Breaking News
Home / ਦੁਨੀਆ / ਮੈਲਬੌਰਨ ‘ਚ ਸਿੱਖ ਬੱਚੇ ਨੂੰ ਸਕੂਲ ਵਿਚ ਦਾਖ਼ਲੇ ਤੋਂ ਨਾਂਹ

ਮੈਲਬੌਰਨ ‘ਚ ਸਿੱਖ ਬੱਚੇ ਨੂੰ ਸਕੂਲ ਵਿਚ ਦਾਖ਼ਲੇ ਤੋਂ ਨਾਂਹ

ਮੈਲਬੌਰਨ : ਪੱਛਮੀ ਮੈਲਬੌਰਨ ਵਿਚ ਮੈਲਟਨ ਇਲਾਕੇ ਦੇ ਇਕ ਸਕੂਲ ਵੱਲੋਂ ਸਿੱਖ ਪਰਿਵਾਰ ਦੇ ਬੱਚੇ ਨੂੰ ਇਸ ਲਈ ਸਕੂਲ ਵਿਚ ਦਾਖ਼ਲਾ ਦੇਣੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਉਸਨੇ ਸਿਰ ‘ਤੇ ਪਟਕਾ ਬੰਨਿਆ ਹੋਇਆ ਸੀ। ਇਸ ਵਿਤਕਰੇ ਖ਼ਿਲਾਫ਼ ਪੰਜ ਸਾਲਾ ਬੱਚੇ ਸਿਦਕ ਸਿੰਘ ਅਰੋੜਾ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ॥ਇਸ ਕੇਸ ਦੀ ਸੁਣਵਾਈ ਹੁਣ ਸਿਵਲ ਤੇ ਪ੍ਰਸ਼ਾਸਕੀ ਟ੍ਰਿਬਿਊਨਲ ਕਰੇਗਾ ਤੇ ਵਿਕਟੋਰੀਅਨ ਇਕਸਾਰਤਾ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਕੇਸ ‘ਤੇ ਬਾਜ਼ ਅੱਖ ਰੱਖੀ ਹੋਈ ਹੈ। ਇਹ ਕੇਸ ਸਥਾਨਕ ਮੀਡਿਆ ਦੇ ਨਾਲ-ਨਾਲ ਸੋਸ਼ਲ ਮੀਡਿਆ ‘ਤੇ ਵੀ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਸਾਗਰਦੀਪ ਅਰੋੜਾ ਨੇ ਦੱਸਿਆ ਕਿ ਸਕੂਲ ਵੱਲੋਂ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਜੇ ਬੱਚਾ ਕੇਸ ਰੱਖਦਾ ਹੈ ਸਿਰ ‘ਤੇ ਪਟਕਾ ਬੰਨਦਾ ਜਾਂ ਟੋਪੀ ਪਾ ਕੇ ਆਉਣਾ ਚਾਹੰਦਾ ਤਾਂ ਉਸ ਨੂੰ ਸਕੂਲ ਵਿਚ ਦਾਖ਼ਲਾ ਨਹੀਂ ਮਿਲੇਗਾ॥ਸਕੂਲ ਦੇ ਪ੍ਰਿੰਸੀਪਲ ਡੇਵਿਡ ਗਲੀਸਨ ਦਾ ਕਹਿਣਾ ਹੈ ਕਿ ਇਹ ਸਮਾਨਤਾ ਦੇ ਅਧਿਕਾਰ ਦੀ ਉਲਘੰਣਾ ਨਹੀਂ ਹੈ ਤੇ ਸਕੂਲ ਵਿਚ ਇਕਸਾਰਤਾ ਦਾ ਕਾਨੂੰਨ ਲਾਗੂ ਹੈ। ਸਕੂਲਾਂ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਮਾਪਦੰਡ ਤੈਅ ਕਰ ਸਕਦੇ ਹਨ। ਸਕੂਲੀ ਵਰਦੀ ਦੀ ਸਮਾਨਤਾ ਤਹਿਤ ਉਹ ਕਿਸੇ ਨੂੰ ਪਟਕਾ ਜਾਂ ਟੋਪੀ ਪਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਇਸ ਮਾਮਲੇ ਨੂੰ ਧਰਮ ਨਾਲ ਨਾਲ ਜੋੜ ਕੇ ਨਹੀ ਦੇਖਿਆ ਜਾਣਾ ਚਾਹੀਦਾ॥ ਦੂਜੇ ਪਾਸੇ ਸਾਗਰਦੀਪ ਅਰੋੜਾ ਦਾ ਕਹਿਣਾ ਹੈ ਕਿ ਜਦੋ ਆਸਟ੍ਰੇਲੀਆ ਦੀ ਫ਼ੌਜ ਤੇ ਪੁਲਿਸ ਵਿਚ ਪਗੜੀਧਾਰੀ ਸਿੱਖ ਸੇਵਾ ਕਰ ਸਕਦੇ ਹਨ ਤਾਂ ਇਕ ਸਕੂਲ ਨੂੰ ਵੀ ਪਟਕਾ ਬੰਨ੍ਹਣ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …