ਮਹਿੰਦਰ ਸਿੰਘ ਵਾਲੀਆ
ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਦਿਲ ਦਾ ਦੌਰਾ ਪੈਣ ਕਾਰਨ, ਸਟ੍ਰੋਕ ਕਾਰਨ, ਸਿਰ ਦੀ ਸੱਟ ਕਾਰਨ, ਜ਼ਿਆਦਾ ਨਸ਼ਾ ਸੇਵਨ ਕਰਨ ਅਤੇ ਐਕਸੀਡੈਂਟ ਕਾਰਨ ਬੇਹੋਸ਼ ਹੋ ਜਾਂਦੇ ਹਨ। ਇਨ੍ਹਾਂ ਵਿਚ ਕਈਆਂ ਦਾ ਸਾਹ ਚਲਦਾ ਰਹਿੰਦਾ ਹੈ। ਸਹੀ ਜਾਣਕਾਰੀ ਨਾ ਹੋਣ ਕਰਕੇ ਇਹੋ ਜਿਹੇ ਰੋਗੀ ਸਿੱਧੇ ਲਿਟਦੇ ਜਾਂਦੇ ਹਨ, ਕਈ ਰੋਗੀ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਕੇਵਲ ਸਿੱਧੇ ਲੇਟਣ ਕਾਰਨ ਮਰ ਜਾਂਦੇ ਹਨ। ਬੇਹੋਸ਼ ਰੋਗੀ ਸਿੱਧੇ ਲੇਟੇ ਕਿਉਂ ਮਰਦੇ ਹਨ, ਦਾ ਕਾਰਨ 1891 ਈ: ਵਿਚ ਇਕ ਪ੍ਰਸਿੱਧ ਡਾਕਟਰ ਨੇ ਦੱਸਿਆ। ਪ੍ਰੰਤੂ ਰੈਡ ਕਰਾਸ ਸੁਸਾਇਟੀ ਅਤੇ ਹੋਰ ਸਬੰਧਤ ਧਿਰਾਂ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ।
ਹੌਲੀ-ਹੌਲੀ ਗਿਆਨ ਵਿਚ ਵਾਧਾ ਹੋਣ ਕਰਕੇ ਇਹ ਤੱਥ ਸਾਹਮਣੇ ਆਈ ਕਿ ਬੇਹੋਸ਼ ਵਿਅਕਤੀ ਦਾ ਸਰੀਰ ਦੇ ਕਈ ਭਾਗਾਂ ਉੱਤੇ ਕੰਟਰੋਲ ਨਹੀਂ ਹੁੰਦਾ। ਉਨ੍ਹਾਂ ਵਿਚੋਂ ਇਕ ਮੂੰਹ ਵਿਚਲੀ ਜੀਭ ਹੈ ਜਾਂ ਬੇਹੋਸ਼ੀ ਵੇਲੇ ਜੀਭ ਪਿੱਛੇ ਨੂੰ ਮੁੜ ਜਾਂਦੀ ਹੈ ਅਤੇ ਸਾਹ ਨਾਲੀ ਵਿਚ ਰੁਕਾਵਟ ਲਿਆ ਸਕਦੀ ਹੈ।
ਬੇਹੋਸ਼ ਰੋਗੀ ਨੂੰ ਉਲਟੀ ਕਾਰਨ ਜਾਂ ਕਿਸੇ ਹੋਰ ਕਾਰਨ ਮੂੰਹ ਵਿਚ ਤਰਲ ਆ ਸਕਦਾ ਹੈ, ਜਿਸ ਨੂੰ ਰੋਗੀ ਆਪਣੇ ਆਪ ਬਾਹਰ ਕੱਢ ਨਹੀਂ ਸਕਦਾ। ਸਾਹ ਨਾਲੀ ਬੰਦ ਹੋ ਸਕਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ।
ਬੇਹੋਸ਼ ਵਿਅਕਤੀ ਨੂੰ ਤੁਰੰਤ ਰਿਕਵਰੀ ਪੋਜ਼ੀਸਨ ਵਿਚ ਲੈ ਕੇ ਜਾਣਾ ਅਤੀ ਜ਼ਰੂਰੀ ਹੈ।
ਰਿਕਵਰੀ ਪੋਜੀਸ਼ਨ ਵਿਚ ਸੱਜੇ ਜਾਂ ਖੱਬੇ ਪਾਸੇ ਪਾਇਆ ਹੈ ਅਤੇ ਧਿਆਨ ਰਖਿਆ ਜਾਂਦਾ ਹੈ ਕਿ ਸਰੀਰ ਦਾ ਬਹੁਤ ਭਾਗ ਸਾਈਡ ਉੱਤੇ ਹੋਵੇ ਸਿਰ ਅਤੇ ਠੋਡੀ ਨੂੰ ਇਸ ਤਰ੍ਹਾਂ ਟਿਕਾਇਆ ਜਾਂਦਾ ਹੈ ਕਿ ਸਾਹ ਨਾਲੀ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਤਾਂ ਜੋ ਮੂੰਹ ਵਿਚ ਪਹੁੰਚਿਆ ਤਰਲ ਆਪਣੇ ਆਪ ਬਾਹਰ ਨਿਕਲ ਜਾਵੇ ਅਤੇ ਜੀਭ ਵੱਲੋਂ ਕੀਤੀ ਰੁਕਾਵਟ ਬੰਦ ਹੋ ਜਾਵੇ। ਸਰੀਰ ਆਪਣੇ ਆਪ ਸਥਿਰ ਹਾਲਾਤ ਵਿਚ ਟਿਕਿਆ ਹੋਵੇ। ਜਾਂਚ ਰਿਕਵਰੀ ਪੋਜੀਸ਼ਨ ਦੀ ਸਥਾਈ ਟੈਕਨੀਕ ਨਹੀਂ ਵੱਖੋ-ਵੱਖ ਮਾਹਿਰਾਂ ਨੂੰ ਅਲੱਗ-ਅਲੱਗ ਢੰਗ ਦੱਸੇ ਹਨ।
1. ਮੋਟੇ ਤੌਰ ‘ਤੇ ਬੇਹੋਸ਼ ਵਿਅਕਤੀ ਸਿੱਧਾ ਲੇਟਿਆ ਹੋਇਆ ਹੈ।
2. ਦੂਜਾ ਵਿਅਕਤੀ ਉਸ ਦੇ ਨੇੜੇ ਜਾਵੇ ਅਤੇ ਗੋਡੇ ਭਾਰ ਹੋ ਜਾਵੇ।
3. ਰੋਗੀ ਦੀ ਨੇੜਲੀ ਬਾਂਹ ਨੂੰ 90 ਦਰਜੇ ਉੱਤੇ ਮੋੜੋ।
4. ਦੂਜੀ ਬਾਂਹ ਨੂੰ ਛਾਤੀ ਉਪਰ ਦੀ ਲੰਘਾ ਕੇ ਦੂਰ ਦੀ ਗਲ ਉਪਰ ਰੱਖੋ।
5. ਹੁਣ ਸਰੀਰ ਨੂੰ ਸਾਈਡ ਵੱਲ ਘੁਮਾਓ।
6. ਉਪਰਲੀ ਲੱਤ ਨੂੰ ਮੋੜ ਕੇ ਨੀਚੇ ਰੱਖੋ।
7. ਸਿਰ ਅਤੇ ਠੋਡੀ ਇਸ ਤਰ੍ਹਾਂ ਸੈਟ ਕਰੋ ਕਿ ਸਾਹ ਨਾਲੀ ਖੁੱਲੀ ਰਹੇ।
ਸਾਵਧਾਨੀਆਂ : ਰੀਕਵਰੀ ਪੋਜੀਸ਼ਨ
1. ਰੀੜ ਦੀ ਟੁੱਟੇ ਮਰੀਜ਼ਾਂ ਨੂੰ
2. ਗਲੇ ਦੀ ਹੱਡੀ ਟੁੱਟੀ ਵਾਲੇ ਰੋਗੀਆਂ ਨੂੰ, 3. ਜ਼ਿਆਦਾ ਗੰਭੀਰ ਸੱਟ ਲੱਗੇ ਮਰੀਜ਼ਾਂ ਨੂੰ,
4. ਗਰਭਵਤੀ ਔਰਤਾਂ ਨੂੰ ਇਸ ਪੋਜੀਸ਼ਨ ਵਿਚ ਰੱਖਣਾ ਉਚਿਤ ਨਹੀਂ ਹੁੰਦਾ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ) ਬਰੈਪਟਨ (ਕੈਨੇਡਾ)
647-856-4280