24.8 C
Toronto
Wednesday, September 17, 2025
spot_img
Homeਦੁਨੀਆਬੈਂਕਾਂ ਦਾ ਸੌ ਫੀਸਦੀ ਕਰਜ਼ਾ ਵਾਪਸ ਲਈ ਹਾਂ ਤਿਆਰ : ਵਿਜੇ ਮਾਲਿਆ

ਬੈਂਕਾਂ ਦਾ ਸੌ ਫੀਸਦੀ ਕਰਜ਼ਾ ਵਾਪਸ ਲਈ ਹਾਂ ਤਿਆਰ : ਵਿਜੇ ਮਾਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਸਰਕਾਰੀ ਏਜੰਸੀਆਂ ਵੱਲੋਂ ਦਿੱਤੇ ਗਏ ਸਬੂਤਾਂ ‘ਤੇ ਬਰਤਾਨੀਆ ਦੀ ਅਦਾਲਤ ਵੱਲੋਂ ਸਖ਼ਤੀ ਵਿਖਾਏ ਜਾਣ ਕਾਰਨ ਵਿਜੇ ਮਾਲਿਆ ਦੇ ਤੇਵਰ ਢਿੱਲੇ ਪੈਣ ਲੱਗੇ ਹਨ। ਭਾਰਤ ਭੇਜੇ ਜਾਣ ਦੇ ਆਸਾਰ ਵਧਦੇ ਵੇਖਦਿਆਂ ਮਾਲਿਆ ਨੇ ਬੈਂਕਾਂ ਸਾਹਮਣੇ ਕਰਜ਼ੇ ਦੀ ਪੂਰੀ ਰਾਸ਼ੀ ਮੋੜਨ ਦੀ ਤਜਵੀਜ਼ ਰੱਖੀ ਹੈ। ਭਗੌੜੇ ਵਿਜੇ ਮਾਲਿਆ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇ। ਮਾਲਿਆ ਦੀ ਇਸ ਪੇਸ਼ਕਸ਼ ਨੂੰ ਬਰਤਾਨੀਆ ਦੀ ਅਦਾਲਤ ਵਿਚ ਉਸ ਦੀ ਹਵਾਲਗੀ ਨਾਲ ਜੁੜੇ ਮਾਮਲੇ ‘ਤੇ ਫ਼ੈਸਲਾ ਆਉਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਬਰਤਾਨੀਆ ਦੀ ਅਦਾਲਤ ਵਿਚ ਭਾਰਤ ਸਰਕਾਰ ਨੇ ਮਾਲਿਆ ਦੀ ਹਵਾਲਗੀ ਕਰਨ ਦਾ ਮਾਮਲਾ ਦਾਇਰ ਕੀਤਾ ਹੋਇਆ ਹੈ।
ਮਾਲਿਆ ਨੇ ਇਕ ਤੋਂ ਬਾਅਦ ਇਕ ਲਿਖੇ ਟਵੀਟ ਵਿਚ ਕਿਹਾ ਕਿ ਸਿਆਸਤਦਾਨ ਤੇ ਮੀਡੀਆ ਲਗਾਤਾਰ ਮੇਰੇ ਬਾਰੇ ਝੂਠ ਫੈਲਾ ਰਹੇ ਹਨ ਕਿ ਮੈਂ ਸਰਕਾਰੀ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਿਆ ਹਾਂ ਅਤੇ ਇਹ ਬਿਲਕੁਲ ਗ਼ਲਤ ਹੈ। ਮੈਂ ਕਰਨਾਟਕ ਹਾਈ ਕੋਰਟ ਵਿਚ ਵੀ ਕਰਜ਼ਾ ਮੋੜਨ ਦੀ ਤਜਵੀਜ਼ ਰੱਖੀ ਸੀ ਪਰ ਉਸ ਨੂੰ ਠੀਕ ਤਰੀਕੇ ਨਾਲ ਨਹੀਂ ਲਿਆ ਗਿਆ। ਮੈਂ ਤਿੰਨ ਦਹਾਕਿਆਂ ਤਕ ਭਾਰਤ ਦੀ ਸਭ ਤੋਂ ਵੱਡੀ ਸ਼ਰਾਬ ਬਣਾਉਣ ਵਾਲੀ ਕੰਪਨੀ ਨੂੰ ਚਲਾਉਂਦਾ ਰਿਹਾ ਹਾਂ ਤੇ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਦਿੱਤੇ ਹਨ। ਕਿੰਗਫਿਸ਼ਰ ਏਅਰਲਾਈਨ ਨੇ ਵੀ ਕਾਫ਼ੀ ਚੰਗਾ ਕੰਮ ਕੀਤਾ ਹੈ ਪਰ ਮੈਂ ਅੱਜ ਵੀ ਇਸ ਨੇ ਜੋ ਕਰਜ਼ਾ ਰਾਸ਼ੀ ਲਈ ਸੀ ਉਸ ਨੂੰ ਮੋੜਨ ਲਈ ਤਿਆਰ ਹਾਂ। ਮਾਲਿਆ ਨੇ ਕਿਹਾ ਕਿ ਮੇਰੀ ਹਵਾਲਗੀ ਦੀ ਗੱਲ ਹੋ ਰਹੀ ਹੈ ਪਰ ਇਹ ਕਾਨੂੰਨੀ ਮੁੱਦਾ ਹੈ। ਸਭ ਤੋਂ ਅਹਿਮ ਹੈ ਆਮ ਜਨਤਾ ਦਾ ਪੈਸਾ ਤੇ ਮੈਂ ਸਾਰਾ ਕਰਜ਼ਾ ਮੋੜਨ ਦੀ ਪੇਸ਼ਕਸ਼ ਕਰਦਾ ਹਾਂ। ਮੈਂ ਬੈਂਕ ਤੇ ਸਰਕਾਰ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਉਹ ਇਸ ਤਜਵੀਜ਼ ਨੂੰ ਸਵੀਕਾਰ ਕਰੇ।

RELATED ARTICLES
POPULAR POSTS