17.1 C
Toronto
Wednesday, August 26, 2026
spot_img

ਗ਼ਜ਼ਲ

-ਡਾ. ਸੁਖਦੇਵ ਸਿੰਘ ਝੰਡ
ਲੋਕ ਇਹ ਸੁਪਨੇ ਦੇ ਹਾਣੀਬਣਨਗੇ।
ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ।

ਪਿੰਜਰ ਸਾਡੇ ‘ਤੇ ਤਖ਼ਤਾਂ ਦੀ ਬੁਨਿਆਦ
ਢਹਿਣਗੇ ਜਦਸਮੇਂ ਸਾਡੇ ਗਿੜਨਗੇ।

ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ,
ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰਸੜਨਗੇ।

ਆਪਣੇ ਪੈਰਾਂ ‘ਤੇ ਜੋ ਖੜਸਕਦੇ ਨਹੀਂ,
ਦੂਜਿਆਂ ਸਿਰਹਾਰਾਂ ਦੇ ਦੋਸ਼ਮੜ੍ਹਨਗੇ।

ਕਿਰਤਬਦਲਦੀ ਆਈ ਹੈ ਤਕਦੀਰ ਨੂੰ,
ਇਸ ਸੱਚ ਨੂੰ ਝੰਡ ਕਦੋਂ ਉਹ ਪੜ੍ਹਨਗੇ।

RELATED ARTICLES
POPULAR POSTS