4.8 C
Toronto
Saturday, April 25, 2026
spot_img
Homeਪੰਜਾਬਵੱਧ ਇਕੱਠ ਕਰਨ ਵਾਲੇ ਸਰਪੰਚਾਂ ਨੂੰ ਮਿਲੇਗੀ ਪੰਜ ਲੱਖ ਦੀ ਵਿਸ਼ੇਸ਼ ਗਰਾਂਟ...

ਵੱਧ ਇਕੱਠ ਕਰਨ ਵਾਲੇ ਸਰਪੰਚਾਂ ਨੂੰ ਮਿਲੇਗੀ ਪੰਜ ਲੱਖ ਦੀ ਵਿਸ਼ੇਸ਼ ਗਰਾਂਟ : ਪਠਾਣਮਾਜਰਾ

ਨਵੇਂ ਤਹਿਸੀਲ ਕੰਪਲੈਕਸ ਦੇ ਉਦਘਾਟਨ ਮੌਕੇ ਹੋਣ ਵਾਲੇ ਸਮਾਗਮ ਲਈ ਸਰਪੰਚਾਂ ਨੂੰ ਕੀਤਾ ਉਤਸ਼ਾਹਿਤ
ਦੇਵੀਗੜ੍ਹ/ਬਿਊਰੋ ਨਿਊਜ਼ : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਨੌਰ ਵਿੱਚ ਦੇਵੀਗੜ੍ਹ ਨੇੜੇ ਪਿੰਡ ਦੂਧਨਸਾਧਾਂ ਵਿੱਚ ਪੁਰਾਣੀ ਸਬ-ਤਹਿਸੀਲ ਨੂੰ ਪੂਰਨ ਤਹਿਸੀਲ ਦਾ ਦਰਜਾ ਦੇਣ ਉਪਰੰਤ ਇੱਥੇ ਅੱਠ ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਜੂਨ ਨੂੰ ਕਰਨਗੇ। ਇਸ ਸਬੰਧੀ ਹਲਕਾ ਸਨੌਰ ਦੇ ਵਿਧਾਇਕ ਪਠਾਣਮਾਜਰਾ ਨੇ ਇਥੇ ਬਲਾਕ ਭੁੱਨਰਹੇੜੀ ਦੇ ਪੰਚਾਂ-ਸਰਪੰਚਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਵੱਧ ਇਕੱਠ ਕਰਨ ਵਾਲੇ ਸਰਪੰਚਾਂ ਨੂੰ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹਿਲੀ ਵਾਰ ਦੇਵੀਗੜ੍ਹ ਨੇੜੇ ਪਿੰਡ ਦੂਧਨਸਾਧਾਂ ਵਿੱਚ ਆ ਰਹੇ ਹਨ। ਇੱਥੇ ਉਹ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨਗੇ ਅਤੇ ਇਸ ਤੋਂ ਬਾਅਦ ਅਨਾਜ ਮੰਡੀ ਦੂਧਨਸਾਧਾਂ ਵਿੱਚ ਇਕੱਠ ਨੂੰ ਸੰਬੋਧਨ ਕਰਨਗੇ।
ਉਨ੍ਹਾਂ ਕਿਹਾ ਕਿ ਦੂਧਨਸਾਧਾਂ ਹਸਪਤਾਲ ਨੂੰ ਅਪਗਰੇਡ ਕਰਨ ਲਈ ਮੁੱਖ ਮੰਤਰੀ ਕੋਲ ਮੰਗ ਰੱਖੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਜਿਹੜੇ ਸਰਪੰਚ ਇਸ ਇਕੱਠ ਵਿੱਚ ਜ਼ਿਆਦਾ ਬੰਦੇ ਲਿਆਉਣਗੇ, ਉਨ੍ਹਾਂ ਨੂੰ ਪੰਜ ਲੱਖ ਦੀ ਗਰਾਂਟ ਵੱਖਰੇ ਤੌਰ ‘ਤੇ ਦਿੱਤੀ ਜਾਵੇਗੀ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਕਾਲਜ ਵਿੱਚ ਹੋਰ ਵੱਡੀ ਇਮਾਰਤ ਬਣਾਉਣ ਲਈ ਕਾਲਜ ਨੂੰ ਪੰਜ ਕਰੋੜ ਰੁਪਏ ਜਲਦੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਿੰਡਾਂ ਵਿੱਚ ਪੂਰ ਦਿੱਤੇ ਬਰਸਾਤੀ ਨਾਲਿਆਂ ਦੀ ਮੁੜ ਪੁਟਾਈ ਕੀਤੀ ਜਾਵੇਗੀ।

 

RELATED ARTICLES
POPULAR POSTS