ਨਿਊਜ਼ੀਲੈਂਡ ‘ਚ ਨਾਲ ਬੈਠੇ ਮੁਸਾਫਰ ਨੇ ਖਤਰਾ ਜਾਣ ਕੇ ਪੁਲਿਸ ਨੂੰ ਦਿੱਤੀ ਸੂਚਨਾ
ਆਕਲੈਂਡ/ਬਿਊਰੋ ਨਿਊਜ਼ : ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਪਛਾਣ ਲਈ ਕਈ ਸਮਾਜਿਕ ਤੇ ਕਾਨੂੰਨੀ ਮੁਹਿੰਮਾਂ ਚਲਾਉਣ ਦੇ ਬਾਵਜੂਦ ਵਿਦੇਸ਼ੀ ਲੋਕ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕੇ। ਇਸਦੀ ਤਾਜ਼ਾ ਮਿਸਾਲ ਆਕਲੈਂਡ ਵਿਚ ਇਕ ਸਿੱਖ ਯਾਤਰੀ ਨੂੰ ਕਿਰਪਾਨ ਕਾਰਨ ਬੱਸ ਵਿਚ ਉਤਾਰਨ ਦੀ ਘਟਨਾ ਤੋਂ ਮਿਲਦੀ ਹੈ। ਇੱਥੇ ਰੇਲਵੇ ਸਟੇਸ਼ਨ ਤੋਂ ਇਕ ਬੱਸ ਕੁਈਟ ਸਟਰੀਨ, ਜਿੱਥੇ ਸਿੱਖਿਆ ਸੰਸਥਾਵਾਂ ਦੀ ਬਹੁਗਿਣਤੀ ਹੈ, ਵੱਲ ਜਾ ਰਹੀ ਸੀ, ਇਸ ਵਿਚ ਇਕ ਅੰਮ੍ਰਿਤਧਾਰੀ ਨੌਜਵਾਨ ਸਫਰ ਕਰ ਰਿਹਾ ਸੀ। ਕਿਸੇ ਨੇ ਉਸਦੀ ਪਾਈ ਛੋਟੀ ਕਿਰਪਾਨ (ਸਿਰੀ ਸਾਹਿਬ) ਨੂੰ ਚਾਕੂ ਸਮਝ ਕੇ ਪੁਲਿਸ ਨੂੰ ਕਿਸੇ ਖ਼ਤਰੇ ਬਾਰ ਸੂਚਿਤ ਕਰ ਦਿੱਤਾ। ਪੁਲਿਸ ਨੇ ਮਾਮਲਾ ਗੰਭੀਰ ਅਤੇ ਸਵਾਰੀਆਂ ਦੀ ਸੁਰੱਖਿਆ ਦਾ ਸਮਝ ਕੇ ਉਸ ਦਾ ਪਿੱਛਾ ਕੀਤਾ। ਇਕ ਪ੍ਰਤੱਖਦਰਸ਼ੀ ਮੁਤਾਬਕ ਬੱਸ ਰੋਕ ਕੇ ਇਕ ਬੰਦੂਕਧਾਰੀ ਪੁਲਿਸ ਅਫਸਰ ਨੇ ਇਸ ਸਿੱਖ ਨੌਜਵਾਨ ਦੇ ਹੱਥ ਖੜ੍ਹੇ ਕਰਵਾਏ ਤੇ ਬਾਹਰ ਕੱਢ ਲਿਆ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੰਦੂਕਧਾਰੀ ਅਫਸਰ ਉਥੇ ਨਹੀਂ ਭੇਜੇ। ਜਾਂਚ ਪੜਤਾਲ ਬਾਅਦ ਪਾਇਆ ਕਿ ਸਿੱਖ ਨੌਜਵਾਨ ਨੇ ਆਪਣੇ ਸਿੱਖ-ਧਰਮ ਦੀ ਮਰਿਯਾਦਾ ਅਨੁਸਾਰ ਸਿਰੀ ਸਾਹਿਬ ਪਹਿਨੀ ਹੋਈ ਸੀ ਜੋਕਿ ਪੁਲਿਸ ਨੂੰ ਬਾਅਦ ‘ਚ ਸਮਝ ਆ ਗਈ। ਪੁਲਿਸ ਨੇ ਭਾਵੇਂ ਸਿਰੀ ਸਾਹਿਬ ਆਪਣੇ ਕਬਜ਼ੇ ਵਿਚ ਨਹੀਂ ਲਈ ਤੇ ਮਾਮਲਾ ਜਲਦੀ ਨਿਬੇੜ ਦਿੱਤਾ ਪਰ ਗੱਲ ਵਿਚਾਰਨ ਦੀ ਹੈ ਕਿ ਵਿਦੇਸ਼ੀ ਲੋਕਾਂ ਨੂੰ ਸਿੱਖ ਧਰਮ ਦੇ ਧਾਰਮਿਕ ਚਿੰਨ੍ਹਾਂ ਭਾਵ ਕਕਾਰਾਂ ਬਾਰੇ ਕਿਵੇਂ ਜਾਣੂ ਕਰਵਾਇਆ ਜਾਵੇ? ਕਾਨੂੰਨ ਮੁਤਾਬਿਕ ਸਿੱਖ ਇਥੇ ਕਿਰਪਾਨ ਪਹਿਨ ਸਕਦੇ ਹਨ ਪਰ ਇਸ ਨੂੰ ਪ੍ਰਦਰਸ਼ਿਤ ਕਰਦਿਆਂ ਨਹੀਂ ਸਗੋਂ ਆਪਣੇ ਕੱਪੜਿਆਂ ਦੇ ਹੇਠਾਂ ਪਹਿਨਿਆ ਜਾ ਸਕਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …