Breaking News
Home / ਘਰ ਪਰਿਵਾਰ / ਨਾਸ਼ਤੇ ਵਿਚ ਖਾਧੇ ਜਾ ਰਹੇ ਸਾਰੇ ਸੀਰੀਅਲ ਅਤੇ ਸੀਰੀਅਲ ਬਾਰ ਪੋਸ਼ਟਿਕ ਨਹੀਂ ਹੁੰਦੇ, ਕੁੱਝ ਮਾਰੂ ਵੀ ਹੁੰਦੇ ਹਨ

ਨਾਸ਼ਤੇ ਵਿਚ ਖਾਧੇ ਜਾ ਰਹੇ ਸਾਰੇ ਸੀਰੀਅਲ ਅਤੇ ਸੀਰੀਅਲ ਬਾਰ ਪੋਸ਼ਟਿਕ ਨਹੀਂ ਹੁੰਦੇ, ਕੁੱਝ ਮਾਰੂ ਵੀ ਹੁੰਦੇ ਹਨ

ਹਰ ਜੀਵਾਂ ਨੂੰ ਆਪਣੀ ਹੋਂਦ ਲਈ ਊਰਜਾ ਦੀ ਲੋੜ ਹੁੰਦੀ ਹੈ। ਊਰਜਾ ਖਾਦੇ ਜਾ ਰਹੇ ਭੋਜਨ ਤੋਂ ਮਿਲਦੀ ਹੈ। ਹਵਾ, ਪਾਣੀ ਅਤੇ ਧੁੱਪ ਤੋਂ ਬਿਨਾਂ 47 ਹੋਰ ਅੰਸ਼ ਭੋਜਨ ਵਿਚ ਹੋਣੇ ਚਾਹੀਦੇ ਹਨ। ਸਰੀਰ ਦੀਆਂ ਸਾਰੀਆਂ ਵਿਧੀਆਂ ਲਈ 1000 ਤੋਂ ਲੈ ਕੇ 3500 ਤਕ ਕੈਲੋਰੀਜ਼ ਦੀ ਲੋੜ ਹੋ ਸਕਦੀ ਹੈ। ਇਹ ਲੋੜ ਉਮਰ, ਦਰ ਰਹੇ ਕੰਮ ਅਤੇ ਦਿਨ ਵਿਚ ਕਰ ਰਹੇ ਗਤੀਵਿਧੀਆਂ ਆਦਿ ਉੱਤੇ ਨਿਰਭਰ ਹੈ। ਇਹ ਮੰਨ ਕੇ ਚਲਿਆ ਜਾ ਰਿਹਾ ਕਿ ਹਰ ਵਿਅਕਤੀ ਪ੍ਰਤੀ ਦਿਨ ਪੰਜ ਵਾਰ ਭੋਜਨ ਸੇਵਨ ਕਰਦਾ ਹੈ, ਜਿਸ ਵਿਚ ਤਿੰਨ ਵੱਡੇ ਅਤੇ ਦੋ ਛੋਟੇ ਹਨ। ਇਨ੍ਹਾਂ ਵਿਚ ਖਾਲੀ ਪੇਟ ਖਾਦਾ ਜਾਂਦਾ ਅਰਥਾਤ ਨਾਸ਼ਤਾ ਦਾ ਬਹੁਤ ਮਹੱਤਵ ਹੈ। ਵਿਸ਼ਵ ਦੇ ਵੱਖੋ-ਵੱਖ ਦੇਸ਼ਾਂ ਵਿਚ ਨਾਸ਼ਤੇ ਵਿਚ ਹਜ਼ਾਰਾਂ ਕਿਸਮ ਦੇ ਭੋਜਨ ਖਾਧੇ ਜਾਂਦੇ ਹਨ। ਕੁਝ ਦਹਾਕਿਆਂ ਤੋਂ ਨਾਸ਼ਤੇ ਵਿਚ ਸੀਰੀਅਲ ਖਾਣਾ ਦਾ ਰਿਵਾਜ਼ ਦਾ ਰੁਝਾਨ ਬਹੁਤ ਵਧ ਰਿਹਾ ਹੈ। ਇਹ ਖਾਣ ਵਿਚ ਸੁਖਾਲੇ, ਬਨਾਉਣ ਵਿਚ ਸੁਖਾਲੇ ਅਤੇ ਖਾਣ ਵਿਚ ਸਵਾਦ ਹੁੰਦੇ ਹਨ। ਵਿਸ਼ਵ ਵਿਚ ਵੱਖ-ਵੱਖ ਕੰਪਨੀਆਂ ਵੱਖੋ-ਵੱਖ ਸੀਰੀਅਲਾਂ ਦਾ ਉਤਪਾਦਨ ਕਰਦੀਆਂ ਹਨ। ਜ਼ਿਆਦਾ ਕੰਪਨੀਆਂ ਲੋਕਾਂ ਦੀਆਂ ਸਿਹਤਾਂ ਦੀ ਥਾਂ ਮਾਰਕੀਟ ਵਧਾਉਣ ਲਈ ਪੂਰੀ ਇਸ਼ਤਿਹਾਰਬਾਜ਼ੀ ਕਰਦੀਆਂ ਹਨ। ਪ੍ਰੰਤੂ ਮਾਹਰਾਂ ਅਨੁਸਾਰ ਮਾਰਕੀਟ ਵਿਚ ਮਿਲਣ ਵਾਲੇ ਬਹੁਤ ਜੰਕ ਫੂਡ ਹੁੰਦੇ ਹਨ। ਖੰਡ ਅਤੇ ਸਸਤੇ ਤੇਲਾਂ ਨਾਲ ਭਰਭੂਰ ਹੁੰਦੇ ਹਨ। ਡੱਬਾ ਬੰਦ ਫਰੂਟ ਅਤੇ ਕੋਲਡ ਡਰਿਕਸ ਦੀ ਤਰ੍ਹਾਂ ਲੋਕਾਂ ਦੀ ਸਿਹਤ ਦਾ ਖਿਲਵਾੜ ਕਰਦੇ ਹਨ। ਸੀਰੀਅਲ ਖਰੀਦ ਤੋਂ ਪਹਿਲਾਂ ਉਸ ਵਿਚ ਖਾਦੇ ਜਾਣ ਖੁਰਾਕੀ ਅੰਸ਼ ਦੀ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਇਸ ਲਈ ਡੱਬੇ ਉੱਤੇ ਲਿਖੇ ਫੂਡ ਲੇਵਲ ਦੀ ਚੰਗੀ ਤਰ੍ਹਾਂ ਘੋਖ ਕਰੋ।  ਸਰਵਿੰਗ ਸਾਈਜ਼ ਅਤੇ ਇਸ ਤੋਂ ਮਿਲਣ ਵਾਲੀਆਂ ਕੈਲੋਰੀਜ਼, ਕੁਲ ਫੈਟ, ਰੇਸ਼ੇ, ਨਮਕ, ਖੰਡ, ਟਰਾਸਫੈਟ ਜ਼ਿਆਦਾ ਧਿਆਨ ਮੰਗਦੇ ਹਨ। ਸੀਰੀਅਲ ਖਰੀਦਣ ਸਮੇਂ ਹੇਠਾਂ ਲਿਖੇ ਨੁੱਕਤਿਆਂ ਨੂੰ ਧਿਆਨ ਵਿਚ ਰੱਖੋ।
1. ਇਸ਼ਤਿਹਾਰਬਾਜ਼ੀ : ਕਈ ਵਾਰ ਸੀਰੀਅਲ ਪੈਕਟ ਉੱਤੇ ਇਸ਼ਤਿਹਾਰਬਾਜ਼ੀ ਕੀਤੀ ਹੁੰਦੀ ਹੈ। ਇਹ ਗੁੰਮਰਾਹ ਕਰਨ ਵਾਲੀ ਵੀ ਹੋ ਸਕਦੀ ਹੈ। ਇਸ ਭਾਗ ਨੂੰ ਨਾ ਪੜੋ ਸਗੋਂ ਸਿੱਧਾ ਧਿਆਨ ਫੂਡ ਲੈਬਲ ਉੱਤੇ ਲਾਵੋ।
2. ਚੌਲ ਦਾ ਸ਼ਬਦ : ਕਈ ਸੀਰੀਅਲਾਂ ਉੱਤੇ ਹੋਲ ਵੀਟ, ਭੂਚੇ ਚਾਵਲ, ਮੱਕੀ ਆਦਿ ਲਿਖੇ ਹੁੰਦੇ ਹਨ। ਇਨ੍ਹਾਂ ਸੀਰੀਅਲਾਂ ਨੂੰ ਖਰੀਦਣ ਸਮੇਂ ਪਹਿਲ ਦੇਵੋ।
3. ਸਰਵਿੰਗ ਸਾਈਜ਼ : ਲੇਬਲ ਦੇ ਉਪਰਲੇ ਭਾਗ ਵਿਚ ਸਰਵਿੰਗ ਸਾਈਜ਼ ਦੀ ਮਾਤਰਾ ਲਿਖੀ ਹੁੰਦੀ ਹੈ। ਇਹ ਕੱਪ ਗ੍ਰਾਮ ਅਤੇ ਸਲਾਈਸ ਵਿਚ ਹੋ ਸਕਦੀ ਹੈ।
4. ਕੈਲੋਰੀਜ਼ : ਲੇਬਲ ਦੇ ਸਰਵਿੰਗ ਸਾਈਜ਼ ਦੇ ਸਾਹਮਣੇ ਉਸ ਤੋਂ ਮਿਲਣ ਵਾਲੀਆਂ ਕੈਲੋਰੀਜ਼ ਲਿਖੀਆਂ ਹੁੰਦੀਆਂ ਹਨ। ਤੁਸੀਂ ਆਪਣੀ ਲੋੜ ਅਨੁਸਾਰ ਇਨਾਂ ਦਾ ਮੈਥ ਕੋ ਕਿ ਤੁਹਾਨੂੰ ਕਿਸੇ ਸਰਵਿੰਗ ਸਾਈਜ਼ ਖਾਣ ਦੀ ਲੋੜ ਹੈ। ਪ੍ਰਤੀ ਦਿਨ ਲੋੜੀਂਦੀਆਂ ਕੈਲੋਰੀਜ਼ ਦਾ 20 ਤੋਂ 30 ਪ੍ਰੀਤਸ਼ਤ ਹੋ ਸਕਦਾ ਹੈ। ਅਰਥਾਤ 200 ਤੋਂ 300 ਕੈਲੋਰੀਜ਼ ਹੋ ਸਕਦੇ ਹਨ।
5. ਰੇਸ਼ੇ : ਇਹ ਸਰੀਰ ਵਿਚ ਝਾੜੂ ਦਾ ਕੰਮ ਕਰਦੇ ਹਨ। ਇਹ ਦਿਲ ਰੋਗ, ਸ਼ੂਗਰ ਰੋਗ, ਮੋਟਾਪਾ ਅਤੇ ਬਵਾਸੀਰ ਆਦਿ ਤੋਂ ਬਚਾਵ ਕਰਦੇ ਹਨ। ਪ੍ਰਤੀ ਦਿਨ 20 ਤੋਂ 35 ਗ੍ਰਾਮ ਰੇਸ਼ੇ ਖਾਧੇ ਜਾ ਸਕਦੇ ਹਨ। ਇਕ ਸਰਵਿੰਗ ਸਾਈਜ਼ ਵਿਚ ਲਗਭਗ 4 ਤੋਂ 5 ਗ੍ਰਾਮ ਹੋਣੇ ਚਾਹੀਦੇ ਹਨ।
ਨਮਕ : ਅਸਲ ਵਿਚ ਨਮਕ ਵਿਚ ਦੋ ਤੱਤ ਅਰਥਾਤ ਸੋਡੀਅਮ ਅਤੇ ਕਲੋਰੀਜ਼ ਹੁੰਦੇ ਹਨ। ਸਾਡਾ ਸਬੰਧ ਕੇਵਲ ਸੋਡੀਅਮ ਭਾਗ ਨਾਲ ਹੀ ਹੁੰਦਾ ਹੈ। ਪ੍ਰਤੀ ਦਿਨ ਇਕ ਵਿਅਕਤੀ 2400 ਮਿਲੀ ਗ੍ਰਾਮ ਤਕ ਸੋਡੀਅਮ ਖਾ ਸਕਦਾ ਹੈ। ਇਸ ਦੀ ਘਾਟ ਮਾਤਰਾ ਅਤੇ ਵਧ ਮਾਤਰਾ ਮਾਰੂ ਹੁੰਦੀ ਹੈ। ਸੋਡੀਅਮ ਦੀ ਲੋੜ ਪੌਣੇ ਭਰੇ ਟੀ ਸਪੂਨ ਨਮਕ ਤੋਂ ਪੂਰੀ ਹੋ ਜਾਂਦੀ ਹੈ। ਇਕ ਸਰਵਿੰਗ ਸਾਈਜ਼ ਵਿਚ ਲਗਭਗ 200 ਮਿਲੀਗ੍ਰਾਮ ਹੋਣੇ ਚਾਹੀਦੇ ਹਨ।
7. ਖੰਡ : ਚਾਹੇ ਖੰਡ ਸਰੀਰ ਦੀਆਂ ਗਤੀਵਿਧੀਆਂ ਲਈ ਜ਼ਰੂਰੀ ਹੈ, ਪਰ ਲੋੜ ਤੋਂ ਵਧ ਖਾਧੀ ਕਈ ਰੋਗਾਂ ਨੂੰ ਸਦਾ ਪੱਤਰ ਦਿੰਦੀ ਹੈ। ਹਰ ਰੋਜ਼ ਇਕ ਵਿਅਕਤੀ ਕੁਦਰਤੀ ਖੰਡ ਤੋਂ ਬਿਨਾਂ 20 ਤੋਂ 35 ਗ੍ਰਾਮ ਖੰਡ ਲੈ ਸਕਦਾ ਹੈ।  ਖੰਡ ਦੇ 57 ਵੱਖੋ-ਵਖ ਨਾਮ ਹਨ। ਕੰਪਨੀਆਂ ਵਾਲੇ ਸੀਰੀਅਲ ਨੂੰ ਸੁਵਾਦਲੇ ਬਨਾਉਣ ਵਾਧੂ ਖੰਡ ਵਰਤਦੇ ਹਨ। ਸੀਰੀਅਲਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਧਿਆਨ ਮੰਗਦੀ ਹੈ। ਇਕ ਸਰਵਿੰਗ ਸਾਈਜ਼ ਵਿਚ 4 ਤੋਂ 6 ਗ੍ਰਾਮ ਖੰਡ ਸਹੀ ਮੰਨੀ ਜਾ ਸਕਦੀ ਹੈ।
8. ਫੈਟ : ਸਰੀਰ ਨੂੰ ਫੈਟ ਦੀ ਬਹੁਤ ਲੋੜ ਹੇ। ਇਹ ਵਿਟਾਮਿਨਸ ਨੂੰ ਲੋੜੀਂਦੀਆਂ ਥਾਵਾਂ ਉੱਤੇ ਪਹੁੰਚਾਉਂਦੀ ਹੈ। ਸੈਲਾਂ ਅਤੇ ਹਾਰਮੋਨਾਂ ਦਾ ਜ਼ਰੂਰੀ ਭਾਗ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਇਕਸਾਰ ਰਖਦੀ ਹੈ ਆਦਿ ਫੂਡ ਲੇਬਲ ਵਿਚ ਕੁਲ ਫੈਟ, ਸਤ੍ਰਿਪ ਫੈਟ ਅਤੇ ਟਰਾਂਸ ਫੈਟ ਦੀ ਮਾਤਰਾ ਲਿਖੀ ਹੁੰਦੀ ਹੈ।ਇਕ ਵਿਅਕਤੀ ਪ੍ਰਤੀ ਇਹ 50 ਤੋਂ 65 ਗ੍ਰਾਮ ਤਕ ਫੈਟ ਖਾ ਸਕਦਾ ਹੈ, ਜਿਸ ਵਿਚ ਸਤ੍ਰਿਪ ਫੈਟ ਵੀ ਸ਼ਾਮਲ ਹੈ। ਇਕ ਸਰਵਿੰਗ ਸਾਈਜ਼ ਵਿਚ 5 ਤੋਂ 6 ਗ੍ਰਾਮ ਤਕ ਫੈਟ ਹੋ ਸਕਦੀ ਹੈ।
9. ਟਰਾਂਸ ਫੈਟ : ਫੂਟ ਲੇਬਲ ਵਿਚ ਮਾਤਰਾ ਲਿਖੀ ਹੁੰਦੀ ਹੈ। ਇਨ੍ਹਾਂ ਨੂੰ ਬਨਸਪਤੀ ਘੀ ਵੀ ਆਖਦੇ ਹਨ। ਇਹ ਨਿਰੀ ਜ਼ਹਿਰ ਹਨ। ਕੁਝ ਮੁਲਕਾਂ ਇਨ੍ਹਾਂ ਦੀ ਵਰਤੋਂ ਉੱਤੇ ਪਾਬੰਦੀ ਹੈ। ਉਸ ਸੀਰੀਅਲਾਂ ਦੀ ਚੋਣ ਕਰੋ, ਜਿਸ ਵਿਚ ਇਹ ਜੀਰੋ ਹੋਣ।
ਉਮੀਦ ਹੈ ਕਿ ਅੱਗੋਂ ਤੋਂ ਆਪਣੇ ਅਤੇ ਆਪਣੇ ਪਰਿਵਾਰ ਦੇ ਹਿਤ ਵਿਚ ਸੀਰੀਅਲ ਅਤੇ ਸੀਰੀਅਲ ਬਾਰ ਘੋਖ ਕੇ ਖਰੀਦੋਗੇ ਅਤੇ ਫਰੂਟ ਜੂਸਾਂ ਅਤੇ ਕੋਲਡ ਡਰਿੰਕਸ ਦੀ ਤਰ੍ਹਾਂ ਜਾਲ ਵਿਚ ਨਹੀਂ ਫਸੋਗੇਂ। ਅੰਤ ਵਿਚ ਕੁਝ ਮਾਹਰਾਂ ਵਲੋਂ : 1. ਫਾਈਬਰ ਵਨ (ਜੈਨਰਲ ਮਿਲਿਸ)  2. ਗੋਲੀਨ (ਕਾਸੀ) 3. ਆਲ ਬਰਾਨ (ਕੈਲੀਗੋਸ) 4. ਵੀਟੀਸ (ਜਨਰਲ ਮਿਲਿਸ) 5. ਟੋਟਲ (ਜੈਨਰਲ ਮਿਲਿਸ) 6. ਸਰੈਡਡ ਵੀਟ (ਪੋਸਟ) ਆਦਿ ਸੀਰੀਅਲ ਖਾਣ ਦੀ ਸਿਫਾਰਸ਼ ਕੀਤੀ ਗਈ ਹੈ।
– ਮਹਿੰਦਰ ਸਿੰਘ ਵਾਲੀਆ ਬਰੈਂਪਟਨ

Check Also

BREAST CANCER

What is Breast Cancer? : Breast cancer is one of the most prevalent types of …