Breaking News
Home / ਪੰਜਾਬ / ਚੰਡੀਗੜ੍ਹ ‘ਚ ਆਏ ਤੂਫਾਨ ਨੇ 3 ਕਰੋਨਾ ਪੀੜਤ ਮਰੀਜ਼ਾਂ ਦੀ ਲਈ ਜਾਨ

ਚੰਡੀਗੜ੍ਹ ‘ਚ ਆਏ ਤੂਫਾਨ ਨੇ 3 ਕਰੋਨਾ ਪੀੜਤ ਮਰੀਜ਼ਾਂ ਦੀ ਲਈ ਜਾਨ

ਸੈਕਟਰ 32 ਦੇ ਹਸਪਤਾਲ ‘ਚ ਵੈਂਟੀਲੇਟਰ ਬੰਦ ਹੋਣ ਕਾਰਨ ਵਾਪਰੀ ਘਟਨਾ
ਚੰਡੀਗੜ੍ਹ : ਚੰਡੀਗੜ੍ਹ ‘ਚ ਦੇਰ ਰਾਤ ਆਏ ਤੂਫਾਨ ਕਾਰਨ ਪੂਰੇ ਸ਼ਹਿਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਇਸ ਕਾਰਨ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੇ ਜਨਰੇਟਰ ਕੰਮ ਨਾ ਕਰਨ ਦੀ ਵਜ੍ਹਾ ਨਾਲ ਵੈਂਟੀਲੇਟਰ ‘ਤੇ ਪਾਏ ਤਿੰਨ ਮਰੀਜਾਂ ਦੀ ਮੌਤ ਹੋ ਗਈ। ਜਦਕਿ ਇਕ ਹੋਰ ਮਰੀਜ ਨੇ ਵੀ ਦਮ ਤੋੜਿਆ ਹੈ ਪਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਮਰੀਜ ਦੀ ਵੈਂਟੀਲੇਟਰ ਬੰਦ ਹੋਣ ਦੀ ਵਜ੍ਹਾ ਨਾਲ ਮੌਤ ਨਹੀਂ ਹੋਈ, ਬਲਕਿ ਮੈਡੀਕਲ ਕੰਡੀਸ਼ਨ ਖਰਾਬ ਹੋਣ ਕਾਰਨ ਮੌਤ ਹੋਈ ਹੈ।
ਦੇਰ ਰਾਤ ਜਦੋਂ ਜੀਐੱਮਸੀਐੱਚ-32 ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ। ਹਸਪਾਤਲ ਦੇ ਆਈਸੀਯੂ ਕੋਵਿਡ ਵਾਰਡ ‘ਚ ਵੈਂਟੀਲੇਟਰ ਬੰਦ ਹੋਣ ਉੱਥੇ ਮੌਜੂਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਵਾਰਡ ਦੇ ਬਾਹਰ ਹੰਗਾਮਾ ਕੀਤਾ। ਹਸਪਤਾਲ ਪ੍ਰਸ਼ਾਸਨ ਨੇ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਜਦੋਂ ਜਨਰੇਟਰ ਤੋਂ ਆਈਸੀਯੂ ਵਾਰਡ ‘ਚ ਵੈਂਟੀਲੇਟਰ ਬੈਕਅਪ ਸ਼ੁਰੂ ਕਰਨ ਦਾ ਯਤਨ ਕੀਤਾ ਤਾਂ ਉਹ ਚਾਲੂ ਨਹੀਂ ਹੋਇਆ।
ਜਦੋਂ ਸੈਕਟਰ 32 ਸਥਿਤ ਹਸਪਤਾਲ ‘ਚ ਬਣੇ ਕੋਵਿਡ ਵਾਰਡ ਦੇ ਬਾਹਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਤਾਂ ਹਸਪਤਾਲ ਪ੍ਰਸ਼ਾਸਨ ਨੇ ਐਸਡੀਐਮ ਸਤੀਸ਼ ਜੈਨ ਤੇ ਏਰੀਆ ਪੁਲਿਸ ਥਾਣਾ ਨੂੰ ਬੁਲਾਇਆ ਗਿਆ। ਦੇਰ ਰਾਤ ਕਰੀਬ 2 ਵਜੇ ਐਸਡੀਐਮ ਸਤੀਸ਼ ਜੈਨ ਨੇ ਪੁਲਿਸ ਦੀ ਮਦਦ ਨਾਲ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸ਼ਾਂਤ ਕੀਤਾ। ਜੀਐੱਮਸੀਐੱਚ-32 ਪੁਲਿਸ ਚੌਕੀ ਨੇ ਇਸ ਮਾਮਲੇ ‘ਚ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਡੀਡੀਆਰ ਵੀ ਦਰਜ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵੈਂਟੀਲੇਟਰ ਬੰਦ ਹੋ ਗਏ ਤੇ ਉਨ੍ਹਾਂ ਦੇ ਮਰੀਜਾਂ ਦੀ ਮੌਤ ਹੋ ਗਈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …