24.6 C
Toronto
Thursday, August 20, 2026
spot_img
Homeਦੁਨੀਆਵਿਜੇ ਮਾਲਿਆ ਨੇ ਅਦਾਲਤ 'ਚ ਜੋੜੇ ਹੱਥ

ਵਿਜੇ ਮਾਲਿਆ ਨੇ ਅਦਾਲਤ ‘ਚ ਜੋੜੇ ਹੱਥ

ਵਿਜੇ ਮਾਲਿਆ ਨੇ ਅਦਾਲਤ ‘ਚ ਜੋੜੇ ਹੱਥਭਾਰਤੀ ਬੈਂਕਾਂ ਨੂੰ ਕਿਹਾ – ਪੂਰੇ ਪੈਸੇ ਵਾਪਸ ਦੇ ਦਿਆਂਗਾ
ਲੰਡਨ/ਬਿਊਰੋ ਨਿਊਜ਼
ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬ੍ਰਿਟਿਸ਼ ਹਾਈਕੋਰਟ ਵਿਚ ਪੇਸ਼ੀ ਦੌਰਾਨ ਹੱਥ ਜੋੜ ਕੇ ਕਿਹਾ ਕਿ ਭਾਰਤੀ ਬੈਂਕ ਤੁਰੰਤ ਆਪਣੇ ਪੂਰੇ ਵਾਪਸ ਲੈ ਲੈਣ। ਰਾਇਲ ਕੋਰਟ ਆਫ ਜਸਟਿਸ ਦੇ ਬਾਹਰ ਮਾਲਿਆ ਨੇ ਕਿਹਾ ਕਿ ਮੂਲਧਨ ਦਾ 100 ਫੀਸਦੀ ਭਾਰਤੀ ਬੈਂਕਾਂ ਨੂੰ ਵਾਪਸ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਈ.ਡੀ. ਅਤੇ ਸੀ.ਬੀ.ਆਈ. ਨੇ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕਿੰਗਫਿਸ਼ਰ ਏਅਰ ਲਾਈਨਜ਼ ਦੇ ਸਾਬਕਾ ਮਾਲਕ ਵਿਜੇ ਮਾਲਿਆ ‘ਤੇ ਭਾਰਤ ਵਿਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਆਰੋਪ ਹਨ, ਜਿਸਦੀ ਜਾਂਚ ਈ.ਡੀ. ਅਤੇ ਸੀ.ਬੀ.ਆਈ. ਕਰ ਰਹੀ ਹੈ। ਮਾਲਿਆ ਸਿਰ 9 ਹਜ਼ਾਰ ਕਰੋੜ ਰੁਪਏ ਬੈਂਕਾਂ ਦਾ ਕਰਜ਼ਾ ਹੈ। ਮਾਲਿਆ ਨੇ ਈ.ਡੀ. ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਈ.ਡੀ. ਪੈਸੇ ਲੈਣ ਤੋਂ ਮਨਾ ਕਰ ਰਿਹਾ ਹੈ, ਜਦਕਿ ਉਹ ਪੂਰਾ ਪੈਸਾ ਦੇਣ ਲਈ ਤਿਆਰ ਹਨ।

RELATED ARTICLES

ਗ਼ਜ਼ਲ

POPULAR POSTS