-21 C
Toronto
Saturday, January 24, 2026
spot_img
Homeਦੁਨੀਆਰਾਜਾ ਚੀਮਾ ਦੀ ਯਾਦ 'ਚ ਬਰੈਂਪਟਨ ਵਿਚ ਮੋਟਰ ਸਾਈਕਲ ਰੈਲੀ

ਰਾਜਾ ਚੀਮਾ ਦੀ ਯਾਦ ‘ਚ ਬਰੈਂਪਟਨ ਵਿਚ ਮੋਟਰ ਸਾਈਕਲ ਰੈਲੀ

ਮੋਟਰ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ
ਮੇਅਰ ਪੈਟਰਿਕ ਬਰਾਊਨ ਵੱਲੋਂ ਇੱਕ ਸੜਕ ਦਾ ਨਾਮ ‘ઑਰਾਜਾ ਸਟਰੀਟ’ ਼ਰੱਖਣ ਦਾ ਐਲਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਮੀਕਾ ਚੀਮਾ ਗਿੱਲ ਦੀ ਅਗਵਾਈ ਹੇਠ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ 7 ਵੀ ਸਲਾਨਾ ਮੋਟਰਸਾਈਕਲ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ઑਰਾਈਡ ਫਾਰ ਰਾਜ਼ਾ ਬੈਨਰ ਹੇਠ ਬਰੈਂਪਟਨ ਦੇ ਬਰੈਂਪਟਨ ਦੇઑਬਰੈਂਪਟਨ ਸ਼ੌਕਰ ਸੈਂਟਰ ਵਿਖੇ ਕਰਵਾਈ ਗਈ। ਉਨਟਾਰੀਓ ਸੂਬੇ ਦੇ ਮੁੱਖ ਮੰਤਰੀ (ਪ੍ਰੀਮੀਅਰ) ਡਗ ਫੋਰਡ ਨੇ ਰੈਲੀ ਲਈ ਨਿਰਧਾਰਤ ਰੂਟ ‘ਤੇ਼ ਜਾਣ ਵਾਲੇ ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਸਵਰਗੀ ਮਨਦੀਪ ਸਿੰਘ ਰਾਜਾ ਚੀਮਾ ਦੇ ਨਾਮ ‘ਤੇ਼ ਬਰੈਂਪਟਨ ਵਿੱਚ ਇੱਕ ਸੜਕ ਦਾ ਨਾਮ ઑਰਾਜਾ ਸਟਰੀਟ਼ ਰੱਖਣ ਦਾ ਵੀ ਐਲਾਨ ਕੀਤਾ ਗਿਆ।
ਡਗ ਫੋਰਡ ਨੇ ਇਸ ਸੰਸਥਾ ਦੀਆਂ ਪਿਛਲੇ ਸਮੇਂ ਦੀਆਂ ਕਾਰ-ਗੁਜ਼ਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨਿਰੋਲ ਸਮਾਜਿਕ ਇਸ ਸੰਸਥਾ ਵੱਲੋਂ ਫੰਡ ਇਕੱਠਾ ਕਰਕੇ ਜੋ ਲੋੜਵੰਦ ਬੱਚਿਆਂ ਦੀ ਉੱਚ ਵਿੱਦਿਆ ਲਈ ਖਰਚਿਆ ਜਾਂਦਾ ਹੈ ਉਹ ਅੱਤ-ਸ਼ਲਾਘਾਯੋਗ ਹੈ। ਇਸ ਸੰਸਥਾ ਦੇ ਸਮਾਜਿਕ ਕੰਮਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਸਮਾਗਮ ਦੌਰਾਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਂਨ ਨੇ ਆਖਿਆ ਕਿ ਮੀਕਾ ਚੀਮਾ ਗਿੱਲ ਦੀ ਅਗਵਾਈ ਹੇਠ ਇਹ ਸੰਸਥਾ ਜੋ ਉਪਰਾਲੇ ਕਰ ਰਹੀ ਹੈ ਇਸ ਤੇ ਸਮੁੱਚੇ ਭਾਈਚਾਰੇ ਨੂੰ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਲੈਣ ਵਾਲੇ ਹਰ ਇੱਕ ਵਿਅਕਤੀ ਨੂੰ ਬਰੈਂਪਟਨ ਸਿਟੀ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਪਹੁੰਚੀ ਪੀਲ ਚਿਲਡਰਨ ਏਡ ਦੀ ਐਗਜੈਗਟਿਵ ਡਾਇਰੈਕਟਰ ਰੇਨੇ ਐਡਿਸ ਨੇ ਇਸ ਸੰਸਥਾ ਦੀ ਸ਼ਲਾਘਾ ਕਰਦਿਆਂ ਕਰਦਿਆਂ ਆਖਿਆ ਕਿ ਇਸ ਸੰਸਥਾ ਵੱਲੋਂ ਕੀਤੇ ਜਾਂਦੇ ਸਹਿਯੋਗ ਨਾਲ ਮਾਂ-ਪਿਉ ਤੋਂ ਵਿਹੂਣੇ ਕਈ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ ਵਿੱਚ ਕਾਮਯਾਬ ਹੁੰਦੇ ਹਨ ਜਿਹਨਾਂ ਵਿੱਚੋਂ ਕੁਝ ਬੱਚੇ ਇਸ ਸਮਾਗਮ ਦੌਰਾਨ ਮੌਜੂਦ ਵੀ ਸਨ। ਇਸ ਮੋਟਰਸਾਈਕਲ ਰੈਲੀ ਵਿੱਚ ਸਿੱਖ ਮੋਟਰ ਸਾਈਕਲ ਕਲੱਬ ਆਫ ਉਨਟਾਰੀਓ, ਪੀਲ ਚਿਲਡਰਨ ਗਾਰਡੀਨਰ ਰਾਈਡਰ, ਕੋਬਰਾਜ਼ ਆਨ ਦਾ ਵੀਲ੍ਹ, ਸਿੱਖ ਮੋਟਰ ਸਾਈਕਲ ਰਾਈਡਰ ਕਲੱਬ ਦੇ ਚਾਲਕਾਂ ਸਮੇਤ 125 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਨਿਰਧਾਰਤ ਕੀਤੇ 90 ਕਿਲੋਮੀਟਰ ਦਾ ਰੂਟ ਪੂਰਾ ਕੀਤਾ।
ਰੈਲੀ ਵਿਚ ਗੋਰੇ ਅਤੇ ਪੰਜਾਬੀਆਂ ਦੀ ਗਿਣਤੀ ਜਿਆਦਾ ਸੀ। ਇਸ ਰੈਲੀ ਦੌਰਾਨ 40000 ਡਾਲਰ ਤੋਂ ਵਧੇਰੀ ਰਕਮ ਇਕੱਤਰ ਕੀਤੀ ਗਈ ਜਿਸ ਬਾਰੇ ਪੀਲ ਚਿਲਡਰਨ ਸੰਸਥਾ ਦੀ ਸੀਨੀਅਰ ਅਧਿਕਾਰੀ ਰਨੇ ਐਡਿਸ ਨੇ ਆਖਿਆ ਕਿ ਇਹ ਸਾਰੀ ਰਾਸ਼ੀ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਖਰਚ ਕੀਤੀ ਜਾਵੇਗੀ। ਇਸ ਮੌਕੇ ਉਨਟਾਰੀਓ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਵਿਧਾਇਕ ਦੀਪਕ ਆਨੰਦ, ਅਮਰਜੋਤ ਸਿੰਘ ਸੰਧੂ,ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਰਾਜਾ ਦੇ ਪਿਤਾ ਭੁਪਿੰਦਰ ਸਿੰਘ ਚੀਮਾ, ਮਾਤਾ ਸ੍ਰੀਮਤੀ ਰਾਜ ਭੁਪਿੰਦਰ ਕੌਰ ਚੀਮਾ, ਭਾਈਚਾਰਕ ਆਗੂ ਪ੍ਰਭਸਰੂਪ ਸਿੰਘ ਗਿੱਲ, ਬਿੱਟੂ ਜਵੰਦਾ ਬੱਸੀਆਂ, ਗੁਰਤੇਜ ਔਲਖ, ਰੋਮਾਨਾਂ ਸਿੰਘ ਸਮੇਤ ਰਾਜੇ ਦੇ ਦੋਸਤ ਅਤੇ ਚਾਹੁਣ ਵਾਲੇ ਵੱਡੀ ਗਿਣਤੀ ਗਿਣਤੀ ਵਿੱਚ ਲੋਕ ਮੌਜੂਦ ਸਨ। ਚਾਹ-ਪਾਣੀ ਅਤੇ ਦੁਪਿਹਰ ਦੇ ਖਾਣੇ ਦਾ ਵੀ ਪ੍ਰਬੰਧ ਸੀ।

RELATED ARTICLES
POPULAR POSTS