ਨਵੀਂ ਖੋਜ ਵਿਚ ਹੋਇਆ ਖੁਲਾਸਾ
ਵਾਸ਼ਿੰਗਟਨ : ਜੇ ਤੁਹਾਡਾ ਜੀਵਨ ਸਾਥੀ ਖ਼ੁਸ਼ ਹੈ ਤਾਂ ਇਹ ਤੁਹਾਡੀ ਵਧੀਆ ਸਿਹਤ ਦਾ ਕਾਰਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ ਇਹ ਗੱਲ ਦਰਮਿਆਨੀ ਤੇ ਵਡੇਰੀ ਉਮਰ ਦੇ ਜੋੜਿਆਂ ਸਬੰਧੀ ਵਧੇਰੇ ਸਹੀ ਪਾਈ ਗਈ ਹੈ। ਇਹ ਗੱਲ ਅਮਰੀਕਾ ਵਿੱਚ 1981 ਜੋੜਿਆਂ ਉਤੇ ਕੀਤੇ ਗਏ ਇਕ ਅਧਿਐਨ ਤੋਂ ਸਾਹਮਣੇ ਆਈ ਹੈ। ਇਸ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਜੀਵਨ ਸਾਥੀ ਵਧੇਰੇ ਖ਼ੁਸ਼ ਸਨ, ਉਨ੍ਹਾਂ ਵਿਚ ਸਿਹਤ ਸਬੰਧੀ ਸਮੱਸਿਆਵਾਂ ਘੱਟ ਪਾਈਆਂ ਗਈਆਂ। ਖੋਜਕਾਰਾਂ ਮੁਤਾਬਕ ਕਿਸੇ ਵਿਅਕਤੀ ਦੇ ਖ਼ੁਦ ਖ਼ੁਸ਼ ਰਹਿਣ ਨਾਲੋਂ ਉਸ ਦੇ ਜੀਵਨ ਸਾਥੀ ਦਾ ਖ਼ੁਸ਼ ਹੋਣਾ ਉਸ ਦੀ ਸਿਹਤ ਉਤੇ ਜ਼ਿਆਦਾ ਚੰਗਾ ਅਸਰ ਪਾਉਂਦਾ ਹੈ।
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਵਿਲੀਅਮ ਚੋਪਿਕ ਨੇ ਕਿਹਾ, ”ਇਹ ਲੱਭਤ ਖ਼ੁਸ਼ੀ ਤੇ ਸਿਹਤ ਵਿਚਕਾਰ ਸਬੰਧਾਂ ਬਾਰੇ ਧਾਰਨਾਵਾਂ ਨੂੰ ਹੋਰ ਵਿਸ਼ਾਲ ਬਣਾਉਂਦੀ ਦਿੰਦੀ ਹੈ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹੋ ਸਮਝਿਆ ਜਾਂਦਾ ਸੀ ਕਿ ਖ਼ੁਸ਼ ਰਹਿਣ ਵਾਲੇ ਲੋਕ ਹੀ ਸਿਹਤਮੰਦ ਹੁੰਦੇ ਹਨ, ਪਰ ਹੁਣ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਦੇ ਜੀਵਨ ਸਾਥੀ ਖ਼ੁਸ਼ ਹੁੰਦੇ ਹਨ, ਉਹ ਵਧੇਰੇ ਸਿਹਤਮੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਤਿੰਨ ਸੰਭਾਵਿਤ ਕਾਰਨ ਹੋ ਸਕਦੇ ਹਨ ਕਿ ਕੋਈ ਬੰਦਾ ਖ਼ੁਦ ਨਾਲੋਂ ਜੀਵਨ ਸਾਥੀ ਦੇ ਖ਼ੁਸ਼ ਹੋਣ ਨਾਲ ਵਧੇਰੇ ਸਿਹਤਮੰਦ ਕਿਉਂ ਹੁੰਦਾ ਹੈ, ਉਹ ਇਹ ਕਿ ਖ਼ੁਸ਼ ਲੋਕ ਆਪਣੇ ਨਾਖ਼ੁਸ਼ ਜੀਵਨ ਸਾਥੀ ਨੂੰ ਵੀ ਸਿਹਤ ਵਧਾਊ ਸਰਗਰਮੀਆਂ ਤੇ ਚੰਗੇ ਮਾਹੌਲ ਵਿੱਚ ਲਿਜਾ ਸਕਦੇ ਹਨ, ਵਧੀਆ ਭੋਜਨ ਆਦਿ ਮੁਹੱਈਆ ਕਰਵਾ ਸਕਦੇ ਹਨ ਤੇ ਸਬੰਧਤ ਵਿਅਕਤੀ ਦੀ ਜ਼ਿੰਦਗੀ ਆਸਾਨ ਬਣਾ ਸਕਦੇ ਹਨ ਆਦਿ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …