ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ ਹੁੰਦੀ ਹੈ। ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਨ੍ਹਾਂ ਦੇ ਮਾਂ-ਬਾਪ ਜਾਂ ਪਰਿਵਾਰ ਵਿੱਚੋਂ ਕੋਈ ਬੀਮਾਰ ਹੋ ਜਾਂਦਾ ਹੈ ਅਤੇ ਉਸ ਨੂੰ ਇਲਾਜ਼ ਦੀ ਸਖਤ ਜ਼ਰੂਰਤ ਪੈ ਜਾਂਦੀ ਹੈ। ਕਈ ਵਾਰੀ ਐਮਰਜੈਂਸੀ ਹਾਲਾਤ ਵੀ ਹੁੰਦੇ ਹਨ ਜਦੋਂ ਇਲਾਜ ਦੀ ਇਕ ਦਮ ਜ਼ਰੂਰਤ ਪੈ ਜਾਂਦੀ ਹੈ। ਐਹੋ ਜਿਹੇ ਮੌਕਿਆਂ ‘ਤੇ ਕਈ ਵਾਰੀ ਸਾਡੇ ਐਨ ਆਰ ਆਈ ਭਰਾ-ਭੈਣ ਬਹੁਤ ਲਾਚਾਰ ਮਹਿਸੂਸ ਕਰਦੇ ਹਨ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਬਹੁਤ ਦੂਰ ਹੁੰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਲਿਜਾਣ ਵਾਲਾ ਕੋਈ ਨਹੀਂ ਹੁੰਦਾ।
ਐਨ ਆਰ ਆਈ ਭੈਣਾਂ ਤੇ ਵੀਰਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਪੰਜਾਬ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ‘ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ’। ਐਨ ਆਰ ਆਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਲਈ ਇਹ ਪਲਾਨ ਲੈ ਸਕਦੇ ਹਨ ਅਤੇ ਉਹਨਾਂ ਦੀਆਂ ਸਿਹਤ ਸੰਬੰਧੀ ਸਾਰੀਆਂ ਜ਼ਰੂਰਤਾਂ ਨੂੰ ਦੇਸ਼ ਤੋਂ ਬਾਹਰ ਬੈਠੇ ਹੋਏ ਵੀ ਪੂਰੀਆਂ ਕਰ ਸਕਦੇ ਹਨ।
ਇਸ ਪਲਾਨ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਨੂੰ ਮੈਂਬਰਸ਼ਿਪ ਕਾਰਡ ਦਿੱਤਾ ਜਾਂਦਾ ਹੈ। ਇਸ ਕਾਰਡ ਦੇ ਉੱਤੇ ਹਸਪਤਾਲ ਦੇ ਟੈਲੀਫੋਨ ਨੰਬਰ ਵੀ ਲਿਖੇ ਹੁੰਦੇ ਹਨ ਜਦੋਂ ਵੀ ਕਿਸੇ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸਬੰਧੀ ਜ਼ਰੂਰਤ ਹੋਵੇ ਤਾਂ ਉਹ ਇਸ ਫੋਨ ਨੰਬਰ ‘ਤੇ ਕਾਲ ਕਰ ਸਕਦੇ ਹਨ।
ਹਸਪਤਾਲ ਦੀ ਐਂਬੂਲੈਂਸ ਮਰੀਜ਼ ਨੂੰ ਉਸ ਦੇ ਘਰ ਤੋਂ ਹਸਪਤਾਲ ਲ਼ੈ ਆਵੇਗੀ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ।
ਡੀ ਐਮ ਸੀ ਹਸਪਤਾਲ ਵੱਲੋ ਇਲਾਜ ਦੇ ਦੌਰਾਨ ਐਨ ਆਰ ਆਈ ਨੂੰ ਮਰੀਜ਼ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਐਨ ਆਰ ਆਈ ਨੂੰ ਆਪਣੇ ਮਰੀਜ਼ ਦੀ ਬਿਮਾਰੀ, ਚੱਲ ਰਹੇ ਇਲਾਜ ਅਤੇ ਛੁੱਟੀ ਬਾਰੇ ਜਾਣਕਾਰੀ ਮਿਲ ਸਕੇ।
ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਹੋਣ ਤੇ ਐਨ ਆਰ ਆਈ ਨੂੰ ਸਾਰੇ ਇਲਾਜ ਦੀ ਡਿਸਚਾਰਜ ਸਮਰੀ, ਟੈਸਟ ਰਿਪੋਰਟਾਂ ਅਤੇ ਅੱਗੇ ਇਲਾਜ / ਦਵਾਈਆਂ ਬਾਰੇ ਸਾਰੀ ਜਾਣਕਾਰੀ ਈਮੇਲ ਰਾਹੀ ਭੇਜ ਦਿੱਤੀ ਜਾਵੇਗੀ ਅਤੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਪਲਾਨ ਤਹਿਤ ਡੀ ਐਮ ਸੀ ਹਸਪਤਾਲ ਲੁਧਿਆਣਾ ਪੰਜਾਬ ਵੱਲੋ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਐਨ ਆਰ ਆਈ ਭੈਣਾਂ ਅਤੇ ਭਰਾਵਾਂ ਨੂੰ ਆਪਣੇ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਸਿਹਤ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਵੀ ਫਿਕਰ ਨਾ ਰਹੇ।
ਐਨ ਆਰ ਆਈ ਇਸ ਪਲਾਨ ਦਾ ਲਾਭ ਲੈਣ ਲਈ ਫੋਨ ਨੰਬਰ 932 932 9327 ਅਤੇ 98724 00866 ‘ਤੇ ਸੰਪਰਕ ਕਰ ਸਕਦੇ ਹਨ ਜਾਂ [email protected]’ਤੇ ਈਮੇਲ ਕਰ ਸਕਦੇ ਹਨ।