Breaking News
Home / ਦੁਨੀਆ / ਅਮਰੀਕਾ, ਭਾਰਤ ਕੋਲ ਵੇਚੇਗਾ 24 ਸੀਹਾਕ ਹੈਲੀਕਾਪਟਰ

ਅਮਰੀਕਾ, ਭਾਰਤ ਕੋਲ ਵੇਚੇਗਾ 24 ਸੀਹਾਕ ਹੈਲੀਕਾਪਟਰ

ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰੇਗਾ ਇਹ ਹੈਲੀਕਾਪਟਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਭਾਰਤ ਨੂੰ 24 ਐਮ.ਐਚ. 60 ਆਰ ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਵੇਚਣ ਲਈ ਮਨਜੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ ਕਰੀਬ 16 ਹਜ਼ਾਰ ਕਰੋੜ ਰੁਪਏ ਵਿਚ ਵੇਚੇ ਜਾਣਗੇ। ਇਹ ਹੈਲੀਕਾਪਟਰ ਦੁਸ਼ਮਣ ਦੀਆਂ ਪਣਡੁੱਬੀਆਂ ਅਤੇ ਜਹਾਜ਼ਾਂ ਨੂੰ ਨਸ਼ਟ ਕਰਨ ਦੀ ਵੀ ਤਾਕਤ ਰੱਖੇਗਾ। ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਲਾਕ-ਹੀਡਮਾਰਟਿਨ ਕੰਪਨੀ ਨੇ ਬਣਾਇਆ ਹੈ ਅਤੇ ਇਹ ਬ੍ਰਿਟਿਸ਼ ਸੀ. ਕਿੰਗ ਹੈਲੀਕਾਪਟਰਾਂ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 24 ਹੈਲੀਕਾਪਟਰ ਵੇਚੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਨ੍ਹਾਂ ਹੈਲੀਕਾਪਟਰਾਂ ਦੀ ਵਿਕਰੀ ਨਾਲ ਭਾਰਤ ਅਤੇ ਅਮਰੀਕਾ ਵਿਚ ਰਣਨੀਤਕ ਰਿਸ਼ਤੇ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਭਾਰਤ, ਅਮਰੀਕਾ ਦਾ ਵੱਡਾ ਡਿਫੈਂਸ ਹਿੱਸੇਦਾਰ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …