ਕੰਪਨੀਆਂ ਨੂੰ ਅਗਾਊਂ ਤੌਰ ‘ਤੇ ਆਪਣੀਆਂ ਅਰਜ਼ੀਆਂ ਕਰਵਾਉਣੀਆਂ ਪੈਣਗੀਆਂ ਰਜਿਸਟਰ
ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਐੱਚ 1ਬੀ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਪੱਧਰ ‘ਤੇ ਬਦਲਾਅ ਲਿਆਉਣ ਲਈ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਮੁਤਾਬਕ ਇੱਕ ਨਵੇਂ ਨਿਯਮ ਤਹਿਤ ਕੰਪਨੀਆਂ ਨੂੰ ਅਗਾਊਂ ਤੌਰ ਉੱਤੇ ਆਪਣੀਆਂ ਅਰਜ਼ੀਆਂ ਨੂੰ ਇਲੈਕਟ੍ਰਾਨਿਕ ਤੌਰ ‘ਤੇ ਰਜਿਸਟਰ ਕਰਵਾਉਣਾ ਪਵੇਗਾ, ਜਿਸਦਾ ਮਕਸਦ ਯੋਗਤਾ ਪ੍ਰਾਪਤ ਤੇ ਉੱਚ ਤਨਖਾਹ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਹੀ ਇਹ ਵੀਜ਼ਾ ਦੇਣਾ ਹੈ। ਐੱਚ 1ਬੀ ਵੀਜ਼ਾ ਭਾਰਤੀ ਆਈ ਟੀ ਕੰਪਨੀਆਂ ਅਤੇ ਪੇਸ਼ੇਵਰਾਂ ਵਿਚ ਪ੍ਰਚੱਲਤ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਵਿਸ਼ੇਸ਼ ਕਿੱਤਿਆਂ ਲਈ ਵਿਦੇਸ਼ੀ ਕਾਮਿਆਂ ਨੂੰ ਕੰਮ ਉੱਤੇ ਰੱਖ ਸਕਦੀਆਂ ਹਨ। ਨਵੇਂ ਪ੍ਰਸਤਾਵਿਤ ਨਿਯਮ ਮੁਤਾਬਕ ਐੱਚ 1ਬੀ ਵੀਜ਼ਾ ਤਹਿਤ ਕਾਮੇ ਰੱਖਣ ਵਾਲੀਆਂ ਕੰਪਨੀਆਂ ਨੂੰ ਤੈਅਸ਼ੁਦਾ ਰਜਿਸਟ੍ਰੇਸ਼ਨ ਸਮੇਂ ਦੌਰਾਨ ਪਹਿਲਾਂ ਯੂਐੱਸ ਸਿਟੀਜਨਸ਼ਿੰਪ ਅਤੇ ਇਮੀਗ੍ਰੇਸ਼ਨ ਸਰਵਿਸਿਜ (ਯੂਐੱਸਸੀਆਈਐੱਸ) ਨਾਲ ਇਲੈਟ੍ਰਾਨਿਕ ਤੌਰ ਉੱਤੇ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ। 2014 ਪਿੱਛੋਂ 20 ਹਜ਼ਾਰ ਭਾਰਤੀਆਂ ਨੇ ਮੰਗੀ ਅਮਰੀਕਾ ‘ਚ ਸ਼ਰਨ : ਤਾਜ਼ਾ ਅੰਕੜਿਆਂ ਮੁਤਾਬਕ ਸਾਲ 2014 ਤੋਂ ਅਮਰੀਕਾ ਵਿੱਚ ਵੀਹ ਹਜ਼ਾਰ ਤੋਂ ਵੱਧ ਭਾਰਤੀਆਂ ‘ਤੇ ਖਾਸ ਤੌਰ ਉੱਤੇ ਪੁਰਸ਼ਾਂ ਨੇ ਸ਼ਰਨ ਮੰਗੀ ਹੈ। ਜੁਲਾਈ ਤੱਕ 7214 ਭਾਰਤੀ ਨਾਗਰਿਕਾਂ ਨੇ ਅਮਰੀਕਾ ਵਿਚ ਸ਼ਰਨ ਹਾਸਲ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵੱਲੋਂ ਨੌਰਥ ਅਮੇਰਿਕਨ ਪੰਜਾਬੀ ਐਸੋਸੀਏਸ਼ਨ ਨੂੰ ਦਿੱਤੀ ਸੂਚਨਾ ਮੁਤਾਬਕ ਇਨ੍ਹਾਂ ਵਿੱਚ ਸਿਰਫ 296 ਔਰਤਾਂ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …