋਡੀਂ ਵੀ ਜਾ ਹੱਥ ਲਾਇਆ। ਉਸਦੀ ਇਸ ਹਾਲਤ ‘ਤੇ ਤਰਸ ਖਾ ਕੇ ਕਰਮਜੀਤ ਨੇ ਉਸਦੇ ਕਲਿਨਿਕ ਦੀ ਬਿਜਲੀ ਓਸੇ ਸਮੇਂ ਅਸਥਾਈ ਤੌਰ ‘ਤੇ ਚਲਾਉਣ ਦਾ ਭਰੋਸਾ ਦਿੰਦਿਆਂ ਹੋਇਆਂ ਅਗਲੇ ਦਿਨ ਤੱਕ ਬਿੱਲ ਦੀ ਲੋੜੀਂਦੀ ਰਸੀਦ ਵਿਖਾਉਣ ਲਈ ਕਿਹਾ, ਵਰਨਾ ਉਸਦੇ ਕਲਿਨਿਕ ਦਾ ਕੁਨੈੱਕਸ਼ਨ ਫਿਰ ਕੱਟ ਦਿੱਤਾ ਜਾਏਗਾ। ਜਾਣ ਲੱਗਿਆਂ ਉਸ ਡਾਕਟਰ ਨੇ 100 ਰੁਪਏ ਦਾ ਨੋਟ ਕਰਮਜੀਤ ਦੀ ਜੇਬ ਵਿੱਚ ਪਾ ਦਿੱਤਾ ਜਿਸ ਨੂੰ ਉਸਨੇ ਡਾਕਟਰ ਵੱਲ ਵਗਾਹ ਕੇ ਮਾਰਦਿਆਂ ਜ਼ੋਰਦਾਰ ਦਬਕਾ ਮਾਰ ਕੇ ਕਿਹਾ, ”ਤੇਰੀ ਜੁਅਰੱਤ ਕਿਵੇਂ ਪਈ, ਇਹ ਘਟੀਆ ਕੰਮ ਕਰਨ ਦੀ? ਮੇਰਾ ਆਪਣੀ ਤਨਖ਼ਾਹ ਨਾਲ ਵਧੀਆ ਗੁਜ਼ਾਰਾ ਹੁੰਦਾ ਹੈ ਅਤੇ ਮੈ ਰਿਸ਼ਵਤ ਦੇ ਪੈਸਿਆਂ ‘ਤੇ ਥੁੱਕਦਾ ਵੀ ਨਹੀਂ।” ਨਾਲ ਹੀ ਉਸ ਨੂੰ ‘ਗੈੱਟ ਆਊਟ’ ਕਹਿੰਦਿਆਂ ਹੋਇਆਂ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ। ਇਮਾਨਦਾਰੀ ਵਾਲੀ ਇਹ ਭਲੀ ਸੋਚ ਕਰਮਜੀਤ ਨੂੰ ਆਪਣੇ ਪਿਤਾ ਸ. ਬਲਬੀਰ ਸਿੰਘ ਗਿੱਲ ਹੁਰਾਂ ਤੋਂ ਵਿਰਾਸਤ ਵਿੱਚ ਮਿਲੀ, ਜੀਹਨਾਂ ਨੇ ‘ਪਟਵਾਰੀ’ ਹੁੰਦੇ ਹੋਏ ਵੀ ਸਾਰੀ ਨੌਕਰੀ ਦੌਰਾਨ ਆਪਣੀ ਇਸ ਸੋਚ ‘ਤੇ ਡੱਟ ਕੇ ਪਹਿਰਾ ਦਿੱਤਾ।
ਕਰਮਜੀਤ ਕੈਨੇਡਾ ਅਗਸਤ 2000 ਵਿੱਚ ਆਪਣੀ ਹਿੰਮਤ ਨਾਲ ‘ਪੋਆਇੰਟ-ਬੇਸਿਜ਼’ ‘ਤੇ ਆਇਆ ਜਿਸ ਵਿੱਚ ਉਸਦੀ ਤਕਨੀਕੀ ਸਿੱਖਿਆ ਅਤੇ 15 ਸਾਲ ਦਾ ਤਜਰਬਾ ਕਾਫ਼ੀ ਹੱਦ ਤੀਕ ਕਾਰਗਰ ਸਾਬਤ ਹੋਇਆ। ਇੱਥੇ ਆ ਕੇ ਆਮ ਇਮੀਗਰੈਂਟਾਂ ਵਾਂਗ ਉਸਨੇ ਤਿੰਨ ਸਾਲ ਪਲਾਸਟਿਕ ਦੀ ਇੱਕ ਫ਼ੈਕਟਰੀ ਵਿੱਚ ਘੱਟੋ-ਘੱਟ ਉੱਜਰਤਾਂ ਵਾਲੀ ਨੌਕਰੀ ਕੀਤੀ ਅਤੇ ਫਿਰ ਈਟੋਬੀਕੋ ਦੇ ਮਸ਼ਹੂਰ ਹੰਬਰ ਕਾਲਜ ਵਿੱਚ ਤਿੰਨ ਮਹੀਨਿਆਂ ਦਾ ‘ਆਟੋ-ਕੈਡ’ ਦਾ ਕੋਰਸ ਕਰ ਲਿਆ, ਜਿਸ ਸਦਕਾ ਉਸਨੂੰ ਕੁਝ ਚਿਰ ਬਾਅਦ ਉਹ ‘ਡਬਲਿਊ.ਐੱਸ.ਪੀ. ਨਾਂ ਦੀ ਵੱਡੀ ਕੰਪਨੀ ਵਿੱਚ ਆ ਗਿਆ ਜਿੱਥੇ ਉਹ ਹੁਣ ਇਸ ਸਮੇਂ ‘ਕੈਡ ਟੈਕਨੀਸ਼ਨ’ ਵਜੋਂ ਡੀਜ਼ਾਈਨਿੰਗ ਦਾ ਕੰਮ ਕਰ ਰਿਹਾ ਹੈ। ਇੱਥੇ ਉਸ ਦਾ ਕੰਮ ਵਿੱਚ ਟਰੈਫ਼ਿਕ ਲਾਈਟ, ਸਟਰੀਟ ਲਾਈਟ ਅਤੇ ਹਾਈਵੇਅ ਲਾਈਟਿੰਗ ਡੀਜ਼ਾਈਨ ਕਰਨਾ ਹੈ। ਉਸ ਨੇ ਦੱਸਿਆ ਕਿ ਇਹ ਕੰਪਨੀ ਅੰਤਰਰਾਸ਼ਟਰੀ ਹੈ ਅਤੇ ਇਸਦੇ ਮਿਸੀਸਾਗਾ ਵਿਚਲੇ ਦਫ਼ਤਰ ਵਿੱਚ ਕੰਮ ਕਰਨ ਵਾਲ਼ਿਆਂ ਵਿੱਚ ਉਹ ਇਕੱਲਾ ਹੀ ਦਸਤਾਰ ਵਾਲਾ ਪੰਜਾਬੀ ਹੈ।
ਇਹ ਤਾਂ ਹੋਈ ਕਰਮਜੀਤ ਦੇ ਇੱਥੇ ਰੋਜ਼ੀ-ਰੋਟੀ ਕਮਾਉਣ ਦੀ ਗੱਲ ਜੋ ਹਰ ਕੋਈ ਕਰਦਾ ਹੈ। ਹੁਣ ਅਸੀਂ ਉਸ ਦੇ ਵੱਖ-ਵੱਖ ਸ਼ੌਕਾਂ ਵੱਲ ਆਉਂਦੇ ਹਾਂ ਜਿਨ÷ ਾਂ ਨੂੰ ਉਹ ਆਪਣੀ ਇਸ ਨੌਕਰੀ ਦੇ ਨਾਲ-ਨਾਲ ਬਾਖ਼ੂਬੀ ਨਿਭਾਅ ਰਿਹਾ ਹੈ। ਉਸਨੇ ਦੱਸਿਆ ਕਿ ਸਕੂਲ ਵਿੱਚ ਦੌੜਨ ਦਾ ਉਸ ਨੂੰ ਥੋੜ÷ ਾ-ਬਹੁਤ ਸ਼ੌਕ ਜ਼ਰੂਰ ਸੀ, ਪਰ ਵਿਧੀਵੱਤ ਦੌੜਨਾ ਉਸਨੇ ਇੱਥੇ ਬਰੈਂਪਟਨ ਆ ਕੇ ਹੀ ਸ਼ੁਰੂ ਕੀਤਾ। ਪੀਲ ਰੀਜਨਲ ਪੁਲਿਸ ਵੱਲੋਂ ਹਰ ਸਾਲ ਕਰਵਾਏ ਜਾਂਦੀ 5 ਕਿਲੋਮੀਟਰ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਉਹ ਪਿਛਲੇ 10 ਸਾਲ ਤੋਂ ਲਗਾਤਾਰ ਹਿੱਸਾ ਲੈ ਰਿਹਾ ਹੈ।
ਇਸ ਦੇ ਨਾਲ ਹੀ ਉਹ ਪੀਲ ਪੁਲਿਸ ਚੀਫ਼ ਦੀ 18 ਮੈਂਬਰੀ ‘ਸੀ.ਆਰ.ਸੀ.’ ਦਾ ਵੀ ਮੈਂਬਰ ਹੈ। 2022 ਵਿੱਚ ਵਿੱਚ ਉਹ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ.) ਕਲੱਬ ਦਾ ਮੈਂਬਰ ਬਣਿਆ ਅਤੇ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ ਹੋਏ ‘ਬਰੈਂਪਟਨ ਹਾਫ਼ ਮੈਰਾਥਨ’ ਈਵੈਂਟ ਵਿੱਚ ਉਸਨੇ ਇਸ ਕਲੱਬ ਦੇ ਮੈਂਬਰ ਵਜੋਂ ਪਹਿਲੀ ਵਾਰ 5 ਕਿਲੋਮੀਟਰ ਦੌੜ ਵਿੱਚ ਭਾਗ ਲਿਆ ਅਤੇ ਉਸ ਤੋਂ ਬਾਅਦ 10 ਕਿਲੋਮੀਟਰ ਦੌੜਾਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਇਲਾਵਾ ਉਹ ਹਰ ਸਾਲ ਲੇਕਸ਼ੋਰ ਦੇ ਕੰਢੇ-ਕੰਢੇ ਹੋਣ ਵਾਲੀ ‘ਬਿੰਬੋ ਗਲੋਬਲ ਰਨ’ ਦੀ 10 ਕਿਲੋਮੀਟਰ ਦੌੜ ਵਿੱਚ ਵੀ ਹਿੱਸਾ ਲੈਂਦਾ ਹੈ। ਪੀਟਰਬੋਰੋ ਵਿੱਚ ਹੋਣ ਵਾਲੀ ‘ਬਟਰਫ਼ਲਾਈ ਰੱਨ’ ਅਤੇ ਟੋਰਾਂਟੋ ਡਾਊਨਟਾਊਨ ਵਿੱਚ ਹੋਣ ਵਾਲੀ ‘ਬਰੀਟਾ ਨਾਈਟ ਰਨ’ ਵੀ ਉਸਦੀਆਂ ਮਨ-ਭਾਉਂਦੀਆਂ ਦੌੜਾਂ ਹਨ। ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ’ ਵੱਲੋਂ ਹਰ ਸਾਲ ਕਰਵਾਈ ਜਾਂਦੀ ‘ਇੰਸਪੀਰੇਸ਼ਨਲ ਸਟੈੱਪਸ’ ਵੀ ਉਹ ਕਦੇ ਮਿੱਸ ਨਹੀਂ ਕਰਦਾ। ਕਲੱਬ ਦੇ ਸਰਪ੍ਰਸਤ ਇੰਜ. ਈਸ਼ਰ ਸਿੰਘ ਚਾਹਲ ਦੀ ਪ੍ਰੇਰਨਾ ਨਾਲ ਉਸ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਕਲੱਬ ਦੇ ਸਾਥੀਆਂ ਨਾਲ ਦੋ ਵਾਰ ਸਫ਼ਲਤਾ ਇਹ ਪੌੜੀਆਂ ਪੂਰਵਕ ਚੜ÷ ੀਆਂ।
ਦੌੜਾਂ ਦੇ ਨਾਲ ਨਾਲ ਕਰਮਜੀਤ ਨੂੰ ਨਾਟਕਾਂ ਵਿੱਚ ਕੰਮ ਕਰਨ ਦਾ ਵੀ ਬੜਾ ਸ਼ੌਕ ਹੈ। ਆਪਣੇ ਇਸ ਸ਼ੌਕ ਬਾਰੇ ਉਸਨੇ ਦੱਸਿਆ ਕਿ ਚੰਡੀਗੜ÷ ਬਿਜਲੀ ਮਹਿਕਮੇ ਵਿੱਚ ਨੌਕਰੀ ਕਰਦਿਆਂ ਉਨ÷ ਾਂ ਨੇ ਉੱਥੇ ‘ਯੂ.ਟੀ. ਇਲੈੱਕਟ੍ਰੀਸਿਟੀ ਕਲਚਰਲ ਸੋਸਾਇਟੀ’ ਬਣਾਈ ਅਤੇ ਇਸਦੇ ਨਾਂ ਹੇਠ ਉਹ ਉੱਥੇ ਅਕਸਰ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਸਨ, ਜਿਨ÷ ਾਂ ਵਿੱਚ ਛੋਟੀਆਂ-ਛੋਟੀਆਂ ਕਈ ਸਕਿੱਟਾਂ, ਗੀਤ-ਸੰਗੀਤ, ਭੰਗੜਾ, ਮਲਵੱਈ ਗਿੱਧਾ, ਆਦਿ ‘ਟੈਗੋਰ ਥੀਏਟਰ’ ਵਿੱਚ ਪੇਸ਼ ਕੀਤੇ ਜਾਂਦੇ ਸਨ। ਇਸੇ ਸਿਲਸਿਲੇ ਵਿੱਚ ਉਹ ਇੱਕ ਵਾਰ ਚੰਡੀਗੜ÷ ਦੇ ‘ਕਲਾ ਭਵਨ’ ਦੇ ਬਾਹਰ ਖੁੱਲ÷ ੇ ਪਲਾਟ ਵਿੱਚ ਆਪਣੇ ਭੰਗੜੇ ਦੀ ਰਿਹਲਸਲ ਕਰ ਰਹੇ ਸਨ ਅਤੇ ਕਲਾ ਭਵਨ ਦੇ ਅੰਦਰ ਪੰਜਾਬੀ ਰੰਗਮੰਚ ਦੇ ‘ਸ਼ਾਹਕਾਰ’ ਭਾਅ ਜੀ ਗੁਰਸ਼ਰਨ ਸਿੰਘ ਆਪਣੇ ਮਸ਼ਹੂਰ ਨਾਟਕ ‘ਗ਼ਦਰ ਦੀ ਗੂੰਜ’ ਦੀ ਰਿਹਲਸਲ ਕਰਵਾ ਰਹੇ ਹਨ। ਅਚਾਨਕ ਹੀ ਉਨ÷ ਾਂ ਦੀ ਨਜ਼ਰ ਕਰਮਜੀਤ ‘ਤੇ ਪਈ ਅਤੇ ਉਨ÷ ਾਂ ਨੇ ਆਪਣੇ ਕਿਸੇ ਸਾਥੀ ਕਲਾਕਾਰ ਨੂੰ ਉਸਨੂੰ ਬੁਲਾਉਣ ਲਈ ਭੇਜਿਆ। ਕਰਮਜੀਤ ਦੀ ਭਾਅ ਜੀ ਨਾਲ ਇਹ ਪਹਿਲੀ ਮੁਲਾਕਾਤ ਸੀ ਜਿਸ ਵਿੱਚ ਉਨ÷ ਾਂ ਨੇ ਉਸਨੂੰ ਆਪਣੇ ਇਸ ਵੱਡੇ ਨਾਟਕ ਵਿੱਚ ਛੋਟਾ ਜਿਹਾ ਰੋਲ ਕਰਨ ਦੀ ਖ਼ੁਦ ਪੇਸ਼ਕਸ਼ ਕੀਤੀ।
ਨਾਟਕਾਂ ਬਾਰੇ ਹੋਰ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਸਨੇ ਹੀਰਾ ਰੰਧਾਵਾ ਵੱਲੋਂ ਨਿਰਦੇਸ਼ਤ ਕੀਤੇ ਗਏ ਨਾਟਕਾਂ ‘ਮੈਂ ਭਗਤ ਸਿੰਘ’, ‘ਨਵਾਂ ਜਨਮ’ ‘ਇਹ ਲਹੂ ਕਿਸਦਾ ਹੈ?’ ‘ਟੋਆ’ ਅਤੇ ‘ਸੱਚ, ਸਿਰਰੁ ਤੇ ਸੀਸ’ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਹਨ ਅਤੇ ਇਨ÷ ਾਂ ਵਿੱਚੋਂ ਅਖ਼ੀਰਲੇ ਨਾਟਕ ‘ਸੱਚ, ਸਿਰਰੁ ਤੇ ਸੀਸ’ ਵਿੱਚ ਉਸਦੇ ਵੱਲੋਂ ਕੀਤੇ ਗਏ ਔਰੰਗਜ਼ੇਬ ਬਾਦਸ਼ਾਹ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਾਖ਼ੂਬੀ ਸਲਾਹਿਆ ਗਿਆ ਹੈ।
ਉਸਨੇ ਨਾਹਰ ਔਜਲਾ ਦੇ ਨਾਟਕਾਂ ‘ਪਖੰਡੀ ਬਾਬੇ’ ਤੇ ‘ਧੁਖ਼ਦੇ ਰਿਸ਼ਤੇ’, ਅਜਮੇਰ ਔਲਖ ਦੇ ‘ਨਿਹੁੰ ਜੜ÷ ‘, ਪ੍ਰਵੇਜ਼ ਸੇਠੀ ਦੇ ‘ਬੁੱਲ÷ ਾ’ ਤੇ ‘ਸਿੰਘ ਸੂਰਮੇਂ’ ਅਤੇ ਮੁੱਲਾਂਪੁਰ ਵਾਲੇ ਰਾਕੇਸ਼ ਚੌਧਰੀ ਦੇ ‘ਗਾਥਾ ਕਾਲ਼ੇ ਪਾਣੀਆਂ ਦੀ’, ‘ਸੁੱਤੇ ਸੁੱਤੇ ਪਾਣੀਆਂ ਵਿਚ ਆ ਗਿਆ ਉਬਾਲ਼’ ਤੇ ‘ਕਾਮਾਗਾਟਾਮਾਰੂ’ ਸਮੇਤ 40 ਦੇ ਲੱਗਭੱਗ ਨਾਟਕਾਂ ਵਿੱਚ ਕਈ ਵੱਖ-ਵੱਖ ਮਹੱਤਵਪੂਰਵਕ ਰੋਲ ਕੀਤੇ ਹਨ। ਉਸ ਨੇ ਦੱਸਿਆ ਕਿ ਡਾ. ਨਿਰਮਲ ਜੌੜਾ ਦੇ ਨਾਟਕ ‘ਗੁਜਰੀ’ ਦੌਰਾਨ ਸੂਤਰਧਾਰ ਵਜੋਂ ਸਾਰੇ ਨਾਟਕ ਨੂੰ ਬੰਨ÷ ਕੇ ਰੱਖਿਆ। ਇਸਦੇ ਨਾਲ ਹੀ ਉਸਨੇ ਨਿਰਦੇਸ਼ਕਾ ਤੇ ਕਲਾਕਾਰ ਨਿਰਮਲ ਰਿਸ਼ੀ ਦੇ ਨਾਟਕ ‘ਮਾਂ ਮੈਨੂੰ ਮਾਰੀਂ ਨਾ’ ਅਤੇ ਨਿਰਦੇਸ਼ਕ ਹਰਵਿੰਦਰ ਬਬਲੀ ਨਾਲ ‘ਨਾਲ਼ ਮੇਰੇ ਕੋਈ ਚੱਲੇ’ ਵਿੱਚ ਵੀ ਕੰਮ ਕੀਤਾ। ਪਾਕਿਸਤਾਨੀ ਨਾਟਕ ‘ਯੇਹ ਚੌਕ ਹਮਾਰਾ ਹੈ’ ਵਿੱਚ ਉਸਨੇ ਨਿਰਦੇਸ਼ਕ ਜ਼ਫ਼ਰ ਸ਼ਾਹ ਨਾਲ ਕੰਮ ਕਰਦਿਆਂ ‘ਪਰਮਜੀਤ ਪੰਮਾ’ ਦਾ ਕਿਰਦਾਰ ਨਿਭਾਉਂਦਿਆਂ ਹੋਇਆਂ ਜਿਸ ਵਿੱਚ ਉਹ ਲਾਹੌਰ ਵਿੱਚ 60 ਸਾਲ ਬਾਅਦ ਬਚਪਨ ਦੇ ਦੋਸਤ ‘ਸੋਹਣਾ’ ਨਾਲ 1947 ਤੋਂ ਪਹਿਲਾਂ ਦੀਆਂ ਭਾਵਨਾਤਮਿਕ ਯਾਦਾਂ ਤਾਜ਼ੀਆਂ ਕਰਦਾ ਹੈ। ਇਸ ਰੋਲ ਨੂੰ ਕਰਮਜੀਤ ਆਪਣਾ ਯਾਦਗਾਰੀ ਰੋਲ ਸਮਝਦਾ ਹੈ, ਕਿਉਂਕਿ ਇਸ ਨੂੰ ਵੇਖਦਿਆਂ ਹੋਇਆਂ ਹਾਲ ਵਿੱਚ ਹਰੇਕ ਦਰਸ਼ ਭਾਵੁਕ ਹੋ ਗਿਆ ਸੀ। ਇਸਦੇ ਨਾਲ ਹੀ ਉਸਨੇ ਪੰਜ ‘ਵੀਡੀਓਜ਼’ ਅਤੇ ਇੱਕ ਟੀ.ਵੀ ਸੀਰੀਜ਼ ‘ਲੇਟ ਬਲੂਮਰ’ ਵਿੱਚ ‘ਜੋਗੀ ਅੰਕਲ’ ਦਾ ਯਾਦਗਾਰੀ ਰੋਲ ਨਿਭਾਇਆ ਹੈ। ਉਹ ‘ਰੋਪੜ ਮੋਹਾਲੀ ਪਿਕਨਿਕ ਸੋਸਾਇਟੀ’ ਵੱਲੋਂ ਸਾਲੋ-ਸਾਲ ਮਨਾਈ ਜਾਂਦੀ ਪਿਕਨਿਕ ਵਿੱਚ ਵੀ ਛੋਟੇ-ਛੋਟੇ ‘ਟੋਟਕੇ’ ਅਤੇ ਦਿਲਚਸਪ ਡਾਇਲਾਗ ਬੋਲ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦਾ ਹੈ।
ਕਰਮਜੀਤ ਗਿੱਲ ਦੀ ਸ਼ਖ਼ਸੀਅਤ ਦਾ ਇੱਕ ਹੋਰ ਮਹੱਤਵਪੂਰਨ ਭਾਗ ‘ਸਮਾਜ-ਸੇਵਾ’ ਦਾ ਹੈ, ਜਿਸਨੂੰ ਉਹ ਪਿਛਲੇ ਚਾਰ ਦਹਾਕਿਆਂ ਤੋਂ ਨਿਰੰਤਰ ਨਿਭਾਅ ਰਿਹਾ ਹੈ। ਉਸਨੇ ਆਪਣੇ ਕੁਝ ਹਮ-ਖ਼ਿਆਲ ਸਾਥੀਆਂ ਨਾਲ ਮਿਲ਼ ਕੇ ‘ਸਹਾਇਤਾ’ ਨਾਂ ਦੀ ਸੰਸਥਾ ਬਣਾਈ ਹੌਈ ਹੈ ਜੋ ਪੰਜਾਬ ਵਿੱਚ ਲੋੜਵੰਦ ਵਿਅੱਕਤੀਆਂ ਦੀ ਸਹਾਇਤਾ ਕਰਦੀ ਹੈ। ਇਸ ‘ਸੋਚ’ ਦਾ ਮੁੱਢ 1989 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਜਾਂਦੇ ਸਮੇਂ ‘ਪਿੰਗਲਵਾੜਾ’ ਦੇ ਸੰਸਥਾਪਕ ਭਗਤ ਪੂਰਨ ਸਿੰਘ ਹੁਰਾਂ ਨਾਲ ਹੋਈ ਛੋਟੀ ਜਿਹੀ ਮੁਲਾਕਾਤ ਨਾਲ ਬੱਝਿਆ।
ਕੈਨੇਡਾ ਆ ਕੇ ਉਸਨੇ ‘ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ’ ਨਾਲ 2000 ਤੋਂ 2007 ਤੱਕ ਕੰਮ ਕੀਤਾ ਅਤੇ ਇਸ ਦੌਰਾਨ ਉਹ ‘ਪ੍ਰਭ ਆਸਰਾ’ ਸੰਸਥਾ ਨਾਲ ਵੀ ਜੁੜਿਆ ਰਿਹਾ। ਫਿਰ 2007 ਵਿੱਚ ਉਸਨੇ ਆਪਣੇ ਕੁਝ ਹਮ-ਖ਼ਿਆਲ ਦੋਸਤਾਂ ਨਾਲ ਮਿਲ਼ ਕੇ ‘ਸਹਾਇਤਾ’ ਸੰਸਥਾ’ ਕਾਇਮ ਕਰ ਲਈ ਅਤੇ ਇਸਦੇ ਨਾਂ ਹੇਠ ਪੰਜਾਬ ਵਿੱਚ ‘ਸਮਾਜ-ਸੇਵਾ’ ਦਾ ਕੰਮ ਆਰੰਭ ਦਿੱਤਾ। ਉਸਨੇ ਦੱਸਿਆ ਕਿ ਪੰਜਾਬ ਵਿੱਚ ਉਸਦੇ ਇਸ ਸਮੇਂ ਕੁਝ ਸਾਥੀ ਕੰਮ ਕਰ ਰਹੇ ਹਨ। ਇਨ÷ ਾਂ ਦੇ ਟੀਮ ਦੇ ਮੈਂਬਰ ਲੋੜਵੰਦ ਵਿਅੱਕਤੀਆਂ ਦੇ ਘਰੀਂ ਰਾਸ਼ਨ ਪਹੁੰਚਾਉਂਦੇ ਹਨ, ਅਪਾਹਜਾਂ ਨੂੰ ਵੀਲ÷ -ਚੇਅਰਾਂ ਤੇ ਟਰਾਈਸਾਈਕਲ ਲੈ ਕੇ ਦਿੰਦੇ ਹਨ ਅਤੇ ਕਈਆਂ ਨੂੰ ਛੋਟੇ-ਮੋਟੇ ਰੋਜ਼ਗਾਰ ਮੁਹੱਈਆ ਕਰਵਾਉਂਦੇ ਹਨ। ਸਰਦੀ ਅਤੇ ਮੀਂਹ-ਕਣੀ ਤੋਂ ਬਚਾਅ ਲਈ ਉਹ ਗ਼ਰੀਬਾਂ ਦੀਆਂ ਝੌਂਪੜੀਆਂ ਉੱਪਰ ਤਰਪਾਲਾਂ ਤਾਣਦੇ ਹਨ ਤੇ ਕਈਆਂ ਨੂੰ ਘਰਾਂ ਦੀਆਂ ‘ਪੱਕੀਆਂ ਛੱਤਾਂ’ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸੰਸਥਾ ਵੱਲੋਂ ਪੰਜਾਬ ਵਿੱਚ ਬੀਮਾਰਾਂ ਤੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਲਈ ਦੋ ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ÷ ਾਂ ਦੀ ਇਸ ਸੰਸਥਾ ਵੱਲੋਂ ਉੱਥੇ ਅੱਖਾਂ ਦੀ ਜਾਂਚ ਅਤੇ ਲੋੜੀਂਦੇ ਆਪਰੇਸ਼ਨਾਂ ਦੇ ਸਮੇਂ-ਸਮੇਂ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਉਸਦੇ ਸਾਥੀ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਦੇ ਹਨ ਅਤੇ ਪਾਣੀ ਪੀਣ ਲਈ ਸੀਮੈਂਟ-ਇੱਟਾਂ ਦੇ ‘ਹੌਜ਼’ (ਚੁਬੱਚੇ) ਬਣਾਉਂਦੇ ਹਨ। ਉਹ ਜ਼ਖਮੀ ਪਸ਼ੂਆਂ ਦੀ ਮਲ÷ ਮ-ਪੱਟੀ ਵੀ ਕਰਦੇ ਹਨ।
ਇਸਦੇ ਨਾਲ ਹੀ ਕਰਮਜੀਤ ਇੱਥੇ ਕੰਮ ਕਰ ਰਹੀ ‘ਅਮਰ ਕਰਮਾ ਅੰਗਦਾਨ ਸੋਸਾਇਟੀ’ ਅਤੇ ਵੀਲ÷ -ਚੇਅਰਾਂ ‘ਤੇ ਰਹਿਣ ਵਾਲੇ ਲੋਕਾਂ ਦੀ ਸਹਾਇਤਾ ਲਈ ਹਰਵਿੰਦਰ ਬਾਜਵਾ ਵੱਲੋਂ ਚਲਾਈ ਜਾ ਰਹੀ ਸੋਸਾਇਟੀ ‘ਸੀ-ਸਾਸਿਲ’ ਅਤੇ ‘ਸੇਵਾ’ ਫ਼ੂਡ ਬੈਂਕ ਦਾ ਸਰਗਰਮ ਮੈਂਬਰ ਹੈ। ਉਹ ‘ਸੁਰ ਸਾਗਰ’ ਰੇਡੀਓ ਤੇ ਟੀ.ਵੀ. ਪ੍ਰੋਗਰਾਮ ਵੀ ‘ਹੋਸਟ’ ਕਰਦਾ ਰਿਹਾ ਹੈ ਅਤੇ ਉਸਨੇ ‘ਡਿਸਕਵਰੀ ਚੈਨਲ’ ਦੇ ਮਸ਼ਹੂਰ ਕੈਨੇਡੀਅਨ ਸੀਰੀਜ਼ ‘ਮੇਅਡੇਅ’ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਮਹੀਨਿਆਂ ਵਿੱਚ ਉਹ ਆਪਣੇ ਸਾਥੀ ਸੁਖਦੇਵ ਸਿੰਘ ਸਿੱਧੂ ਨੂੰ ਨਾਲ ਲੈ ਕੇ ਆਪਣੇ ਘਰਾਂ ਦੇ ਨੇੜਲੇ ਪਾਰਕ ਅਤੇ ‘ਸਾਈਡ-ਵਾਕ’ ‘ਤੇ ਖਿੱਲਰੇ ਗਾਰਬੇਜ ਨੂੰ ਚੁੱਕ ਕੇ ਆਲ਼ੇ-ਦੁਆਲ਼ੇ ਦੀ ਸਫ਼ਾਈ ਕਰਦਾ ਹੈ। ਉਨ÷ ਾਂ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਦੀ ਸਰਾਹਨਾ ਕਰਦਿਆਂ ਉਨ÷ ਾਂ ਦੋਹਾਂ ਨੂੰ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਪਿਛਲੇ ਸਾਲ ਬਰੈਂਪਟਨ ਦੇ ‘ਸਿਟੀ ਹਾਲ’ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ।
ਕਈ ਵਾਰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਨੌਕਰੀ ਦੇ ਨਾਲ-ਨਾਲ ਕਰਮਜੀਤ ਗਿੱਲ ਅਜਿਹੇ ਸਮਾਜ-ਸੇਵੀ ਕੰਮਾਂ ਅਤੇ ਆਪਣੇ ਵੱਖ-ਵੱਖ ਸ਼ੌਕਾਂ ਲਈ ਸਮਾਂ ਕਿਵੇਂ ਕੱਢ ਲੈਂਦਾ ਹੈ। ਇਸਦੇ ਬਾਰੇ ਪੁੱਛਣ ‘ਤੇ ਕਰਮਜੀਤ ਨੇ ਕਿਹਾ ਕਿ ਉਸਦੇ ਲਈ ਕੰਮ ਹੀ ਪੂਜਾ ਹੈ ਅਤੇ ‘ਸਮਾਜ-ਸੇਵਾ’ ਉਸਦੇ ਲਈ ਇਕ ‘ਨਸ਼ੇ’ ਵਾਂਗ ਹੈ, ਜਿਸਦੇ ‘ਮਿਸ’ ਹੋ ਜਾਣ ‘ਤੇ ਕਈ ਵਾਰ ਉਸਨੂੰ ਇਸ ਦੀ ‘ਤੋਟ’ ਮਹਿਸੂਸ ਹੁੰਦੀ ਹੈ। ਪ੍ਰਮਾਤਮਾ ਉਸਨੂੰ ‘ਸੇਵਾ’ ਦੇ ਇਹ ਕਾਰਜ ਕਰਨ ਦੀ ਹੋਰ ਵੀ ਸਮਰੱਥਾ ਬਖ਼ਸ਼ੇ।







