ਭਾਰਤ ਵਿਰੁੱਧ ਜੇਹਾਦ ਛੇੜਨ ਲਈ ਸਈਦ ਨੇ ਪਾਕਿ ‘ਚ ਬੱਚਿਆਂ ਨੂੰ ਫੜਾਏ ਹਥਿਆਰ
ਇਸਲਾਮਾਬਾਦ : ਪਾਕਿਸਤਾਨ ਨੇ ਜਮਾਤ-ਉਦ-ਦਾਵਾ ਨੂੰ ਅੱਤਵਾਦੀ ਸੰਗਠਨ ਅਤੇ ਇਸਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨਿਆ ਹੈ। ਰਾਸ਼ਟਰਪਤੀ ਮਮਨੂਨ ਹੁਸੈਨ ਨੇ ਮੰਗਲਵਾਰ ਨੂੰ ਇਕ ਆਰਡੀਨੈਂਸ ‘ਤੇ ਹਸਤਾਖਰ ਕੀਤੇ, ਜਿਸ ਦਾ ਮੰਤਵ ਯੂਐਨ ਸੁਰੱਖਿਆ ਕੌਂਸਲ ਵਲੋਂ ਪਾਬੰਦੀਸ਼ੁਦਾ ਵਿਅਕਤੀਆਂ, ਲਸ਼ਕਰ, ਅਲ ਕਾਇਦਾ ਅਤੇ ਤਾਲਿਬਾਨ ਵਰਗੇ ਸੰਗਠਨਾਂ ‘ਤੇ ਸ਼ਿਕੰਜਾ ਕੱਸਣਾ ਹੈ। ਹੁਣ ਤੱਕ ਹਾਫਿਜ਼ ਸਈਦ ਨੂੰ ਸਿਰਫ ਅੱਤਵਾਦੀਆਂ ਦੀਆਂ ਸੂਚੀਆਂ ਵਿਚ ਰੱਖਿਆ ਗਿਆ ਸੀ। ਓਧਰ ਸਈਦ ਨੇ ਭਾਰਤ ਵਿਰੁੱਧ ਜੇਹਾਦ ਛੇੜਨ ਲਈ ਪਾਕਿ ਦੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿਚ ਬੰਦੂਕਾਂ ਫੜਾ ਦਿੱਤੀਆਂ ਹਨ। ਮੀਡੀਆ ਦੀਆਂ ਖਬਰਾਂ ਮੁਤਾਬਕ ਸਈਦ ਦੀ ਚੈਰਿਟੀ ਨਾਲ ਕਈ ਸਕੂਲ ਅਤੇ ਮਦਰੱਸੇ ਚੱਲਦੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …