Breaking News
Home / ਕੈਨੇਡਾ / Front / ਟਰੂਡੋ ਵੱਲੋਂ 10 ਰੂਸੀ ਆਗੂਆਂ ਉੱਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ

ਟਰੂਡੋ ਵੱਲੋਂ 10 ਰੂਸੀ ਆਗੂਆਂ ਉੱਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ

 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 10 ਰੂਸੀ ਸਿਆਸੀ ਤੇ ਕਾਰੋਬਾਰੀ ਆਗੂਆਂ ਉੱਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਗਿਆ। ਟਰੂਡੋ ਨੇ ਆਖਿਆ ਕਿ ਜਿਨ੍ਹਾਂ 10 ਵਿਅਕਤੀਆਂ ਉੱਤੇ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ ਦੀ ਪਛਾਣ ਪੁਤਿਨ ਤੇ ਮੁੱਖ ਵਿਰੋਧੀ, ਜਿਸ ਨੂੰ ਰੂਸ ਦੀ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ, ਅਲੈਗਜ਼ੇਈ ਨਵਾਲਨੀ ਵੱਲੋਂ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਲੰਡਨ, ਇੰਗਲੈਂਡ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਨਿਊਜ਼ ਕਾਨਫਰੰਸ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੱਟ ਨੇ ਵੀ ਹਿੱਸਾ ਲਿਆ। ਤਿੰਨਾਂ ਆਗੂਆਂ ਨੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ।ਇਸ ਦੌਰਾਨ ਕੈਨੇਡਾ, ਯੂਕੇ ਤੇ ਨੀਦਰਲੈਂਡਜ਼ ਨੇ ਨਵੇਂ ਗੱਠਜੋੜ ਦਾ ਐਲਾਨ ਕੀਤਾ ਜੋ ਕਿ ਯੂਕਰੇਨ ਨੂੰ ਸਥਿਰ ਤੇ ਲਗਾਤਾਰ ਮਦਦ ਮੁਹੱਈਆ ਕਰਵਾਏਗਾ।

ਇਸ ਦੌਰਾਨ ਹਿੰਸਾ ਤੋਂ ਬਚਣ ਲਈ ਭੱਜ ਰਹੇ ਰਫਿਊਜੀਆ ਦੀ ਮਦਦ ਕਰਨ ਦਾ ਵੀ ਇਨ੍ਹਾਂ ਆਗੂਆਂ ਨੇ ਪ੍ਰਣ ਕੀਤਾ। ਟਰੂਡੋ ਨੇ ਕੈਨੇਡੀਅਨ ਫੌਜ ਲਈ ਫੰਡਿੰਗ ਵਿੱਚ ਵਾਧਾ ਕਰਨ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਇਹ ਵੀ ਆਖਿਆ ਕਿ ਇਸ ਲਈ ਉਚੇਚੇ ਤੌਰ ਉੱਤੇ ਬਜਟ ਵੀ ਆਵੇਗਾ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …