9.6 C
Toronto
Monday, April 13, 2026
spot_img
Homeਦੁਨੀਆਨਸ਼ਾ ਤਸਕਰੀ 'ਚ ਦਲਜਿੰਦਰ ਸਿੰਘ ਬਾਸੀ ਨੂੰ 13 ਸਾਲ ਕੈਦ

ਨਸ਼ਾ ਤਸਕਰੀ ‘ਚ ਦਲਜਿੰਦਰ ਸਿੰਘ ਬਾਸੀ ਨੂੰ 13 ਸਾਲ ਕੈਦ

ਲੰਡਨ/ਬਿਊਰੋ ਨਿਊਜ਼
ਪੰਜਾਬੀ ਮੂਲ ਦੇ ਡਰੱਗ ਤਸਕਰ ਦਲਜਿੰਦਰ ਸਿੰਘ ਬਾਸੀ ਨੂੰ ਡਰੱਗ ਤਸਕਰੀ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਦਲਜਿੰਦਰ ਬਾਸੀ ਨੂੰ ਮੈਟਰੋਪੁਲੀਟਨ ਪੁਲਿਸ ਆਰਗੇਨਾਈਜ਼ ਕ੍ਰਾਈਮ ਪਾਰਟਨਰਸ਼ਿਪ (ਓ.ਸੀ.ਪੀ.) ਤੇ ਵੈਸਟ ਮਿਡਲੈਂਡ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪਿਛਲੇ ਵਰ੍ਹੇ ਅਕਤੂਬਰ ਵਿਚ ਯੂ.ਕੇ. ਦੀ ਜਰਨੈਲੀ ਸੜਕ ਐਮ-6 ਤੋਂ ਉਸ ਦੀ ਕਾਰ ਵਿਚ 3 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। 36 ਸਾਲਾ ਬਾਸੀ ਵਲੋਂ ਆਪਣੇ ਘਰ ਨੂੰ ਏ-ਕਲਾਸ ਡਰੱਗ ਦੇ ਧੰਦੇ ਲਈ ਵੱਡੀ ਪੱਧਰ ‘ਤੇ ਵਰਤਿਆ ਜਾਂਦਾ ਸੀ।
ਸਟੈਫੋਰਡ ਰੋਡ, ਵੁਲਵਰਹੈਂਪਟਨ ‘ਚ ਇਕ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਡਰੱਗ, ਨਕਦੀ, ਵੱਡੀ ਮਾਤਰਾ ਵਿਚ ਮਿਲੇ ਇਹ ਡਰੱਗ ਅਤੇ ਨਕਦੀ ਘਰ ਦੀਆਂ ਕੰਧਾਂ, ਛੱਤ, ਫਰਸ਼ ਤੇ ਹੋਰ ਥਾਵਾਂ ਵਿਚ ਛੁਪਾ ਕੇ ਰੱਖੀ ਹੋਈ ਸੀ। ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਘਰ ਦੀਆਂ ਕੰਧਾਂ ਵਿਚ ਛੁਪਾਈ ਨਕਦੀ ਨੂੰ ਕੱਢਣ ਜਾਂ ਰੱਖਣ ਲਈ ਛੱਤ (ਲੌਫਟ) ਦੀ ਵਰਤੋਂ ਕੀਤੀ ਜਾਂਦੀ ਸੀ। ਤਲਾਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੂੰ 7 ਲੱਖ 37 ਹਜ਼ਾਰ ਪੌਂਡ ਨਕਦ ਤੇ 22 ਕਿਲੋ ਹੈਰੋਇਨ, ਕੋਕੀਨ ਤੇ ਮਿਲਾਵਟ ਵਾਲਾ ਸਾਮਾਨ ਮਿਲਿਆ, ਜਿਸ ਦਾ ਅੰਦਾਜ਼ਨ ਮੁੱਲ 25 ਲੱਖ ਪੌਂਡ ਦੇ ਕਰੀਬ ਦੱਸਿਆ ਗਿਆ ਹੈ। ਦਲਜਿੰਦਰ ਬਾਸੀ ਨੇ ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਆਪਣੇ ‘ਤੇ ਲੱਗੇ 3 ਦੋਸ਼ ਕਬੂਲ ਕਰ ਲਏ, ਜਿਸ ਤਹਿਤ ਅਦਾਲਤ ਨੇ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

RELATED ARTICLES
POPULAR POSTS