Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਵਲੋਂ ਟੂਰ ਤੇ ਪਿਕਨਿਕ ਦਾ ਆਨੰਦ ਮਾਣਿਆ

ਰੈੱਡ ਵਿੱਲੋ ਕਲੱਬ ਵਲੋਂ ਟੂਰ ਤੇ ਪਿਕਨਿਕ ਦਾ ਆਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰ ਕਲੱਬ ਦੇ 100 ਤੋਂ ਵੱਧ ਮੈਂਬਰਾਂ ਨੇ 27 ਮਈ ਨੂੰ ਇਸ ਸਾਲ ਦਾ ਪਹਿਲਾ ਟੂਰ ਓਨਟਾਰੀਓ ਲੇਕ ਦੇ ਕਿਨਾਰੇ ਤੇ ਜੈੱਕ ਡਾਰਲਿੰਗ ਮੈਮੋਰੀਅਲ ਪਾਰਕ ਦਾ ਲਾਇਆ। ਇੱਥੇ ਪਹੁੰਚਣ ਤੇ ਸਾਰੇ ਮੈਂਬਰਾਂ ਨੇ ਬਹੁਤ ਹੀ ਰਮਣੀਕ ਪਾਰਕ ਵਿੱਚ ਲੇਕ ਦੇ ਨਾਲ ਬਣੀ ਟਰੇਲ ਤੇ ਵਾਕ ਕਰਦਿਆਂ ਆਲੇ ਦੁਆਲੇ ਦੇ ਬਹੁਤ ਹੀ ਖੂਬਸੂਰਤ ਦ੍ਰਿਸ਼ਾਂ ਦਾ ਆਨੰਦ ਮਾਣਿਆ।
ਇਸੇ ਸਮੇਂ ਦੌਰਾਨ ਲੇਕ ਦੇ ਅੰਦਰਵਾਰ ਬਹੁਤ ਹੀ ਸ਼ਾਨਦਾਰ ਸਪੌਟ ਤੇ ਕਲੱਬ ਦੀਆਂ ਔਰਤ ਮੈਂਬਰਾ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪਾਕੇ ਆਪਣਾ ਮਨ ਪਰਚਾਵਾ ਕੀਤਾ। ਇਸ ਲੋਕ ਨਾਚ ਵਿੱਚ ਸੀਨੀਅਰ ਬੀਬੀਆਂ ਦਾ ਜੋਸ਼ ਦੇਖ ਕੇ ਆਲੇ ਦੁਆਲੇ ਜਾ ਰਹੇ ਗੋਰੇ ਗੋਰੀਆਂ ਹੈਰਾਨੀ ਭਰੀ ਖੁਸ਼ੀ ਦਾ ਪਰਗਟਾਵਾ ਕਰ ਰਹੇ ਸਨ। ਕਨੇਡਾ ਦੀ ਇਸ ਖੂਬਸੂਰਤ ਥਾਂ ਤੇ ਕੁਝ ਸਮਾਂ ਗਿੱਧਾ ਪਾਕੇ ਬੀਬੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
ਲੱਗਪੱਗ  1:30 ਵਜੇ ਮਹਿੰਦਰ ਕੌਰ ਪੱਡਾ, ਨਿਰਮਲਾ ਪਰਾਸ਼ਰ,ਬੇਅੰਤ ਕੌਰ ਹੰਸ, ਗੁਰਦੇਵ ਕੌਰ ਮੱਟੂ, ਬਲਜੀਤ ਗਰੇਵਾਲ, ਬਲਜੀਤ ਸੇਖੋਂ, ਸੁਰਿੰਦਰ ਰਹਿਲ, ਚਰਨਜੀਤ ਰਾਏ, ਹਰਬਖਸ਼ ਪਵਨ, ਪਰਮਜੀਤ ਗਿੱਲ, ਕੁਲਵੰਤ ਕੌਰ ਧਾਲੀਵਾਲ, ਅਤੇ ਹਰਬੰਸ ਕੌਰ  ਆਦਿ  ਕਲੱਬ ਦੀਆਂ ਮੈਂਬਰਜ਼ ਦੁਆਰਾ ਪਿਕਨਿਕ ਵਾਸਤੇ ਤਿਆਰ ਕੀਤਾ ਖਾਣਾ ਵਰਤਾਇਆ ਗਿਆ। ਇਨ੍ਹਾ ਦੀ ਸਹਾਇਤਾ ਹਰਮਿੰਦਰ ਦਿਓਲ, ਪਰਕਾਸ ਕੌਰ ਅਤੇ ਗੁਰਦੇਵ ਕੌਰ ਭੰਗੂ ਨੇ ਕੀਤੀ। ਸਭ ਨੇ ਰਲ ਮਿਲ ਕੇ ਸੁਆਦਲੇ ਖਾਣੇ ਅਤੇ ਪਰਧਾਨ ਗੁਰਨਾਮ ਸਿੰਘ ਦੇ ਪਰਿਵਾਰ ਵਲੋਂ ਉਚੇਚੇ ਤੌਰ ਤੇ ਭੇਜੇ ਕੇਕ ਦਾ ਆਨੰਦ ਮਾਣਿਆ। ਖਾਣੇ ਵਿੱਚ ਸ਼ਾਮਲ ਵਸਤਾਂ ਦੀ ਸਭ ਨੇ ਬਹੁਤ ਤਾਰੀਫ ਕੀਤੀ ਤੇ ਵਾਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਉਪਰੰਤ ਇਸ ਰਮਣੀਕ ਥਾਂ ਤੇ ਸੈਰ ਕਰਦੇ ਅਤੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਕੁੱਝ ਸਮਾਂ ਗੁਜ਼ਾਰਿਆ॥
ਇਸ ਉਪਰੰਤ ਥੋੜੀ ਦੂਰੀ ਤੇ ਲੇਕ ਕਿਨਾਰੇ ਸਥਿਤ ਇੱਕ ਹੋਰ ਰਮਨੀਕ ਸਥਾਨ ਲੇਕਫਰੰਟ ਪਰੋਮੀਨੇਡ ਪਬਲਿਕ ਮੇਰਾਈਨ ਵੱਲ ਚਾਲੇ ਪਾ ਦਿੱਤੇ। ਰਾਹ ਵਿੱਚ ਸਭ ਨੂੰ ਕੌਫੀ ਪਿਆਈ ਗਈ ਜਿਸ ਨਾਲ ਸਾਰੇ ਤਰੋ-ਤਾਜਾ ਹੋ ਕੇ ਅਗਲੇ ਪੜਾਅ ਤੇ ਪਹੁੰਚ ਗਏ। ਇਹ ਸਥਾਨ ਵੀ ਬਹੁਤ ਹੀ ਜਿਆਦਾ ਦਿਲ ਲੁਭਾਉਣਾ ਸੀ। ਵਾਪਸੀ ਦਾ ਸਮਾਂ ਹੋ ਰਿਹਾ ਸੀ ਪਰ ਉੱਥੋਂ ਹਿੱਲਣ ਨੂੰ ਕਿਸੇ ਦਾ ਜੀਅ ਨਹੀਂ ਸੀ ਕਰਦਾ। ਸਾਰੇ ਮੈਂਬਰ ਖੁਸ਼ੀ ਭਰੇ ਰੌਂਅ ਵਿੱਚ ਘਰਾਂ ਨੂੰ ਵਾਪਸ ਆ ਗਏ।  ਇਸ ਟੂਰ ਦਾ ਪਰਬੰਧ ਅਮਰਜੀਤ ਸਿੰਘ, ਪਰਮਜੀਤ ਬੜਿੰਗ, ਜੋਗਿੰਦਰ ਸਿੰਘ ਪੱਡਾ ਅਤੇ ਸੁਖਦੇਵ ਸਿੰਘ ਰਾਏ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਅਗਲੇ ਟੂਰਾਂ ਲਈ ਤੇ ਹੋਰ ਗਤੀਵਿਧੀਆਂ ਲਈ ਪਰੋਗਰਾਮ ਉਲੀਕਣ ਵਾਸਤੇ ਕਲੱਬ ਦੀ ਜਨਰਲ ਬਾਡੀ ਮੀਟਿੰਗ ਸ਼ੁੱਕਰਵਾਰ 2 ਜੂਨ ਨੂੰ ਰੈਡ ਵਿੱਲੋ ਸਕੂਲ ਵਿੱਚ ਸ਼ਾਮ ਦੇ  4:00 ਵਜੇ ਹੋਵੇਗੀ।
ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪਰਧਾਨ ਫੋਨ 416-908-1300 , ਅਮਰਜੀਤ ਸਿੰਘ ਉੱਪ ਪਰਧਾਨ ਫੋਨ 416-268-6821) ਪ੍ਰੋ: ਬਲਵੰਤ ਸਿੰਘ ਕੈਸ਼ੀਅਰ  905-915-2235   ਜਾਂ ਹਰਜੀਤ ਸਿੰਘ ਬੇਦੀ ਸਕੱਤਰ ਫੋਨ 647-924-9087 ਨਾਲ ਸੰਪਰਕ ਕੀਤਾ ਜਾ ਸਕਦਾ  ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …