11.9 C
Toronto
Saturday, October 18, 2025
spot_img
Homeਪੰਜਾਬਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ

ਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ

White Hat Jr ਵੱਲੋਂ ਮਿਲ ਚੁੱਕਿਆ ਸਰਟੀਫਿਕੇਟ
ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆਂ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ । ਇਕਨੂਰਪ੍ਰੀਤ ਸਿੰਘ ਹਾਲੇ ਪਹਿਲੀ ਜਮਾਤ ਦਾ ਹੀ ਵਿਦਿਆਰਥੀ ਹੈ ਤੇ ਵੱਡੇ-ਵੱਡਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਇਕਨੂਰਪ੍ਰੀਤ ਸਿੰਘ ਛੇ ਸਾਲ ਦੀ ਉਮਰ ਵਿੱਚ ਗੇਮ-ਡਿਵੈਲਪਰ ਭਾਵ ਕੰਪਿਊਟਰ ਤੇ ਮੋਬਾਇਲ ਤੇ ਖੇਡੀਆਂ ਜਾਣ ਵਾਲੀ ਖੇਡਾਂ ਬਣਾਉਣ ਲੱਗ ਪਿਆ ਹੈ । ਅਜਿਹੀ ਖੇਡ ਬਣਾਉਣ ਤੇ ਉਸ ਨੂੰ WhiteHat Jr ਵੱਲੋਂ ਸਰਟੀਫਿਕੇਟ ਵੀ ਦਿੱਤਾ ਗਿਆ। ਇਕਨੂਰਪ੍ਰੀਤ ਇਸ ਵੇਲੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਗੇਮ ਡਿਵੈਲਪਰ ਹੈ । ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਹਿਰਾ ਜੋ ਖੁਦ ਇੱਕ ਵੈਬ ਡਿਜਾਈਨਰ ਹਨ । ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕਨੂਰਪ੍ਰੀਤ ਦਾ ਧਿਆਨ ਹੁਣੇ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਲੱਗ ਗਿਆ ਹੈ ਕਈ ਗੇਮਾਂ ਬਣਾ ਚੁੱਕਿਆ ਹੈ । ਹੁਣ ਇਕਨੂਰਪ੍ਰੀਤ ਦੀ ਗੇਮ ਗੂਗਲ ਪਲੇਸਟੋਰ ਉੱਪਰ ਵੀ ਆ ਜਾਵੇਗੀ । ਦੁਨੀਆ ਵਿੱਚ ਸਿਰਫ ਕੁਝ ਹੀ ਬੱਚੇ ਹਨ ਜੋ ਛੇ ਸਾਲ ਉਮਰ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਨ ਇਕਨੂਰਪ੍ਰੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ ।

RELATED ARTICLES
POPULAR POSTS