ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਦਾ ਸੁਰੱਖਿਆ ਕਵਰ Y+ ਸ਼੍ਰੇਣੀ ਤੱਕ ਵਧਾ ਦਿੱਤਾ ਗਿਆ ਹੈ|
ਚੰਡੀਗੜ੍ਹ / ਬਿਊਰੋ ਨੀਊਜ਼
Y+ ਸ਼੍ਰੇਣੀ ‘ਚ ਸ਼ਾਹਰੁਖ ਖਾਨ ਨੂੰ 11 ਸੁਰੱਖਿਆ ਕਰਮਚਾਰੀ ਮਿਲਣਗੇ। ਪੁਲਿਸ ਮੁਲਾਜ਼ਮ ਮੰਨਤ ਵਿਖੇ ਤਾਇਨਾਤ ਹੋਣਗੇ।
ਅਭਿਨੇਤਾ ਸ਼ਾਹਰੁਖ ਖਾਨ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਮਹਾਰਾਸ਼ਟਰ ਸਰਕਾਰ ਨੇ ਅਭਿਨੇਤਾ ਦੀ ਸੁਰੱਖਿਆ ਨੂੰ Y+ ਸ਼੍ਰੇਣੀ ਵਿੱਚ ਵਧਾ ਦਿੱਤਾ ਹੈ
ਮਹਾਰਾਸ਼ਟਰ ਪੁਲਿਸ ਦਾ ਹਵਾਲਾ ਦਿੰਦੇ ਹੋਏ ANI ਨੇ ਦੱਸਿਆ ਕਿ ਸ਼ਾਹਰੁਖ ਨੇ ਰਾਜ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੀਆਂ ਫ਼ਿਲਮਾਂ ਪਠਾਨ ਅਤੇ ਜਵਾਨ ਦੀ ਰਿਲੀਜ਼ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।