Breaking News
Home / ਘਰ ਪਰਿਵਾਰ / ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਗੁਰਦੀਸ਼ ਕੌਰ ਗਰੇਵਾਲ
ਕੈਲਗਰੀ
ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। ਇਹ ਦੁਨੀਆਂ ਤਾਂ ਚੋਰਾਂ ਨਾਲਭਰੀਪਈ ਹੈ। ਥਾਂ ਥਾਂ ਤੇ ਚੋਰਬੈਠੇ ਹਨ ਤੇ ਤੁਹਾਨੂੰਹਰਸਮੇਂ, ਹਰ ਜਗ੍ਹਾ ਇਹਨਾਂ ਚੋਰਾਂ ਤੋਂ ਸੁਚੇਤ ਰਹਿਣਦੀਲੋੜ ਹੈ। ਇਹ ਚੋਰਦਿਨਦਿਹਾੜੇ ਡਾਕੇ ਮਾਰਦੇ ਹਨ ਤੇ ਸਾਨੂੰਪਤਾਵੀਨਹੀਂ ਲਗਦਾ।ਇਹਨਾਂ ਚੋਰਾਂ ਨੂੰ ਲੁਕਣਛਿਪਣਦੀਵੀਲੋੜਨਹੀਂ ਪੈਂਦੀਬਲਕਿਬਹੁਤੇ ਚੋਰ ਤਾਂ,ਸਾਡੇ ਸਭਨਾਂ ਦੇ ਵਿੱਚ ਹੀ ਵਿਚਰਰਹੇ ਹਨ ਜਾਂ ਸਾਡੇ ਆਸ ਪਾਸਬੜੀਸ਼ਾਨਨਾਲ ਘੁੰਮਦੇ ਰਹਿੰਦੇ ਹਨ।
ਲਓ ਸੁਣੋ- ਚੋਰਾਂ ਦੀਆਂ ਕੁੱਝ ਕਿਸਮਾਂ। ਇੱਕ ਕਿਸਮ ਦੇ ਚੋਰ ਤਾਂ ਉਹੀ ਹੁੰਦੇ ਹਨਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਜੋ ਕਿਸੇ ਦੇ ਘਰਬਹੁਤਾਪੈਸਾ ਜਾਂ ਗਹਿਣਾ ਜਾਂ ਹੋਰਕੀਮਤੀਸਮਾਨਹੋਣਦੀ ਸੂਹ ਰੱਖਦੇ ਹਨ ਤੇ ਰਾਤਬਰਾਤੇ ਇਹ ਸਭ ਕੁੱਝ ਚੋਰੀਕਰਲੈਂਦੇ ਹਨ। ਕਈ ਵਾਰੀਮਾਲਕ ਦੇ ਜਾਗ ਜਾਣ ਜਾਂ ਵਿਰੋਧਕਰਨ ਤੇ ਉੇਸ ਦੀ ਹੱਤਿਆ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਇਹਨਾਂ ਤੋਂ ਬਚਣਦਾ ਤਾਂ ਇੱਕੋ ਇੱਕ ਉਪਾਅ ਹੈ ਕਿ ਘਰ ਵਿੱਚ ਪੈਸਾ ਗਹਿਣਾਬਹੁਤਾਨਾ ਰੱਖਿਆ ਜਾਵੇ।ਇਹਨਾਂ ਵਾਰਦਾਤਾਂ ਵਿੱਚ ਅਕਸਰਘਰ ਦੇ ਨੌਕਰ ਹੀ ਸੂਹ ਦਿੰਦੇ ਹਨ। ਸੋ ਨੌਕਰ ਕਿੰਨਾ ਵੀ ਭਰੋਸੇਮੰਦ ਕਿਉਂ ਨਾਹੋਵੇ, ਕਦੇ ਵੀ ਉਸ ਨੂੰ ਘਰਦਾਸਾਰਾਭੇਤਨਾਦੇਵੋ- ਇਸੇ ਵਿੱਚ ਹੀ ਸਿਆਣਪ ਹੈ।
ਅੱਜਕੱਲ੍ਹ ਇੱਕ ਹੋਰ ਗਰੁੱਪ ਦੇ ਚੋਰਵੀਤੁਰੇ ਫਿਰਦੇ ਹਨ- ਉਹ ਹਨਨਸ਼ੇ ਦੇ ਮਾਰੇ ਹੋਏ ਮੁੰਡੇ ਕੁੜੀਆਂ। ਇਹ ਆਪਣੇ ਨਸ਼ੇ ਦਾ ਝੱਸ ਪੂਰਾਕਰਨਲਈ, ਛੋਟੀਆਂ ਮੋਟੀਆਂ ਚੋਰੀਆਂ ਕਰਦੇ ਰਹਿੰਦੇ ਹਨ। ਇਹ ਜ਼ਿਆਦਾਤਰਸੀਨੀਅਰਜ਼ ਨੂੰ ਨਿਸ਼ਾਨਾਬਣਾਉਂਦੇ ਹਨ।ਪਿਛਲੇ ਮਹੀਨੇ ਦੀ ਗੱਲ ਹੈ- ਕਿ ਸੀਨੀਅਰਸੈਂਟਰਦੀ ਇੱਕ ਬੀਬੀ ਨੇ ਆ ਕੇ ਦੱਸਿਆ ਕਿ- ਉਹ ਘਰ ਤੋਂ ਪੈਦਲ ਗੁਰੂ ਘਰ ਵੱਲ ਜਾ ਰਹੀ ਸੀ, ਕਿ ਗੱਡੀ ਵਿੱਚ ਕੋਈ ਮੁੰਡਾ ਆਇਆ, ਉਸ ਦੇ ਬਰਾਬਰ ਆ ਕੇ ਗੱਡੀ ਸੜਕ ਦੇ ਕਿਨਾਰੇ ਪਾਰਕਕੀਤੀ ਤੇ ਤੇਜ਼ ਕਦਮੀ ਉਸ ਦੇ ਪਿੱਛੇ ਜਾ ਕੇ, ਦੋਹਾਂ ਹੱਥਾਂ ਨਾਲ ਉਸ ਦੀਆਂ ਵਾਲੀਆਂ ਖਿੱਚ ਕੇ, ਗੱਡੀ ਵਿੱਚ ਔਹ ਗਿਆ। ਉਹ ਵਿਚਾਰੀ ਰੌਲਾ ਪਾਉਂਦੀ ਹੀ ਰਹਿ ਗਈ। ਇਹ ਕਨੇਡਾਦਾਹਾਲ ਹੈ। ਸੋ ਮੇਰੀਆਪਣੀਆਂ ਭੈਣਾ ਨੂੰ ਬੇਨਤੀ ਹੈ- ਕਿ ਆਪਾਂ ਬਥੇਰਾਚਿਰਸੋਨਾਪਾਲਿਆ, ਹੁਣਨਾਵੀਪਾਇਆ ਤਾਂ ਕੁੱਝ ਘਟਣਨਹੀਂ ਲੱਗਾ। ਆਪਣੀਉਮਰਦੀਆਂ ਬੀਬੀਆਂ ਨੂੰ ਹੀ ਸੋਨੇ ਦਾ ਸ਼ੌਕ ਹੈ ਤੇ ਆਪਣੀਉਮਰ ਦੇ ਲੋਕ ਹੀ ਸੜਕਾਂ ਤੇ ਤੁਰਦੇ ਹਨ।ਨਵੀਂ ਪੀੜ੍ਹੀ ਤਾਂ, ਨਾਸੋਨਾਪਹਿਨਦੀ ਹੈ, ਤੇ ਨਾ ਹੀ ਗੱਡੀਆਂ ਤੋਂ ਹੇਠਾਂ ਪੈਰ ਲਾਹੁੰਦੀ ਹੈ। ਸੋ 60 ਸਾਲ ਤੋਂ ਉੱਪਰ ਹੋ ਕੇ ਤਾਂ ਵੈਸੇ ਵੀ, ਇਸ ਤਰ੍ਹਾਂ ਦੇ ਚੋਰਾਂ ਦਾ ਮੁਕਾਬਲਾ ਕਰਨਦਾ ਜੁੱਸਾ ਵੀਨਹੀਂ ਰਹਿੰਦਾ। ਟੋਰਾਂਟੋ ਵਿਖੇ ਵੀ, ਰੇਡੀਓ ਤੇ ਵਾਰਨਿੰਗ ਦੇ ਰਹੇ ਸਨ, ਕਿ ਸ਼ਹਿਰ ਵਿੱਚ ਇੱਕ ਐਸਾ ਗਿਰੋਹਫਿਰਰਿਹਾ ਹੈ, ਜੋ ਗਰੌਸਰੀ ਆਦਿਕਰਨਬਾਅਦ, ਸੀਨੀਅਰਜ਼ ਦੇ ਕਾਰਡ ਦੇ ਕੋਡਭਰਨਦਾਧਿਆਨ ਰੱਖਦਾ ਹੈ ਤੇ ਫਿਰ ਕਿਸੇ ਤਰ੍ਹਾਂ ਪਰਸਚੋਰੀਕਰਕੇ, ਕਾਰਡਦੀ ਦੁਰਵਰਤੋਂ ਕਰਦਾ ਹੈ। ਸੋ ਸੀਨੀਅਰਜ਼ ਨੂੰ ਹਰਵੇਲੇ ਆਪਣੇ ਆਸ ਪਾਸ ਤੋਂ ਸੁਚੇਤ ਰਹਿਣਦੀਲੋੜ ਹੈ।
ਕੁੱਝ ਡਾਕਟਰਵੀ ਅੱਜਕਲ ਚੋਰੀਆਂ ਕਰਰਹੇ ਹਨ।ਤੁਸੀਹੈਰਾਨਹੋਵੋਗੇ- ਕਿ ਡਾਕਟਰ ਤੇ ਚੋਰ? ਜੀ ਹਾਂ- ਇਹਨਾਂ ਨੇ ਸਾਡੇ ਸਰੀਰ ਦੇ ਅੰਗਾਂ ਦੀਆਂ ਚੋਰੀਆਂ ਸ਼ੁਰੂਕਰ ਦਿੱਤੀਆਂ ਹਨ। ਕਈ ਡਾਕਟਰ (ਸਾਰੇ ਨਹੀਂ) ਮਰੀਜ਼ ਨੂੰ ਚੈੱਕ ਅੱਪ ਦੇ ਬਹਾਨੇ ਅੰਦਰ ਲੈਜਾਂਦੇ ਹਨ ਜਾਂ ਕੋਈ ਮਾਮੂਲੀ ਜਿਹੀ ਦਰਦਹੋਣ ਤੇ ਅਪਰੇਸ਼ਨ ਦੱਸ ਕੇ, ਅਪਰੇਸ਼ਨਥੀਏਟਰਲਿਜਾ ਕੇ ਗੁਰਦਾ ਕੱਢ ਲੈਂਦੇ ਹਨ। ਜਿਸ ਨੂੰ ਕਿਸੇ ਲੋੜਵੰਦ ਕੋਲਵੇਚ ਕੇ ਲੱਖਾਂ ਕਮਾਲੈਂਦੇ ਹਨ। ਜਿਸ ਦਾਪਤਾਮਰੀਜ਼ ਨੂੰ ਕਈ ਵਾਰੀਬੜੀਦੇਰਬਾਅਦ, ਕਿਸੇ ਹੋਰਡਾਕਟਰਕੋਲਜਾਣਅਤੇ ਅਲਟਰਾ ਸਾਊਂਡ ਕਰਾਉਣ ਤੋਂ ਬਾਅਦਲਗਦਾ ਹੈ। ਤੁਸੀਂ ਆਪ ਹੀ ਦੱਸੋ- ਕਿ ਬਿਨਾ ਦੱਸੇ ਕਿਸੇ ਦੇ ਸਰੀਰਦਾ ਅੰਗ ਕੱਢ ਲੈਣਾ- ਕੀ ਇਹ ਚੋਰੀਨਹੀਂ? ਇੱਧਰ ਦਾ ਅਜੇ ਮੈਂਨੂੰਬਹੁਤਾਪਤਾਨਹੀਂ- ਇੰਡੀਆ ਵਿੱਚ ਤਾਂ ਕਈ ਸਕੈਂਡਲ ਇਸ ਤਰ੍ਹਾਂ ਦੇ ਹੋਏ ਹਨ।ਡਾਕਟਰ ਤਾਂ ਰੱਬ ਦਾਰੂਪ ਹੁੰਦੇ ਹਨ- ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ, ਹੁਣ ਤਾਂ ਇਹ ਵੀਚੋਰਾਂ ਦੀਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ।ਸਾਹਿਤਕਾਰਾਂ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਸਮਾਜ ਨੂੰ ਸੇਧਦੇਣਵਾਲੇ ਵਿਦਵਾਨ, ਬੁੱਧੀਜੀਵੀ ਲੋਕ ਤਾਂ ਚੋਰਨਹੀਂ ਹੋ ਸਕਦੇ ਨਾ! ਮੈਂ ਵੀ ਇਹੀ ਸੋਚਦੀ ਹੁੰਦੀ ਸੀ। ਪਰ ਕੁੱਝ ਇੱਕ ਸਾਲਾਂ ਤੋਂ ਸਾਹਿਤਕਾਰਾਂ ਵਿੱਚ ਵਿਚਰਨ ਤੇ ਪਤਾ ਲੱਗਾ ਕਿ ਇਹਨਾਂ ਵਿੱਚ ਵੀ ਕੁੱਝ (ਸਾਰੇ ਨਹੀਂ) ਅਜੇਹੇ ਲੇਖਕਹਨ- ਜੋ ਕਿਸੇ ਦੀਕਵਿਤਾ, ਕਹਾਣੀ ਜਾਂ ਲੇਖ, ਗੀਤਆਦਿ ਚੁਰਾ ਕੇ ਆਪਣਾਨਾਮਲਾਲੈਂਦੇ ਹਨ। ਇੱਕ ਵਾਰੀ ਇੱਕ ਸਾਹਿਤਸਭਾ ਵਿੱਚ, ਇੱਕ ਹੰਢੇ ਵਰਤੇ ਹੋਏ ਸਾਹਿਤਕਾਰ ਦੇ ਮੂੰਹੋਂ ਸੁਣਿਆਂ- “ਇਹ ਕਵਿਤਾਫਲਾਣੇ ਦੀ ਸੀ, ਪਰਫਲਾਣੇ ਨੇ ਆਪਣੇ ਨਾਮ ਤੇ ਛਪਾਲਈ” ਤਾਂ ਮੈਂ ਹੈਰਾਨ ਹੋ ਕੇ ਪੁੱਛਿਆ, “ਕੀ ਲਿਖਤਾਂ ਵੀਚੋਰੀ ਹੋ ਜਾਂਦੀਆਂ ਹਨ?””ਸਾਹਿਤਕਾਰਾਂ ਨੇ ਹੋਰ ਕੀ ਚੋਰੀਕਰਨਾ ਹੈ, ਮੈਡਮ?” ਉਹ ਕਹਿਣ ਲੱਗੇ। ਨਾਲ ਹੀ ਉਹਨਾਂ ਹੋਰਵੀ ਕਈ ਲਿਖਤਾਂ ਦੀਚੋਰੀਬਾਰੇ ਚਾਨਣਾਪਾ ਦਿੱਤਾ। ਕੁੱਝ ਦਿਨਪਹਿਲਾਂ ਦੀ ਗੱਲ ਹੈ, ਕਿ ਮੇਰੇ ਇੱਕ ਪਾਠਕ ਨੇ ਫੋਨਕੀਤਾ ਜੋ ਕਿਸੇ ਅਖਬਾਰਦਾ ਪੱਤਰਕਾਰ ਵੀ ਸੀ- ਉਸਨੇ ਮੇਰੀ ਕੋਈ ਕਵਿਤਾ ਇੰਡੀਆ ਦੇ ਕਿਸੇ ਪੇਪਰ ਵਿੱਚ ਪੜ੍ਹੀ ਸੀ। ਪ੍ਰਸ਼ੰਸਾ ਦੇ ਨਾਲਉਸਨੇ, ਉਸੇ ਵਿਸ਼ੇ ਤੇ ਆਪਣੀਆਂ ਲਿਖੀਆਂ ਕੁੱਝ ਸਤਰਾਂ ਵੀ ਸੁਣਾ ਦਿੱਤੀਆਂ। “ਤੁਸੀਂ ਤਾਂ ਕਮਾਲ ਦੇ ਸ਼ਾਇਰ ਹੋ, ਕੋਈ ਕਿਤਾਬ ਹੈ ਤੁਹਾਡੀ?”ਮੈਂ ਉਤਸੁਕਤਾ ਨਾਲ ਪੁੱਛਿਆ। “ਸ਼ਾਇਰੀ ਤਾਂ ਕਰਦਾ ਸਾਂ ਪਰਹੁਣ ਛੱਡ ਦਿੱਤੀ ਹੈ” ਉਹ ਉਦਾਸ ਹੋ ਕੇ ਕਹਿਣ ਲੱਗੇ। “ਕਿਉਂ ਕੀ ਗੱਲ ਹੋ ਗਈ?” ਮੈਂ ਫੇਰ ਪੁੱਛਿਆ। “ਕੀ ਦੱਸਾਂ ਮੈਡਮ- ਮੈਂ ਬੜੇ ਸ਼ੌਕ ਨਾਲ ਇੱਕ ਕਿਤਾਬਦਾਖਰੜਾਤਿਆਰਕੀਤਾ, ਤੇ ਇੱਕ ਮਹਾਨਸਾਹਿਤਕਾਰ ਨੂੰ ਨਿਗ੍ਹਾ ਮਾਰਨ ਤੇ ਮੁੱਖ ਬੰਦ ਲਿਖਣਲਈ ਦੇ ਦਿੱਤਾ। ਉਸ ਨੇ ਉਸ ਖਰੜੇ ਦੀਆਪਣੀਕਿਤਾਬਛਪਾਲਈ। ਸੋ ਮੇਰਾ ਤਾਂ ਹੁਣ ਦਿੱਲ ਹੀ ਟੁੱਟ ਗਿਆ ਹੈ- ਕੁੱਝ ਲਿਖਣ ਨੂੰ ਦਿੱਲ ਹੀ ਨਹੀਂ ਕਰਦਾ।” ਉਸ ਦੀ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। “ਸਾਡੇ ਸਾਹਿਤਕਾਰਾਂ ਨੂੰ ਭਲਾ ਇਹੋ ਜਿਹੇ ਨੀਚਕਾਰਜਸੋਭਦੇ ਹਨ? ਕਿਸੇ ਦੀਸਾਲਾਂ ਦੀਕਮਾਈ ਨੂੰ ਇਸ ਤਰ੍ਹਾਂ ਹੜੱਪ ਲੈਣਾ- ਕਿਸੇ ਦਾ ਦਿੱਲ ਤੋੜ ਕੇ ਆਪਣੀਵਾਹਵਾਕਰਾਉਣੀ- ਕਿੱਥੋਂ ਦੀਸਿਆਣਪ ਹੈ, ਇਸ ਚੋਰੀ ਵਿੱਚ?”ਮੈਂ ਕਈ ਦਿਨਸੋਚਦੀਰਹੀ।
ਸਰਮਾਏਦਾਰ ਤੇ ਵਪਾਰੀਵੀ ਘੱਟ ਚੋਰਨਹੀਂ ਹੁੰਦੇ। ਇਹ ਟੈਕਸਦੀਚੋਰੀਕਰਦੇ ਹਨ।ਅਪਣੀਆਮਦਨ ਨੂੰ ਹਰਵੇਲੇ ਲੁਕਾਉਣਦੀਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਜੇ ਇਹ ਲੋਕਆਪਣੀਕਮਾਈਦਾਪੂਰਾਹਿਸਾਬਕਿਤਾਬਦਿਖਾਣ ਤਾਂ ਇਹਨਾਂ ਦਾਸਰਕਾਰ ਨੂੰ ਦੇਣਵਾਲਾਟੈਕਸ ਹੀ, ਲੱਖਾਂ ਕ੍ਰੋੜਾਂ ਬਣਜਾਵੇ। ਸੋ ਟੈਕਸ ਤੋਂ ਬਚਣਲਈ, ਇਹ ਲੋਕਵੀ ਕਈ ਪਾਪੜਵੇਲਦੇ ਹਨ।ਸਾਡੇ ਦੇਸ਼ ਦੇ ਮਾਲਕ, ਵੀ ਕਈ ਵਾਰੀਚੋਰਦੀਭੂਮਿਕਾ ਹੀ ਨਿਭਾਉਂਦੇ ਹਨ। ਉਹ ਦੇਸ਼ਦਾਕੀਮਤੀਸਰਮਾਇਆਵਿਦੇਸ਼ੀ ਕੰਪਨੀਆਂ ਦੀਭੇਟਚੜ੍ਹਾ ਦਿੰਦੇ ਹਨ।ਦੇਸ਼ ਦੇ ਅਮੀਰਕੁਦਰਤੀਸੋਮਿਆਂ ਦੀ ਦੁਰਵਰਤੋਂ ਕਰਦੇ ਹਨ।ਵਿਦੇਸ਼ੀ ਕੰਪਨੀਆਂ ਵਪਾਰ ਦੇ ਬਹਾਨੇ ਦੇਸ਼ਦੀ ਲੁੱਟ ਖਸੁੱਟ ਕਰਦੀਆਂ ਹਨ। ਇਸ ਚੋਰੀਦਾਖਮਿਆਜ਼ਾਪੂਰੇ ਦੇਸ਼ ਨੂੰ ਭੁਗਤਣਾਪੈਂਦਾ ਹੈ। ਕਦੇ ਸਾਡਾਦੇਸ਼ਸੋਨੇ ਦੀਚਿੜੀ ਹੁੰਦਾ ਸੀ- ਪਰਇਹਨਾਂ ਚੋਰਾਂ ਨੇ ਰਲ਼ ਕੇ ਇਸ ਨੂੰ ਹੁਣਆਟੇ ਦੀਚਿੜੀਵੀਨਹੀਂ ਰਹਿਣ ਦਿੱਤਾ। ਭ੍ਰਿਸ਼ਟਾਚਾਰਦੀਨੀਂਹਵੀ ਤਾਂ ਚੋਰੀ ਤੇ ਹੀ ਰੱਖੀ ਜਾਂਦੀ ਹੈ। ਕੋਈ ਚੋਰੀਛੁਪੇ ਦਿੰਦਾ ਹੈ ਤੇ ਕੋਈ ਲੁਕਛਿਪ ਕੇ ਲੈਂਦਾ ਹੈ। ਜੇ ਕਿਤੇ ਲੈਣਵਾਲਾ ਜਾਂ ਦੇਣਵਾਲਾ ਇਸ ਚੋਰੀ ਦੇ ਅੰਜ਼ਾਮ ਤੋਂ ਭੈਅਖਾਵੇ, ਤਾਂ ਇਹ ਜੁਰਮਵੀ ਰੁਕ ਸਕਦਾ ਹੈ।
ਪਤਾ ਲੱਗਾ ਹੈ ਕਿ ਇਸ ਮੁਲਕ ਵਿੱਚ ਵੀਸਾਡੇ ਲੋਕ, ਟੈਕਸਦੀਚੋਰੀਕਰਨ ਤੋਂ ਬਾਜਨਹੀਂ ਆਉਂਦੇ।
ਟੈਕਸ ਤੋਂ ਬਚਣਲਈਤਰ੍ਹਾਂ ਤਰ੍ਹਾਂ ਦੇ ਪਾਪੜਵੇਲਦੇ ਹਨ।ਪਰਇਥੇ ਤਾਂ ਸਰਕਾਰ ਜੇ ਟੈਕਸ ਕੱਟਦੀ ਹੈ ਤਾਂ ਉਹ ਆਪਣੇ ਨਾਗਰਿਕਾਂ ਨੂੰ ਸੁੱਖ ਸਹੂਲਤਾਂ ਵੀ ਤਾਂ ਪ੍ਰਦਾਨਕਰਦੀ ਹੀ ਹੈ ਨਾ! ਮੁਫ਼ਤ ਸੇਹਤਸੇਵਾਵਾਂ, ਮੁਫ਼ਤ ਸਕੂਲਦੀ ਬੱਚਿਆਂ ਦੀਪੜ੍ਹਾਈ ਤੇ ਸੀਨੀਅਰਜ਼ ਲਈਵੀਢੇਰਸਾਰੀਆਂ ਸੇਵਾਵਾਂ- ਇਹ ਸਭਲੋਕਾਂ ਦੇ ਟੈਕਸਦੇਣਨਾਲ ਹੀ ਚਲਦੀਆਂ ਹਨ। ਸੋ ਮੇਰਾਖਿਆਲ ਹੈ ਕਿ ਜੇਕਰ ਅਸੀਂ, ਇਹ ਸਾਰੇ ਲਾਭਲੈਣ ਦੇ ਹੱਕਦਾਰ ਹਾਂ, ਤਾਂ ਸਾਨੂੰਟੈਕਸਦੇਣਦਾਫਰਜ਼ ਵੀਇਮਾਨਦਾਰੀਨਾਲਨਿਭਾਉਣਦੀਲੋੜ ਹੈ। ਅੱਜਕੱਲ੍ਹ ਬੱਚਿਆਂ ਦੀਚੋਰੀਦਾਪੇਸ਼ਾਵੀ ਕੁੱਝ ਚੋਰਾਂ ਨੇ ਅਪਣਾਇਆ ਹੋਇਆ ਹੈ। ਕਿਸੇ ਦਾ ਬੱਚਾ ‘ਕੱਲਾ ਦੁਕੱਲਾ ਦੇਖ ਕੇ ਅਗਵਾਕਰਲੈਣਾ- ਤੇ ਫਿਰਮਾਪਿਆਂ ਤੋਂ ਮੋਟੀਰਕਮਵਸੂਲਣਾ- ਇਹਨਾਂ ਦਾ ਕਿੱਤਾ ਹੈ। ਸੋ ਕੋਸ਼ਿਸ਼ਕਰੋ ਕਿ ਛੋਟੇ ਬੱਚੇ ਨੂੰ ਕਿਸੇ ਅਨਜਾਣ ਜਾਂ ਸੁੰਨਸਾਨ ਜਗ੍ਹਾ ਤੇ ਇਕੱਲੇ ਨਾ ਛੱਡਿਆ ਜਾਵੇ।ਕਿਧਰੇ ਵੀਜਾਓ, ਬੱਚੇ ਦਾਪੂਰਾਧਿਆਨ ਰੱਖੋ।
ਸਾਡੇ ਵਿਦਿਆਰਥੀਆਂ ਵਿੱਚ ਵੀਚੋਰੀਦੀਆਦਤ ਹੈ। ਉਹ ਦੂਜੇ ਦਾ ਉੱਤਰਚੋਰੀਕਰਲੈਂਦੇ ਹਨ- ਭਾਵਨਕਲਕਰਦੇ ਹਨ।ਬਚਪਨ ਵਿੱਚ ਸੁਣਿਆਂ ਹੋਇਆ ਹੈ ਕਿ- ਵਿਦਿਆ ਐਸਾ ਧਨ ਹੈ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ।ਪਰ ਕਈ ਵਾਰੀਵਿਦਿਆਰਥੀਆਂ ਦੇ ਰਿਜ਼ਲਟ ਦੇ ਐਸੇ ਕੇਸ ਵੀ ਸੁਣੇ ਹਨ ਕਿ ਇੱਕ ਹੁਸ਼ਿਆਰਵਿਦਿਆਰਥੀਫੇਲ੍ਹ ਹੋ ਜਾਂਦਾ ਹੈ ਜਦ ਕਿ ਉਸੇ ਨਾਮਦਾਨਲਾਇਕ, ਚੰਗੇ ਨੰਬਰਲੈ ਕੇ ਪਾਸ ਹੁੰਦਾ ਹੈ। ਇਨਕੁਆਰੀਕਰਨ ਤੇ ਪਤਾ ਲੱਗਦਾ ਹੈ ਕਿ ਇੱਕੋ ਜਿਹੇ ਨਾਵਾਂ ਦੇ ਰਿਜ਼ਲਟਪੈਸੇ ਲੈ ਕੇ ਬਦਲ ਦਿੱਤੇ ਜਾਂਦੇ ਹਨ। ਇਹ ਮੇਹਨਤੀਵਿਦਿਆਰਥੀਨਾਲ ਤਾਂ ਧੋਖਾ ਹੀ ਹੋਇਆ ਨਾ- ਜਿਸ ਦੇ ਪ੍ਰਾਪਤ ਅੰਕ ਹੀ ਚੋਰੀ ਹੋ ਗਏ। ਇਸੇ ਤਰ੍ਹਾਂ ਜਾਅਲੀਡਿਗਰੀਆਂ ਦੇਣੀਆਂ ਵੀ ਤਾਂ, ਚੋਰੀਦਾਮਾਲ ਹੀ ਹੁੰਦਾ ਹੈ।
ਸਾਰੇ ਮਹਿਕਮਿਆਂ ਵਿੱਚ ਬਹੁਤਸਾਰੇ ਮੁਲਾਜ਼ਮ ਵੀਚੋਰ ਹੁੰਦੇ ਹਨ।ਪਤਾਕਿਹੜੇ ਚੋਰ..? -ਕੰਮ ਚੋਰ। ਜੋ ਕੰਮ ਦੇ ਸਮੇਂ ਵਿੱਚ ਈਮਾਨਦਾਰੀਨਾਲ ਕੰਮ ਨਹੀਂ ਕਰਦੇ- ਸਗੋਂ ਟਾਈਮਪਾਸਕਰਦੇ ਹਨ। ਕਈ ਵਾਰੀ, ਬਿਨਾਵਜ੍ਹਾ ਬੌਸ ਦੀਆਂ ਝਿੜਕਾਂ, ਜਾਂ ਅਚਾਨਕ ਨੌਕਰੀ ਤੋਂ ਕੱਢ ਦੇਣਨਾਲ, ਜਾਂ ਕਿਸੇ ਵਲੋਂ ਦਿੱਲ ਦੁਖਾਉਣ ਵਾਲੀ ਕਹੀ ਹੋਈ ਕੋਈ ਗੱਲ ਵੀ- ਸਾਡੇ ਮਨਦਾਚੈਨ ਚੁਰਾ ਲੈਂਦੀ ਹੈ। ਵੈਸੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤੇ ਸਾਡੇ ਮਨਦੀਸ਼ਾਂਤੀ ਨੂੰ ਚੁਰਾਉਣ ਵਾਲੇ ਚੋਰ ਤਾਂ ਸਾਨੂੰ – ਘਰਪਰਿਵਾਰ, ਰਿਸ਼ਤੇਦਾਰੀ, ਸਮਾਜ ਤੇ ਦੇਸ਼ਵਿਦੇਸ਼ ਵਿੱਚ, ਹਰ ਥਾਂ ਮਿਲਜਾਂਦੇ  ਹਨ।
ਚਲੋ ਬਾਕੀਚੋਰਾਂ ਦੀਪਛਾਣਤੁਸੀਂ ਆਪਕਰਲੈਣਾ! ਹੁਣਮੈਂ ਚੋਰਾਂ ਨਾਲਵੀ ਇੱਕ ਗੱਲ ਕਰਲਵਾਂ।ਮੈਂ ਪੁੱਛਦੀ ਹਾਂ ਇਹਨਾਂ ਸਾਰਿਆਂ ਤੋਂ- ਕਿ ਤੁਸੀਂ ਇਹ ਚੋਰੀਆਂ, ਲੋਕਾਂ ਤੋਂ ਨਜ਼ਰਾਂ ਬਚਾ ਕੇ ਜਾਂ ਜ਼ਮੀਰਦੀਆਵਾਜ਼ ਨੂੰ ਦਬਾ ਕੇ ਕਰਦੇ ਹੋ। ਪਰ ਕੀ ਕਦੇ ਸੋਚਿਆ ਹੈ- ਕਿ ਜੋ ਸਾਡੇ ਤੁਹਾਡੇ ਅੰਦਰ ਬੈਠਾ ਹੈ, ਉਸ ਤੋਂ ਕੁੱਝ ਨਹੀਂ ਲੁਕਾਸਕਦੇ, ਉਹ ਪਲਪਲ ਦੇ ਕੀਤੇ ਕਰਮਾਂ ਦਾਹਿਸਾਬ ਰੱਖਦਾ ਹੈ। ਉਸ ਨੇ ਇਹਨਾਂ ਕੀਤੇ ਕਰਮਾਂ ਦਾਲੇਖਾ ਜੋਖਾ ਵੀ ਮੰਗਣਾ ਹੈ। ਉਹ ਤੁਹਾਡੀ ਜ਼ਮੀਰਰਾਹੀਂ, ਤੁਹਾਨੂੰਹਰਤਰ੍ਹਾਂ ਦੀਚੋਰੀਕਰਨ ਤੋਂ ਰੋਕਣਦਾਯਤਨਕਰਦਾ ਹੈ- ਪਰਤੁਹਾਡਾਸ਼ੈਤਾਨਮਨ ਇਸ ਆਵਾਜ਼ ਨੂੰ ਦਬਾ ਦਿੰਦਾ ਹੈ। ਤੁਸੀਂ ਕਿਸ ਦੇ ਆਖੇ ਲੱਗਣਾ ਹੈ – ਇਸ ਸ਼ੈਤਾਨਮਨ ਦੇ ਜਾਂ ਆਪਣੀ ਜ਼ਮੀਰ ਦੇ?- ਫੈਸਲਾਤੁਹਾਡੇ ਹੱਥ ਹੈ।

Check Also

DMC&H Ludhiana’s NRI Family Medical Care Plan, A Peace Of Mind For NRIs

Dayanand Medical College and Hospital, Ludhiana Punjab’s initiative called “NRI Family Medical Care Plan” has …