ਮੁਹਾਲੀ ਤੋਂ ਬਾਅਦ ਲੁਧਿਆਣਾ ’ਚ ਵੀ ਕਰੋਨਾ ਦਾ ਪ੍ਰਕੋਪ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 2100 ਤੋਂ ਵੀ ਟੱਪ ਚੁੱਕੀ ਹੈ। ਕਰੋਨਾ ਸਬੰਧੀ ਗਾਈਡ ਲਾਈਨਜ਼ ਦਾ ਪਾਲਣ ਨਾ ਹੋਣ ਕਾਰਨ ਕਰੋਨਾ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਲੰਘੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਨੇ 3197 ਸੈਂਪਲ ਕਰੋਨਾ ਦੀ ਜਾਂਚ ਲਈ ਭੇਜੇ ਸਨ ਅਤੇ ਇਨ੍ਹਾਂ ਵਿਚੋਂ 207 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਲੈਵਲ-2 ਦੇ ਕਰੋਨਾ ਪੀੜਤ 11 ਵਿਅਕਤੀਆਂ ਨੂੰ ਆਕਸੀਜਨ ’ਤੇ ਰੱਖਿਆ ਗਿਆ ਹੈ। ਜਦਕਿ ਇਕ ਮਰੀਜ਼ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਆਈਸੀਯੂ ਵਿਚ ਆਕਸੀਜਨ ਦੀ ਸਪੋਰਟ ’ਤੇ ਰੱਖਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਲੰਘੇ ਇਕ ਦਿਨ ਦੌਰਾਨ ਕਿਸੇ ਵੀ ਕਰੋਨਾ ਪੀੜਤ ਵਿਅਕਤੀ ਦੀ ਜਾਨ ਨਹੀਂ ਗਈ ਅਤੇ ਪੀੜਤ ਵਿਅਕਤੀ ਸਿਹਤਮੰਦ ਹੋ ਕੇ ਆਪੋ-ਆਪਣੇ ਘਰਾਂ ਨੂੰ ਵੀ ਜਾ ਰਹੇ ਹਨ। ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਲਗਾਤਾਰ ਕਰੋਨਾ ਮਾਮਲਿਆਂ ਨੂੰ ਲੈ ਕੇ ਸਿਖਰ ’ਤੇ ਚੱਲ ਰਿਹਾ ਹੈ। ਪਰ ਹੁਣ ਮੁਹਾਲੀ ’ਚ ਕਰੋਨਾ ਦਾ ਪ੍ਰਕੋਪ ਘਟ ਗਿਆ ਅਤੇ ਲੁਧਿਆਣਾ ਵਿਚ ਕਰੋਨਾ ਦੇ ਮਾਮਲੇ ਵਧਣ ਲੱਗੇ ਹਨ। ਉਧਰ ਦੂਜੇ ਪਾਸੇ ਭਾਰਤ ਭਰ ਵਿਚ ਲੰਘੇ 24 ਘੰਟਿਆਂ ਦੌਰਾਨ 7200 ਦੇ ਕਰੀਬ ਨਵੇਂ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …