ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਨਿੱਜੀ ਪ੍ਰੋਗਰਾਮ ‘ਚ ਜਾਣ ਤੋਂ ਇਨਕਾਰ ਕਰਨ ‘ਤੇ ਪਸ਼ਤੋ ਥੀਏਟਰ ਅਦਾਕਾਰਾ ਅਤੇ ਗਾਇਕਾ ਸੁੰਬਲ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ। ਪੁਲਿਸ ਮੁਤਾਬਕ ਤਿੰਨ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਚਲ ਰਹੀ ਹੈ। ਜਾਣਕਾਰੀ ਮੁਤਾਬਕ ਬੰਦੂਕਧਾਰੀ ਐਤਵਾਰ ਸ਼ਾਮ ਅਦਾਕਾਰਾ ਦੇ ਘਰ ਆਏ ਅਤੇ ਉਸ ਨੂੰ ਨਾਲ ਚਲਣ ਲਈ ਆਖਿਆ ਪਰ ਸੁੰਬਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। ਸੁੰਬਲ ਨੂੰ ਜਦੋਂ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …