15 C
Toronto
Monday, August 24, 2026
spot_img
Homeਕੈਨੇਡਾਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 23 ਜੂਨ ਨੂੰ

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 23 ਜੂਨ ਨੂੰ

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 23 ਜੂਨ ਨੂੰਬਰੈਂਪਟਨ/ਹਰਜੀਤ ਬੇਦੀ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਸੂਦ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਵੀਪ ਤਾਸ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 23 ਜੂਨ ਦਿਨ ਐਤਵਾਰ ਨੂੰ 2, ਰੌਂਟਰੀ ਰੋਡ ਕਿਪਲਿੰਗ ਤੇ ਸਥਿਤ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਐਂਟਰੀਆਂ 1:00 ਤੋਂ 1:30 ਵਜੇ ਤੱਕ ਹੋਣਗੀਆਂ ਤੇ ਮੌਕੇ ਤੇ ਹੀ ਟਾਈਆਂ ਪਾ ਕੇ ਮੁਕਾਬਲੇ ਸ਼ੁਰੂ ਹੋ ਜਾਣਗੇ। ਐਂਟਰੀ ਫੀਸ 10 ਡਾਲਰ ਹੋਵੇਗੀ। ਜੇਤੂ ਟੀਮਾਂ ਨੂੰ ਢੁਕਵੇਂ ਇਨਾਮ ਦਿੱਤੇ ਜਾਣਗੇ।
ਇਸ ਦੌਰਾਨ ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦੇਵ ਸੂਦ 416-553-0722, ਉੱਪ-ਪ੍ਰਧਾਨ ਹਰਜੀਤ ਸਿੰਘ ਗਿੱਲ 416-303-0451, ਜਨਰਲ ਸੈਕਟਰੀ ਅੱਛਰ ਸਿੰਘ 647-537-2890, ਖਜਾਨਚੀ ਸੁਰਿੰਦਰ ਸਿੰਘ 647-764-9244 ਜਾਂ ਡਾਇਰੈਕਟਰ ਪਾਲਾ ਖਾਨ 647-704-1096 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS