1.1 C
Toronto
Thursday, December 25, 2025
spot_img
Homeਘਰ ਪਰਿਵਾਰਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਐਨ ਆਰ ਆਈਜ਼ ਲਈ ਮਨ ਦੀ ਸ਼ਾਂਤੀ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਪੰਜਾਬ ਦਾ ਇੱਕ ਉਪਰਾਲਾ ‘ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ’ ਬਹੁਤ ਸਾਰੇ ਲੋਕਾਂ ਲਈ ਅਸੀਸ ਬਣ ਗਿਆ ਹੈ। ਐਨ ਆਰ ਆਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਲਈ ਇਹ ਪਲਾਨ ਲੈ ਸਕਦੇ ਹਨ ਅਤੇ ਉਹਨਾਂ ਦੀਆਂ ਸਿਹਤ ਸੰਬੰਧੀ ਸਾਰੀਆਂ ਜ਼ਰੂਰਤਾਂ ਨੂੰ ਦੇਸ਼ ਤੋਂ ਬਾਹਰ ਬੈਠੇ ਹੋਏ ਵੀ ਪੂਰੀਆਂ ਕਰ ਸਕਦੇ ਹਨ। ਮੈਨੂੰ ਹਾਲ ਹੀ ਵਿੱਚ ਡੀ ਐਮ ਸੀ ਐਚ ਹਸਪਤਾਲ ਲੁਧਿਆਣਾ ਤੋਂ ”ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ” ਬਾਰੇ ਪਤਾ ਲੱਗਿਆ ਹੈ। ਮੈਨੂੰ ਲਗਦਾ ਹੈ ਕਿ ਇਹ ਪ੍ਰੋਗਰਾਮ ਮੇਰੇ ਵਰਗੇ ਬਹੁਤ ਸਾਰੇ ਐਨ ਆਰ ਆਈ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ, ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਨ। ਮੈਂ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ ਸਬੰਧਤ ਵਿਅਕਤੀ ਨਾਲ ਜ਼ਰੂਰ ਸੰਪਰਕ ਕਰਾਂਗੀ, ਕਵਲਜੀਤ ਕੌਰ, ਕੈਨੇਡਾ ਤੋਂ 33 ਸਾਲਾ ਸਪਲਾਈ ਚੇਨ ਮੈਨੇਜਮੈਂਟ ਸਲਾਹਕਾਰ ਨੇ ਕਿਹਾ।
ਇਸ ਪਲਾਨ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਨੂੰ ਮੈਂਬਰਸ਼ਿਪ ਕਾਰਡ ਦਿੱਤਾ ਜਾਂਦਾ ਹੈ। ਇਸ ਕਾਰਡ ਦੇ ਉੱਤੇ ਹਸਪਤਾਲ ਦੇ ਟੈਲੀਫੋਨ ਨੰਬਰ ਵੀ ਲਿਖੇ ਹੁੰਦੇ ਹਨ ਜਦੋਂ ਵੀ ਕਿਸੇ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸਬੰਧੀ ਜ਼ਰੂਰਤ ਹੋਵੇ ਤਾਂ ਉਹ ਇਸ ਫੋਨ ਨੰਬਰ ‘ਤੇ ਕਾਲ ਕਰ ਸਕਦੇ ਹਨ । ਹਸਪਤਾਲ ਦੀ ਐਂਬੂਲੈਂਸ ਮਰੀਜ਼ ਨੂੰ ਉਸ ਦੇ ਘਰ ਤੋਂ ਹਸਪਤਾਲ ਲ਼ੈ ਆਵੇਗੀ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਡੀ ਐਮ ਸੀ ਹਸਪਤਾਲ ਵੱਲੋ ਇਲਾਜ ਦੇ ਦੌਰਾਨ ਐਨ ਆਰ ਆਈ ਨੂੰ ਮਰੀਜ਼ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਐਨ ਆਰ ਐਨ ਆਰ ਆਈ ਨੂੰ ਆਪਣੇ ਮਰੀਜ਼ ਦੀ ਬਿਮਾਰੀ, ਚੱਲ ਰਹੇ ਇਲਾਜ ਅਤੇ ਛੁੱਟੀ ਬਾਰੇ ਜਾਣਕਾਰੀ ਮਿਲ ਸਕੇ।
ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਹੋਣ ਤੇ ਐਨ ਆਰ ਆਈ ਨੂੰ ਸਾਰੇ ਇਲਾਜ ਦੀ ਡਿਸਚਾਰਜ ਸਮਰੀ, ਟੈਸਟ ਰਿਪੋਰਟਾਂ ਅਤੇ ਅੱਗੇ ਇਲਾਜ / ਦਵਾਈਆਂ ਬਾਰੇ ਸਾਰੀ ਜਾਣਕਾਰੀ ਈਮੇਲ ਰਾਹੀ ਭੇਜ ਦਿੱਤੀ ਜਾਵੇਗੀ ਅਤੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਪਲਾਨ ਤਹਿਤ ਡੀ ਐਮ ਸੀ ਹਸਪਤਾਲ ਲੁਧਿਆਣਾ ਪੰਜਾਬ ਵੱਲੋ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਐਨ ਆਰ ਆਈ ਭੈਣਾਂ ਅਤੇ ਭਰਾਵਾਂ ਨੂੰ ਆਪਣੇ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਸਿਹਤ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਵੀ ਫਿਕਰ ਨਾ ਰਹੇ।
ਐਨ ਆਰ ਆਈ ਇਸ ਪਲਾਨ ਦਾ ਲਾਭ ਲੈਣ ਲਈ ਫੋਨ ਨੰਬਰ 932 932 9327 ਅਤੇ 98724 00866 ‘ਤੇ ਸੰਪਰਕ ਕਰ ਸਕਦੇ ਹਨ ਜਾਂ [email protected]’ਤੇ ਈਮੇਲ ਕਰ ਸਕਦੇ ਹਨ।

RELATED ARTICLES
POPULAR POSTS